ਅਸਲਾ ਲਾਇਸੈਂਸ ਲੈਣ ਵਾਲਿਆਂ ਲਈ ਨਵਾਂ ਹੁਕਮ ਜਾਰੀ , ਕਰਨਾ ਪਵੇਗਾ ਇਹ ਪੁੰਨ ਦਾ ਕੰਮ

08/25/2020 5:45:44 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਪੰਜਾਬ ਸਰਕਾਰ ਵਲੋਂ ਸੂਬੇ ਨੂੰ ਹਰਿਆ-ਭਰਿਆ ਅਤੇ ਵੱਧ ਤੋਂ ਵੱਧ ਬੂਟੇ ਲਾਉਣ ਲਈ ਨਵੀਂ ਮੁਹਿੰਮ ਦਾ ਅਗਾਜ਼ ਕੀਤਾ ਗਿਆ ਹੈ, ਜਿਸ ਦਾ ਨਾਂ 'ਟ੍ਰੀ ਫ਼ਾਰ ਗਨ' ਰੱਖਿਆ ਗਿਆ ਹੈ। ਇਸ ਮੁਹਿੰਮ ਦੇ ਤਹਿਤ ਹੁਣ ਜੇਕਰ ਤੁਹਾਨੂੰ ਅਸਲਾ ਲਾਇਸੈਂਸ ਲੈਣਾ ਹੈ ਤਾਂ 10 ਬੂਟੇ ਲਾਉਣੇ ਲਾਜ਼ਮੀ ਹੋਣਗੇ। ਜੇਕਰ ਲਾਇਸੈਂਸ ਰੀਨਿਊ ਕਰਵਾਉਣਾ ਹੈ ਤਾਂ 5 ਬੂਟੇ ਲਾਉਣੇ ਪੈਣਗੇ। 

ਇਹ ਵੀ ਪੜ੍ਹੋ : ਨੌਜਵਾਨ ਦੀ ਕਰਤੂਤ : ਪਹਿਲਾਂ ਝੂਟੀਆਂ ਪਿਆਰ ਦੀਆਂ ਪੀਂਘਾਂ ਫਿਰ ਮਿਟਾਈ ਹਵਸ

ਲੁਧਿਆਣਾ ਪਹੁੰਚ ਡਵੀਜ਼ਨਲ ਕਮਿਸ਼ਨਰ ਚੰਦਰ ਗੇਂਡ ਨੇ ਕਿਹਾ ਕਿ 'ਟ੍ਰੀ ਫਾਰ ਗਨ' ਸਕੀਮ ਦੀ ਸ਼ੁਰੂਆਤ ਪੂਰੇ ਪੰਜਾਬ ਭਰ 'ਚ ਕੀਤੀ ਗਈ ਹੈ। ਇਸ ਦੇ ਤਹਿਤ ਲੁਧਿਆਣਾ 'ਚ ਜੋ 32 ਹਜ਼ਾਰ ਤੋਂ ਵੱਧ ਅਸਲਾ ਲਾਇਸੈਂਸ ਧਾਰਕ ਨੇ ਉਨ੍ਹਾਂ ਨੂੰ ਅਸਲਾ ਰੀਨੀਊ ਕਰਵਾਉਣ ਲਈ 5 ਬੂਟੇ ਲਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਇਹ ਬੂਟੇ ਸਫ਼ੈਦਾ ਜਾਂ ਪਾਪੂਲਰ ਨਹੀਂ ਹੋਣਗੇ ਸਿਰਫ਼ ਉਹ ਬੂਟੇ ਹੋਣਗੇ ਜੋ ਪਾਣੀ ਘੱਟ ਖਿੱਚਦੇ ਨੇ ਜਿੰਨਾ 'ਚ ਕਿੱਕਰ, ਨਿੰਮ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬੂਟਿਆਂ ਦੀ ਦੇਖਭਾਲ ਵੀ ਉਨ੍ਹਾਂ ਨੂੰ ਆਪ ਕਰਨੀ ਪਵੇਗੀ ਅਤੇ ਇਸ ਦੀਆਂ ਤਸਵੀਰਾਂ ਵੀ ਮੰਗਾਈਆ ਲਗਾਈਆਂ ਜਾਣਗੀਆਂ। ਇਸ ਦੌਰਾਨ ਡਵੀਜ਼ਨਲ ਕਮਿਸ਼ਨਰ ਨੇ ਲੋਕਾਂ ਨੂੰ ਵੀ ਇਸ 'ਚ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। 

ਇਹ ਵੀ ਪੜ੍ਹੋ :  ਨਰਸ ਜੋਤੀ ਦੀ ਮੌਤ ’ਤੇ ਪਰਿਵਾਰ ਦਾ ਵੱਡਾ ਖ਼ੁਲਾਸਾ, ਹਸਪਤਾਲ ਦੇ ਕਈ ਰਾਜ਼ ਜਾਣ ਚੁੱਕੀ ਸੀ ਜੋਤੀ


Baljeet Kaur

Content Editor

Related News