ਲੁਧਿਆਣਾ ਦੇ ਕੈਮਿਸਟਾਂ ਦੀ ਪੁਲਸ ਨੂੰ ਵੱਡੀ ਧਮਕੀ, ਸਖਤੀ ਤੋਂ ਹੋਏ ਪਰੇਸ਼ਾਨ

Thursday, Mar 26, 2020 - 02:33 PM (IST)

ਲੁਧਿਆਣਾ (ਨਰਿੰਦਰ) : ਪੰਜਾਬ 'ਚ ਲੱਗੇ ਕਰਫਿਊ ਕਾਰਨ ਪੰਜਾਬ ਪੁਲਸ ਦੀ ਸਖ਼ਤੀ ਤੋਂ ਹੁਣ ਲੋਕ ਪਰੇਸ਼ਾਨ ਹੋਣ ਲੱਗੇ ਹਨ, ਖਾਸ ਕਰਕੇ ਮੈਡੀਕਲ ਸੇਵਾਵਾਂ ਨਿਭਾਅ ਰਹੇ ਲੋਕ ਪੁਲਸ ਦੇ ਸਖ਼ਤ ਰਵੱਈਏ ਤੋਂ ਪਰੇਸ਼ਾਨ ਹਨ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀ. ਐੱਸ. ਚਾਵਲਾ ਨੇ ਕਿਹਾ ਕਿ ਉਹ ਵੀ ਇਸ ਬੀਮਾਰੀ ਦੇ ਬਾਵਜੂਦ ਲੋਕਾਂ ਦੀ ਸੇਵਾ ਕਰ ਰਹੇ ਹਨ ਪਰ ਪੁਲਸ ਇਸ ਸੇਵਾ 'ਚ ਅੜਿੱਕਾ ਬਣ ਕੇ ਉਨ੍ਹਾਂ ਨਾਲ ਬਦਸਲੂਕੀ ਕਰ ਰਹੀ ਹੈ। ਜੀ. ਐੱਸ. ਚਾਵਲਾ ਨੇ ਕਿਹਾ ਕਿ ਜੇਕਰ ਪੁਲਸ ਅਜਿਹਾ ਹੀ ਵਰਤਾਰਾ ਰੱਖੇਗੀ ਤਾਂ ਮਜਬੂਰਨ ਉਨ੍ਹਾਂ ਨੂੰ ਘਰੇ ਬੈਠਣਾ ਪਵੇਗਾ ਅਤੇ ਦਵਾਈਆਂ ਦੀ ਡਿਸਟਰੀਬਿਊਸ਼ਨ ਵੀ ਬੰਦ ਹੋ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਵਿਧਾਇਕਾਂ ਤੱਕ ਨੂੰ ਜਾਰੀ ਨਹੀਂ ਹੋਏ ਕਰਫਿਊ ਪਾਸ

PunjabKesari

ਜੀ. ਐੱਸ. ਚਾਵਲਾ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਮਿਸਟਾਂ ਨੂੰ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਕ ਲੁਧਿਆਣਾ ਦੇ 2500 ਡਿਸਟ੍ਰੀਬਿਊਟਰ ਅਤੇ 400 ਤੋਂ ਵੱਧ ਰਿਟੇਲਰ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਹਨ। ਉਨ੍ਹਾਂ ਨੂੰ ਡੋਰ ਟੂ ਡੋਰ ਦਵਾਈਆਂ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਕਈਆਂ ਦੇ ਪਾਸ ਵੀ ਬਣਾਏ ਗਏ। ਇਸ ਦੇ ਬਾਵਜੂਦ ਪੁਲਸ ਨਾਕਿਆਂ 'ਤੇ ਰੋਕ ਕੇ ਉਨ੍ਹਾਂ ਨਾਲ ਬਦਸਲੂਕੀ ਕਰ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ : ਮੈਡੀਕਲ ਵਾਲਿਆਂ ਦੇ ਨਹੀਂ ਬਣ ਰਹੇ 'ਕਰਫਿਊ ਪਾਸ', ਜਾਣੋ ਕੀ ਨੇ ਸ਼ਹਿਰ ਦੇ ਤਾਜ਼ਾ ਹਾਲਾਤ

ਜੀ. ਐੱਸ. ਚਾਵਲਾ ਨੇ ਕਿਹਾ ਕਿ ਆਪਣੀ ਜਾਨ 'ਤੇ ਖੇਡ ਕੇ ਕੈਮਿਸਟ ਐਸੋਸੀਏਸ਼ਨ ਜੋ ਲੋਕ ਬੀ. ਪੀ., ਸ਼ੂਗਰ ਅਤੇ ਹੋਰਨਾਂ ਬਿਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਘਰ-ਘਰ ਤੱਕ ਦਵਾਈਆਂ ਪਹੁੰਚਾਉਣ ਲਈ ਉਹ ਵਚਨਬੱਧ ਹੈ ਪਰ ਪੁਲਸ ਨੂੰ ਲੱਗਦਾ ਹੈ ਕਿ ਸਿਰਫ ਉਹ ਹੀ ਲੋਕਾਂ ਦੀ ਸੇਵਾ ਕਰ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਕੇਸ ਦੀ ਪੁਸ਼ਟੀ, 43 ਲੋਕਾਂ ਦੀ ਰਿਪੋਰਟ ਨੈਗੇਟਿਵ
 


Babita

Content Editor

Related News