ਵੱਡੀ ਖ਼ਬਰ : ਲੁਧਿਆਣਾ ਬੰਬ ਧਮਾਕਾ ਮਾਮਲੇ 'ਚ ਨਵਾਂ ਮੋੜ, NIA ਦੇ ਹੱਥ ਲੱਗ ਸਕਦੈ ਵੱਡਾ ਸੁਰਾਗ (ਤਸਵੀਰਾਂ)
Wednesday, Mar 30, 2022 - 09:00 AM (IST)
ਖੰਨਾ (ਵਿਪਨ) : ਲੁਧਿਆਣਾ ਬੰਬ ਧਮਾਕਾ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਬੰਬ ਧਮਾਕੇ ਦੇ ਮੁੱਖ ਦੋਸ਼ੀ ਗਗਨਦੀਪ ਦੇ ਖੰਨਾ 'ਚ ਗੁਰੂ ਤੇਗ ਬਹਾਦਰ ਨਗਰ ਸਥਿਤ ਪੁਰਾਣੇ ਘਰ 'ਚ ਐੱਨ. ਆਈ. ਏ. ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਅਜੇ ਜਾਰੀ ਹੈ ਅਤੇ ਕਿਸੇ ਨੂੰ ਵੀ ਇੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਨਵੇਂ ਮਕਾਨ 'ਚ ਸ਼ਿਫਟ ਹੋਣ ਤੋਂ ਪਹਿਲਾਂ ਪਰਿਵਾਰ ਨਾਲ ਇਸੇ ਘਰ 'ਚ ਰਹਿੰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਕੁੱਝ ਸਾਲਾਂ ਤੋਂ ਇਹ ਮਕਾਨ ਬੰਦ ਹੀ ਸੀ। ਧਮਾਕਾ ਮਾਮਲੇ ਦੀ ਜਾਂਚ ਕਰ ਰਹੀ ਐੱਨ. ਆਈ. ਏ. ਦੀ ਟੀਮ ਦਾ ਇਸ ਤਰ੍ਹਾਂ ਅਚਾਨਕ ਇਸ ਬੰਦ ਘਰ 'ਚ ਛਾਪੇਮਾਰੀ ਕਰਨਾ ਕਿਸੇ ਵੱਡੇ ਸੁਰਾਗ ਵੱਲ ਇਸ਼ਾਰਾ ਕਰ ਰਿਹਾ ਹੈ। ਫਿਲਹਾਲ ਛਾਪੇਮਾਰੀ ਬਾਰੇ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਲੁਧਿਆਣਾ ਕੋਰਟ ਕੰਪਲੈਕਸ 'ਚ ਹੋਇਆ ਸੀ ਬੰਬ ਧਮਾਕਾ
ਪਿਛਲੇ ਦਿਨੀਂ ਖੰਨਾ ਸਦਰ ਥਾਣਾ ਦੇ ਸਾਬਕਾ ਮੁਨਸ਼ੀ ਗਗਨਦੀਪ ਵੱਲੋਂ ਲੁਧਿਆਣਾ ਕੋਰਟ ਕੰਪਲੈਕਸ 'ਚ ਬੰਬ ਧਮਾਕਾ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੌਰਾਨ ਮੁੱਖ ਮੁਲਜ਼ਮ ਗਗਨਦੀਪ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਐੱਨ. ਆਈ. ਏ. ਦੀ ਟੀਮ ਨੇ ਗਗਨਦੀਪ ਦੇ ਪਰਿਵਾਰ ਤੋਂ ਇਲਾਵਾ ਉਸ ਦੀ ਮਹਿਲਾ ਮਿੱਤਰ ਪੁਲਸ ਮੁਲਾਜ਼ਮ ਤੋਂ ਵੀ ਪੁੱਛ ਗਿੱਛ ਕੀਤੀ ਸੀ ਪਰ ਇਸ ਸਾਰੀ ਜਾਂਚ 'ਚ ਕਿਤੇ ਵੀ ਉਸ ਦੇ ਪੁਰਾਣੇ ਘਰ ਦਾ ਜ਼ਿਕਰ ਨਹੀਂ ਆਇਆ ਸੀ।
ਇਹ ਵੀ ਪੜ੍ਹੋ : ਭੂਆ ਦੇ ਪਿੰਡ ਜਾ ਰਹੀ ਵਿਧਵਾ ਜਨਾਨੀ ਨਾਲ ਵੱਡੀ ਵਾਰਦਾਤ, ਸੁੰਨਸਾਨ ਥਾਂ 'ਤੇ ਹਵਸ ਦੇ ਭੇੜੀਏ ਨੇ ਲੁੱਟੀ ਇੱਜ਼ਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ