ਮਾਂ ਵਰਗੀ ਭਰਜਾਈ ਨੂੰ ਬੇਹੋਸ਼ ਕਰਕੇ ਦਿਓਰ ਨੇ ਰਾਤ ਵੇਲੇ ਕੀਤਾ ਕਾਰਾ, ਹੈਰਾਨ ਰਹਿ ਗਿਆ ਪੂਰਾ ਪਰਿਵਾਰ
Wednesday, Jun 16, 2021 - 10:40 AM (IST)

ਲੁਧਿਆਣਾ (ਜ.ਬ.) : ਸਾਡੇ ਸਮਾਜ ’ਚ ਭਰਜਾਈ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਇੱਥੇ ਇਕ ਦਿਓਰ ਨੇ ਆਪਣੀ ਭਰਜਾਈ ਨੂੰ ਬੇਹੋਸ਼ ਕਰਕੇ ਅਜਿਹਾ ਸ਼ਰਮਨਾਕ ਕਾਰਾ ਕੀਤਾ ਕਿ ਪੂਰਾ ਪਰਿਵਾਰ ਉਸ ਦੀ ਇਸ ਕਰਤੂਤ 'ਤੇ ਹੈਰਾਨ ਰਹਿ ਗਿਆ। ਅਸਲ 'ਚ ਉਕਤ ਵਿਅਕਤੀ ਨੇ ਨਸ਼ੀਲਾ ਪਦਾਰਥ ਖੁਆ ਕੇ ਬੇਹੋਸ਼ ਹੋਣ ’ਤੇ ਭਾਬੀ ਦੇ ਕੱਪੜੇ ਉਤਾਰੇ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਇਸ ਮਾਮਲੇ ਸਬੰਧੀ ਥਾਣਾ ਸ਼ਿਮਲਾਪੁਰੀ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਢਾਈ ਸਾਲ ਪਹਿਲਾਂ ਹੋਇਆ ਸੀ, ਜਿਸ ਤੋਂ ਉਸ ਦੇ ਕੋਲ ਇਕ ਬੱਚਾ ਵੀ ਹੈ। ਵੀਡੀਓ ਵਾਇਰਲ ਹੋਣ ਦੀ ਉਨ੍ਹਾਂ ਨੂੰ ਵੀ ਸੂਚਨਾ ਮਿਲੀ, ਜਿਸ ’ਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਵਿਚ ਵਾਇਰਲ ਵੀਡੀਓ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : 'ਕਲੈਟ' ਲਈ ਨਵੀਂ ਤਾਰੀਖ਼ ਦਾ ਐਲਾਨ, ਆਫਲਾਈਨ ਮੋਡ 'ਚ ਹੋਵੇਗੀ ਪ੍ਰੀਖਿਆ
ਥਾਣਾ ਸ਼ਿਮਲਾਪੁਰੀ ਦੇ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਿਓਰ ਆਪਣੀ ਭਰਜਾਈ ’ਤੇ ਗਲਤ ਨਜ਼ਰ ਰੱਖਦਾ ਸੀ ਅਤੇ ਉਹ ਖ਼ੁਦ ਵੀ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਸ ਨੇ ਰਾਤ ਦੇ ਸਮੇਂ ਆਪਣੇ ਭਰਾ ਅਤੇ ਭਰਜਾਈ ਨੂੰ ਖਾਣੇ ਵਿਚ ਨਸ਼ੀਲਾ ਪਦਾਰਥ ਖੁਆ ਦਿੱਤਾ ਅਤੇ ਆਪਣੀ ਭਰਜਾਈ ਦੇ ਕੱਪੜੇ ਉਤਾਰ ਕੇ ਅਸ਼ਲੀਲ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ, ਜਿਸ ਨਾਲ ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਗੱਲ ਦਾ ਇਤਰਾਜ਼ ਜਤਾਇਆ। ਕੁੜੀ ਦੇ ਪਿਤਾ ਰਾਜੇਸ਼ ਕੁਮਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਬਲਜੀਤ ਪੁੱਤਰ ਕੁਲਦੀਪ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ