ਲੁਧਿਆਣਾ ''ਚ ਜ਼ਿਲਾ ਅਦਾਲਤ ਦਾ ਕੱਟਿਆ ਬਿਜਲੀ ਕੁਨੈਕਸ਼ਨ, ਪਸਰਿਆ ਹਨ੍ਹੇਰਾ

12/13/2019 4:26:34 PM

ਲੁਧਿਆਣਾ (ਸਲੂਜਾ) : ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਆਮ ਬਿਜਲੀ ਖਪਤਕਾਰਾਂ ਸਮੇਤ ਸਰਕਾਰੀ ਵਿਭਾਗਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਲੁਧਿਆਣਾ 'ਚ ਅੱਜ ਵਰ੍ਹਦੇ ਮੀਂਹ ਦੌਰਾਨ ਪਾਵਰਕਾਮ ਦੀਆਂ ਵਿਸ਼ੇਸ਼ ਟੀਮਾਂ ਨੇ ਜ਼ਿਲਾ ਕੋਰਟ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ, ਜਿਸ ਕਾਰਨ ਕੋਰਟ ਕੰਪਲੈਕਸ ਅੰਦਰ ਹਨ੍ਹੇਰਾ ਪਸਰ ਗਿਆ। ਇੱਥੇ ਇਹ ਦੱਸਣਯੋਗ ਹੈ ਕਿ ਜ਼ਿਲਾ ਕੋਰਟ ਵੱਲ 1 ਕਰੋੜ, 31 ਲੱਖ ਰੁਪਏ ਬਿੱਲ ਦਾ ਬਕਾਇਆ ਖੜ੍ਹਾ ਹੈ।

ਪਾਵਰਕਾਮ ਅਧਿਕਾਰੀ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਤਹਿਸੀਲ ਕੇਂਦਰੀ ਅਤੇ ਪੱਛਮੀ ਦੇ ਬਿਜਲੀ ਕੁਨੈਕਸ਼ਨ ਕੱਟਣ ਲਈ ਟੀਮਾਂ ਭੇਜ ਦਿੱਤੀਆਂ ਗਈਆਂ ਸਨ ਪਰ ਡਿਪਟੀ ਕਮਿਸ਼ਨਰ ਵਲੋਂ ਬਿਜਲੀ ਬਿੱਲਾਂ ਦੀ ਅਦਾਇਗੀ ਸਬੰਧੀ ਚੀਫ ਇੰਜੀਨੀਅਰ ਕੇਂਦਰੀ ਜ਼ੋਨ ਪਾਵਰਕਾਮ ਡੀ. ਪੀ. ਐੱਸ. ਗਰੇਵਾਰ ਨੂੰ ਭਰੋਸਾ ਦੇਣ 'ਤੇ ਇਨ੍ਹਾਂ ਦੋਹਾਂ ਤਹਿਸੀਲਾਂ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਨੂੰ ਅਗਲੇ 2-3 ਦਿਨਾਂ ਲਈ ਰੋਕ ਦਿੱਤਾ ਗਿਆ ਹੈ।


Babita

Content Editor

Related News