ਲੁਧਿਆਣਾ ਅਦਾਲਤ ਬਲਾਸਟ ਦੇ ਕਥਿਤ ਦੋਸ਼ੀ ਨਾਲ ਸਬੰਧ ਰੱਖਣ ਵਾਲਾ ਅਸਲੇ ਸਮੇਤ ਗ੍ਰਿਫ਼ਤਾਰ

Thursday, Jul 14, 2022 - 09:16 PM (IST)

ਲੁਧਿਆਣਾ ਅਦਾਲਤ ਬਲਾਸਟ ਦੇ ਕਥਿਤ ਦੋਸ਼ੀ ਨਾਲ ਸਬੰਧ ਰੱਖਣ ਵਾਲਾ ਅਸਲੇ ਸਮੇਤ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : 2021 'ਚ ਹੋਏ ਲੁਧਿਆਣਾ ਬੰਬ ਬਲਾਸਟ ਦੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਨਾਲ ਸਬੰਧ ਰੱਖਣ ਵਾਲੇ ਇਕ ਵਿਅਕਤੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਸਵੰਤ ਸਿੰਘ ਵਾਸੀ ਪਿੰਡ ਡੋਹਕ ਨੂੰ 315 ਬੋਰ ਦੇਸੀ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਹੈ।

ਪੁਲਸ ਵੱਲੋਂ ਜਾਰੀ ਪ੍ਰੈੱਸ ਬਿਆਨ 'ਚ ਦੱਸਿਆ ਗਿਆ ਹੈ ਕਿ ਜਸਵੰਤ ਸਿੰਘ ਨੂੰ ਪੁਲਸ ਨੇ ਪਿੰਡ ਸੀਰਵਾਲੀ 'ਚ ਨਾਕੇ ਦੌਰਾਨ ਕਾਬੂ ਕੀਤਾ। ਜਸਵੰਤ ਸਿੰਘ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਇਆ ਹੈ ਤੇ ਇਹ ਲੁਧਿਆਣਾ ਕੋਰਟ ਬੰਬ ਬਲਾਸਟ ਦੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਅਜਨਾਲਾ ਨਾਲ ਸਬੰਧ ਰੱਖਦਾ ਹੈ। ਫਿਲਹਾਲ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਖ਼ਬਰ ਇਹ ਵੀ : ਮਸ਼ਹੂਰ ਪੰਜਾਬੀ ਗਾਇਕ ਗ੍ਰਿਫ਼ਤਾਰ ਤਾਂ ਉਥੇ ਮੂਸੇਵਾਲਾ ਕਤਲ ਕਾਂਡ 'ਚ ਸ਼ਾਰਪ ਸ਼ੂਟਰ ਦਾ ਮਿਲਿਆ ਰਿਮਾਂਡ, ਪੜ੍ਹੋ TOP 10

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News