ਜੇਲ੍ਹ ’ਚ ਕੁੱਟਮਾਰ ਕਰਨ ਦੇ ਦੋਸ਼ ''ਚ 7 ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ

Sunday, Nov 13, 2022 - 11:38 AM (IST)

ਜੇਲ੍ਹ ’ਚ ਕੁੱਟਮਾਰ ਕਰਨ ਦੇ ਦੋਸ਼ ''ਚ 7 ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ (ਸਿਆਲ) : ਸੈਂਟਰਲ ਜੇਲ੍ਹ ਦੀ ਬੈਰਕ 'ਚ ਹਵਾਲਾਤੀਆਂ ਵੱਲੋਂ ਕਿਸੇ ਗੱਲ ਨੂੰ ਲੈ ਕੇ ਕੁੱਟਮਾਰ ਕਰਨ ਦੇ ਦੋਸ਼ 'ਚ 7 ਹਵਾਲਾਤੀਆਂ ’ਤੇ ਸਹਾਇਕ ਸੁਪਰੀਡੈਂਟ ਹਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ, ਵਿਜੇ ਕੁਮਾਰ, ਮੋਨੂੰ, ਗੁਰਸੌਰਵਜੀਤ ਸਿੰਘ, ਬੌਬੀ ਕੁਮਾਰ, ਸੁਖਵੀਰ ਸਿੰਘ ਅਤੇ ਮਲਜੀਤ ਸਿੰਘ ਵਜੋਂ ਹੋਈ ਹੈ।

ਦੱਸ ਦੇਈਏ ਕਿ 7 ਨਵੰਬਰ ਦੀ ਰਾਤ ਨੂੰ ਦੋ ਧਿਰਾਂ ਦਰਮਿਆਨ ਕਿਸੇ ਗੱਲ ਕਰਕੇ ਬਹਿਸਬਾਜ਼ੀ ਹੋਣ ਜਾਣ ’ਤੇ ਕੁੱਟਮਾਰ ਸ਼ੁਰੂ ਹੋ ਗਈ। ਇਸ ਦੌਰਾਨ ਦੋਵਾਂ ਗਰੁੱਪਾਂ ਦੇ ਬੰਦੀ ਜ਼ਖਮੀ ਹੋ ਗਏ। ਜੇਲ੍ਹ ਪ੍ਰਸ਼ਾਸਨ ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ।


author

Babita

Content Editor

Related News