ਮੁਰਗਿਆਂ ਦੀ ਅਜਿਹੀ ਪ੍ਰਜਾਤੀ ਜਿਸ ਤੋਂ ਹੁਣ ਤੱਕ ਅਣਜਾਣ ਰਹੇ ਵਿਗਿਆਨੀ, 40 ਰੁਪਏ ਦਾ ਵਿਕਦਾ ਹੈ ਇਕ ਆਂਡਾ

Friday, Nov 27, 2020 - 04:12 PM (IST)

ਮੁਰਗਿਆਂ ਦੀ ਅਜਿਹੀ ਪ੍ਰਜਾਤੀ ਜਿਸ ਤੋਂ ਹੁਣ ਤੱਕ ਅਣਜਾਣ ਰਹੇ ਵਿਗਿਆਨੀ, 40 ਰੁਪਏ ਦਾ ਵਿਕਦਾ ਹੈ ਇਕ ਆਂਡਾ

ਲੁਧਿਆਣਾ (ਨਰਿੰਦਰ) : ਕੜਕਨਾਥ ਕਾਲੀ ਮੁਰਗੇ ਦੀ ਇਕ ਅਜਿਹੀ ਪ੍ਰਜਾਤੀ ਹੈ, ਜਿਸ ਤੋਂ ਅੱਜ ਤੱਕ ਕਈ ਵਿਗਿਆਨੀ ਅਤੇ ਕਿਸਾਨ ਅਣਜਾਣ ਸਨ ਪਰ ਇਹ ਪ੍ਰਜਾਤੀ ਹੁਣ ਲਗਾਤਾਰ ਪ੍ਰਸਿੱਧ ਹੁੰਦੀ ਜਾ ਰਹੀ ਹੈ। ਕਾਲੇ ਰੰਗ ਦੀ ਮੁਰਗਿਆਂ ਦੀ ਇਹ ਪ੍ਰਜਾਤੀ ਬਿਲਕੁੱਲ ਭਾਰਤ ਦੀ ਦੇਸੀ ਪ੍ਰਜਾਤੀ ਹੈ, ਜਿਸ ਦਾ ਮੀਟ ਵੀ ਕਾਲੇ ਰੰਗ ਦਾ ਹੀ ਹੁੰਦਾ ਹੈ। ਇਸ ਦਾ ਅੰਡਾ ਇਨੀਂ ਦਿਨੀਂ ਬਾਜ਼ਾਰ 'ਚ ਕਾਫ਼ੀ ਪ੍ਰਚੱਲਿਤ ਹੈ, ਜਿਸ ਦੀ ਕੀਮਤ 30 ਰੁਪਏ ਤੋਂ ਲੈ ਕੇ 40 ਰੁਪਏ ਤੱਕ ਦੀ ਹੈ। ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਪੋਲਟਰੀ ਫ਼ਾਰਮ 'ਚ ਮੁਰਗਿਆਂ ਦੀ ਇਹ ਪ੍ਰਜਾਤੀ ਪੋਲਟਰੀ ਫ਼ਾਰਮਰਸ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। 40 ਰੁਪਏ ਦਾ ਇੱਕ ਚੂਚਾ ਹੈ। ਇਸ ਦੇ ਅੰਡੇ 'ਚ ਇੰਨੀ ਤਾਕਤ ਹੈ ਕਿ ਹੁਣ ਦੇਸ਼ ਦੇ ਖਿਡਾਰੀ ਵੀ ਇਸ ਦੀ ਵਰਤੋਂ ਕਰਨ ਲੱਗੇ ਹਨ। 

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
PunjabKesari
ਇਨ੍ਹਾਂ ਦੇ ਅੰਡੇ 'ਚ ਆਮ ਨਾਲੋਂ ਵੱਧ ਹੁੰਦਾ ਹੈ ਪ੍ਰੋਟੀਨ 

ਇਸ ਸਬੰਧੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਸਹਾਇਕ ਵਿਗਿਆਨੀ ਡਾ. ਦੂਬੇ ਨੇ ਦੱਸਿਆ ਕਿ ਮੁਰਗਿਆਂ ਦੀ ਇਹ ਪ੍ਰਜਾਤੀ ਮੱਧ ਪ੍ਰਦੇਸ਼ ਤੇ ਝਾਰਖੰਡ ਇਲਾਕੇ ਦੀ ਹੈ ਅਤੇ ਜੰਗਲੀ ਲੋਕ ਪਹਿਲਾਂ ਇਸ ਦਾ ਸ਼ਿਕਾਰ ਕਰਦੇ ਸਨ, ਜਿਸ ਤੋਂ ਬਾਅਦ ਇਸ ਨੂੰ ਪਾਲਣਾ ਉਨ੍ਹਾਂ ਵਲੋਂ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕੜਕਨਾਥ ਇਸ ਮੁਰਗੇ ਦਾ ਨਾਂ ਹੈ ਅਤੇ ਇਸ ਦਾ ਅੰਡਾ ਹੁਣ ਪੰਜਾਬ ਦੇ ਨਾਲ ਹੋਰਨਾਂ ਦੇਸ਼ ਦੇ ਹਿੱਸਿਆਂ ਦੇ 'ਚ ਵੀ ਕਾਫ਼ੀ ਪ੍ਰਸਿੱਧ ਅਤੇ ਉਸ ਦੀ ਡਿਮਾਂਡ ਵੱਧ ਗਈ ਹੈ। ਡਾ. ਦੂਬੇ ਨੇ ਦੱਸਿਆ ਕਿ ਇਸ ਅੰਡੇ 'ਚ ਆਮ ਅੰਡੇ ਨਾਲੋਂ ਵੱਧ ਪ੍ਰੋਟੀਨ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਕੈਲੇਸਟਰੋਲ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਨਸਲ ਬਾਕੀ ਨਸਲ ਤੋਂ ਬਿਲਕੁਲ ਵੱਖਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਬੀਮਾਰੀ ਵੀ ਕੋਈ ਜਲਦੀ ਨਹੀਂ ਲੱਗਦੀ ਤੇ ਇਨ੍ਹਾਂ ਦੀ ਡਾਈਟ ਆਮ ਵਰਗੀ ਹੈ ਪਰ ਉਨ੍ਹਾਂ ਨੂੰ ਪ੍ਰੋਟੀਨ ਜ਼ਿਆਦਾ ਦਿੱਤਾ ਜਾਂਦਾ ਹੈ। 

ਇਹ ਵੀ ਪੜ੍ਹੋ : ਸਿੱਧੂ ਨਾਲ ਨਹੀਂ ਹੋਈ ਕੋਈ ਰਾਜਨੀਤਕ ਵਿਚਾਰ ਚਰਚਾ, ਬੈਠਕ ਨੂੰ ਬਣਾਇਆ ਰਾਈ ਦਾ ਪਹਾੜ: ਕੈਪਟਨ
PunjabKesari
ਇਕ-ਦੂਜੇ ਨੂੰ ਖਾ ਜਾਂਦੇ ਹਨ ਇਹ ਮੁਰਗੇ
ਉਨ੍ਹਾਂ ਦੱਸਿਆ ਕਿ ਇਸ ਕੜਕਨਾਥ ਮੁਰਗੇ ਦਾ ਰੰਗ ਭੂਰਾ ਕਾਲਾ ਹੁੰਦਾ ਹੈ ਅਤੇ ਇਹ ਇੱਕ-ਦੂਜੇ ਨੂੰ ਵੀ ਖਾ ਜਾਂਦਾ ਹੈ। ਇਸ ਕਰਕੇ ਇਸ ਨੂੰ ਹੋਰਨਾਂ ਮੁਰਗੇ ਦੀਆਂ ਪ੍ਰਜਾਤੀਆਂ ਦੇ ਨਾਲ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਲੋਂ ਇਸ ਸਬੰਧੀ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ ਅਤੇ ਹੁਣ ਇਹ ਖਿਡਾਰੀਆਂ ਦੀ ਡਾਈਟ 'ਚ ਵੀ ਸ਼ਾਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਕਿਸਾਨਾਂ ਲਈ ਲਾਹੇਵੰਦ ਧੰਦਾ ਬਣ ਸਕਦਾ ਕਿਉਂਕੀ ਇਸਦਾ ਅੰਡਾ ਕਾਫ਼ੀ ਮਹਿੰਗਾ ਵਿਕਦਾ ਹੈ।


author

Baljeet Kaur

Content Editor

Related News