ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਦਰ 95 ਫੀਸਦੀ ''ਤੇ ਪੁੱਜੀ
Thursday, Jan 21, 2021 - 01:53 AM (IST)
ਲੁਧਿਆਣਾ, (ਸਲੂਜਾ)- ਸਿਵਲ ਸਰਜ਼ਨ ਡਾ. ਸੁਖਜੀਵਨ ਕੱਕੜ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਦਰ 95 ਫੀਸਦੀ ’ਤੇ ਪੁੱਜ ਗਈ ਹੈ। ਜ਼ਿਲ੍ਹੇ ਵਿਚ 47 ਸੈਂਪਲਾਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ’ਚੋਂ 38 ਜ਼ਿਲ੍ਹੇ ਦੇ ਅਤੇ 9 ਹੋਰ ਸੂਬਿਆਂ ਅਤੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਵਿਚ ਅੱਜ ਤੱਕ 24,130 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।
2 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ
ਸਲੇਮ ਟਾਬਰੀ ਲੁਧਿਆਣਾ ਦੇ ਇਕ 72 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦ ਕਿ ਦੂਜੀ ਮੌਤ ਹਿਮਾਚਲ ਨਾਲ ਸਬੰਧਤ ਇਕ ਵਿਅਕਤੀ ਦੀ ਹੋਈ ਹੈ।
ਜ਼ਿਲ੍ਹੇ ’ਚ 985 ਮੌਤਾਂ, ਹੋਰਨਾਂ ਦੀਆਂ 469
ਜ਼ਿਲ੍ਹਾ ਲੁਧਿਆਣਾ ਵਿਚ ਅੱਜ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 985 ਹੈ, ਜਦ ਕਿ ਹੋਰ ਜ਼ਿਲ੍ਹਿਆਂ ਜਾਂ ਰਾਜਾਂ ਨਾਲ ਸਬੰਧਤ ਮਰਨ ਵਾਲਿਆਂ ਦੀ ਗਿਣਤੀ 469 ਹੈ।
ਲੁਧਿਆਣਾ ਨਾਲ ਸਬੰਧਤ 38 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ।
ਕੇਸਾਂ ਦੀ ਗਿਣਤੀ
ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ - 3
ਓ. ਪੀ. ਡੀ.-11
ਆਈ. ਐੱਲ. ਆਈ. (ਫਲੂ ਕਾਰਨਰ)-21
ਟ੍ਰੇਸਿੰਗ ਇਨ ਪ੍ਰੋਸੈੱਸ-3
ਸਬ-ਡਵੀਜ਼ਨ ਪੱਧਰ ’ਤੇ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਵੇਰਵਾ
ਜਗਰਾਓਂ- 822 ਕੇਸ- 33 ਮੌਤਾਂ
ਰਾਏਕੋਟ-514 ਕੇਸ-15 ਮੌਤਾਂ
ਖੰਨਾ-735 ਕੇਸ-37 ਮੌਤਾਂ
ਸਮਰਾਲਾ-417 ਕੇਸ-25 ਮੌਤਾਂ
ਪਾਇਲ 337- ਕੇਸ-18 ਮੌਤਾਂ
ਲੁਧਿਆਣਾ ਸ਼ਹਿਰ-22574 ਕੇਸ-857 ਮੌਤਾਂ
ਅੰਡਰ ਕੁਆਰੰਟਾਈਨ
ਘਰ ਵਿਚ : 70
ਐਕਟਿਵ ਹੋਮ ਕੁਆਰੰਟਾਈਨ : 820
ਕੁਲ ਹੋਮ ਕੁਆਰੰਟਾਈਨ : 55925