ਪੰਜਾਬ 'ਚ CAA ਖਿਲਾਫ ਅੱਜ ਵਿਰੋਧ ਪ੍ਰਦਰਸ਼ਨ, CM ਅਮਰਿੰਦਰ ਕਰਨਗੇ ਅਗਵਾਈ

Monday, Dec 30, 2019 - 10:31 AM (IST)

ਪੰਜਾਬ 'ਚ CAA ਖਿਲਾਫ ਅੱਜ ਵਿਰੋਧ ਪ੍ਰਦਰਸ਼ਨ, CM ਅਮਰਿੰਦਰ ਕਰਨਗੇ ਅਗਵਾਈ

ਲੁਧਿਆਣਾ (ਹਿਤੇਸ਼/ਰਿੰਕੂ) : ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਸੀ. ਏ. ਏ. ਅਤੇ ਐੱਨ. ਆਰ. ਸੀ. ਬਿੱਲ ਖਿਲਾਫ ਕਾਂਗਰਸ ਵਲੋਂ ਸ਼ੁਰੂ ਕੀਤੇ ਗਏ ਦੇ ਦੇਸ਼-ਵਿਆਪੀ ਅੰਦੋਲਨ ਦੇ ਤਹਿਤ ਪੰਜਾਬ ਲਈ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਅੱਜ ਲੁਧਿਆਣਾ ਵਿਚ ਕੀਤਾ ਜਾਵੇਗਾ, ਜਿਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਜਾਵੇਗੀ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਇੰਚਾਰਜ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਅਤੇ ਹੋਰ ਵੱਡੇ ਨੇਤਾ ਸ਼ਾਮਲ ਹੋਣਗੇ। ਇਸੇ ਤਰ੍ਹਾਂ ਪ੍ਰੋਗਰਾਮ ਨੂੰ ਸੂਬਾ ਪੱਧਰੀ ਬਣਾਉਣ ਲਈ ਪੂਰੇ ਪੰਜਾਬ ਦੇ ਵਰਕਰਾਂ ਨੂੰ ਪਹੁੰਚਣ ਦਾ ਮੈਸੇਜ ਦਿੱਤਾ ਗਿਆ ਹੈ।

ਇਸ ਤਰ੍ਹਾਂ ਹੋਵੇਗਾ ਪ੍ਰੋਗਰਾਮ
ਇਸ ਪ੍ਰੋਗਰਾਮ ਦੇ ਤਹਿਤ ਕੈਪਟਨ ਵਲੋਂ ਪਹਿਲਾਂ ਦਰੇਸੀ ਮੈਦਾਨ ਵਿਚ ਵਰਕਰਾਂ ਨੂੰ ਸੰਬੋਧਨ ਕੀਤਾ ਜਾਵੇਗਾ। ਇਸ ਦੇ ਬਾਅਦ ਰੈਲੀ ਵਿਚ ਉਹ ਪੁਰਾਣੀ ਸਬਜ਼ੀ ਮੰਡੀ ਰੋਡ, ਪ੍ਰਤਾਪ ਬਾਜ਼ਾਰ, ਚੌੜਾ ਬਾਜ਼ਾਰ, ਘੰਟਾਘਰ ਚੌਕ ਤੋਂ ਹੁੰਦੇ ਹੋਏ ਮਾਤਾ ਰਾਣੀ ਚੌਕ 'ਤੇ ਆਉਣਗੇ, ਜਿਥੇ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਉਨ੍ਹਾਂ ਵਲੋਂ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਜਾਵੇਗੀ।

ਵਰਕਰਾਂ ਲਈ ਹਲਕਾ ਵਾਈਜ਼ ਬਣਨਗੇ ਬੂਥ
ਕਾਂਗਰਸ ਵਲੋਂ ਰੈਲੀ 'ਚ 15000 ਤੋਂ ਜ਼ਿਆਦਾ ਵਰਕਰ ਇਕੱਠੇ ਕਰਨ ਦਾ ਟਾਰਗੈੱਟ ਰੱਖਿਆ ਗਿਆ ਹੈ, ਜਿਸ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਵੱਡੇ ਨੇਤਾਵਾਂ ਦੇ ਨਾਲ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਦਿੱਤੀ ਗਈ ਹੈ। ਉਸ 'ਤੇ ਉਨ੍ਹਾਂ ਦੇ ਖਰੇ ਉਤਰਨ ਦੀ ਕਰਾਸ ਚੈਕਿੰਗ ਕਰਨ ਲਈ ਵਰਕਰਾਂ ਦੇ ਜਮ੍ਹਾ ਹੋਣ ਦੇ ਪੁਆਇੰਟ ਦੇ ਤੌਰ 'ਤੇ ਹਲਕਾ ਵਾਈਜ਼ ਬੂਥ ਬਣਾਏ ਗਏ ਹਨ।

ਪੂਰੀ ਤਰ੍ਹਾਂ ਸੀਲ ਹੋਵੇਗਾ ਰੂਟ, ਸੀ. ਪੀ. ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਸੀ. ਐੱਮ. ਦੇ ਦੌਰੇ ਦੇ ਮੱਦੇਨਜ਼ਰ ਪੁਲਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ, ਜਿਸ ਦੇ ਤਹਿਤ ਰੈਲੀ ਦਾ ਰੂਟ ਪੂਰੀ ਤਰ੍ਹਾਂ ਸੀਲ ਹੋਵੇਗਾ। ਕੈਪਟਨ ਦੇ ਆਉਣ ਤੋਂ ਕਈ ਘੰਟੇ ਪਹਿਲਾਂ ਹੀ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਾ ਦਿੱਤੀ ਜਾਵੇਗੀ, ਜਿਸ ਬਾਰੇ ਜਾਇਜ਼ਾ ਲੈਣ ਲਈ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਐਤਵਾਰ ਨੂੰ ਸੀਨੀਅਰ ਅਫਸਰਾਂ ਨਾਲ ਮੌਕੇ 'ਤੇ ਮੀਟਿੰਗ ਕੀਤੀ ਗਈੇ।


author

cherry

Content Editor

Related News