ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 326 ਨਵੇਂ ਕੇਸ ਆਏ ਸਾਹਮਣੇ, 22 ਦੀ ਹੋਈ ਮੌਤ
Friday, Sep 04, 2020 - 12:34 AM (IST)
![ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 326 ਨਵੇਂ ਕੇਸ ਆਏ ਸਾਹਮਣੇ, 22 ਦੀ ਹੋਈ ਮੌਤ](https://static.jagbani.com/multimedia/2020_8image_18_06_420406516corona1.jpg)
ਲੁਧਿਆਣਾ, (ਸਹਿਗਲ)- ਕੋਰੋਨਾ ਵਾਇਰਸ ਦਾ ਕਹਿਰ ਅਜੇ ਰੁਕਦਾ ਨਜ਼ਰ ਨਹੀਂ ਆ ਰਿਹਾ। ਜ਼ਿਲੇ ਦੇ ਹਪਸਤਾਲਾਂ ਵਿਚ ਕੋਵਿਡ-19 ਦੇ 22 ਪੀੜਤ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 326 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ 326 ਵਿਚੋਂ 282 ਜ਼ਿਲੇ ਦੇ ਜਦੋਂਕਿ 44 ਹੋਰਨਾਂ ਜ਼ਿਲਿਆਂ ਦੇ ਹਨ। ਇਸੇ ਤਰ੍ਹਾਂ 22 ਮ੍ਰਿਤਕਾਂ ਵਿਚ 18 ਜ਼ਿਲੇ ਦੇ ਰਹਿਣ ਵਾਲੇ, ਜਦੋਂਕਿ 4 ਦੂਜੇ ਜ਼ਿਲਿਆਂ ਜਾਂ ਪ੍ਰਦੇਸ਼ਾਂ ਤੋਂ ਸ਼ਹਿਰ ਦੇ ਹਪਸਤਾਲ ਵਿਚ ਇਲਾਜ ਲਈ ਦਾਖਲ ਹੋਏ ਸਨ। ਹੁਣ ਤੱਕ ਮਹਾਨਗਰ ਵਿਚ 10,914 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ ਇਨ੍ਹਾਂ ਵਿਚੋਂ 460 ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ 1163 ਮਰੀਜ਼ ਦੂਜੇ ਜ਼ਿਲਿਆਂ ਦੇ ਪਾਜ਼ੇਟਿਵ ਆਏ ਹਨ। ਇਨ੍ਹਾਂ ’ਚੋਂ 109 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਡਾਕਟਰਾਂ ਅਤੇ ਸਟਾਫ ਦੀ ਕਮੀ ਨਾਲ ਜੂਝ ਰਹੇ ਸਿਵਲ ਹਸਪਤਾਲ ’ਚ ਇਕ ਵਾਰ ਫਿਰ ਆਕਸੀਜ਼ਨ ਸਿਲੰਡਰਾਂ ਦੀ ਸ਼ਾਰਟੇਜ ਆ ਰਹੀ ਹੈ। ਸਿਵਲ ਹਸਪਤਾਲ ਵੱਲੋਂ ਜਲਦ 50 ਵੱਡੇ ਆਕਸੀਜ਼ਨ ਸਿਲੰਡਰਾਂ ਦੀ ਸਪਲਾਈ ਕਰਨ ਲਈ ਕਿਹਾ ਗਿਆ ਹੈ।
ਸਿਵਲ ਹਸਪਤਾਲ ’ਚ ਕਦੇ ਵੀ ਹੋ ਸਕਦੈ ਹਾਦਸਾ
ਚਿਤਾਵਨੀ ਤੋਂ ਬਾਅਦ ਵੀ ਹੁਣ ਤੱਕ ਨਹੀਂ ਹੋਈ ਇਲੈਕਟ੍ਰੀਕਲ ਰਿਪੇਅਰ
ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਜਿੱਥੇ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ ਦਾਖਲ ਹਨ, ਵਿਚ ਕਦੇ ਵੀ ਬਿਜਲੀ ਦੀਆਂ ਤਾਰਾਂ ਵਿਚ ਸ਼ਾਰਟ ਸਰਕਟ ਨਾਲ ਹਾਦਸਾ ਹੋ ਸਕਦਾ ਹੈ। ਇਕ ਸਰਵੇ ਤੋਂ ਬਾਅਦ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਰਿਪੋਰਟ ਵਿਚ ਇਸ ਗੱਲ ਦੀ ਪ੍ਰਬਲ ਸੰਭਾਵਨਾ ਪ੍ਰਗਟ ਕੀਤੀ ਗਈ ਸੀ ਪਰ ਕਈ ਦਿਨ ਬੀਤਣ ਤੋਂ ਬਾਅਦ ਵੀ ਸਥਿਤੀ ਜਿਓਂ ਦੀ ਤਿਓਂ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਵੱਲੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਤੁਰੰਤ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰਨ ਲਈ ਕਿਹਾ ਹੈ ਤਾਂ ਕਿ ਕੋਈ ਹੋਰ ਅਣਸੁਖਾਵੀਂ ਘਟਨਾ ਨਾ ਪੇਸ਼ ਆਵੇ। ਵਰਣਨਯੋਗ ਹੈ ਕਿ ਆਈਸੋਲੇਸ਼ਨ ਵਾਰਡ ਵਿਚ ਪਹਿਲਾਂ ਵੀ ਇਨ੍ਹਾਂ ਤਾਰਾਂ ਵਿਚ ਸ਼ਾਰਟ ਸਰਕਟ ਹੋ ਚੁੱਕਾ ਹੈ।
3567 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਨੇ ਅੱਜ 6537 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਇਨ੍ਹਾਂ ਵਿਚੋਂ 836 ਸੈਂਪਲ ਆਰ. ਟੀ. ਪੀ. ਸੀ. ਆਰ., 2716 ਸੈਂਪਲ ਰੈਪਿਡ ਐਂਟੀਜਨ ਟੈਸਟ ਅਤੇ 15 ਟੇਸਟ ਟਰੂਨੈੱਟ ਵਿਧੀ ਜ਼ਰੀਏ ਕੀਤੇ ਗਏ। ਸਿਵਲ ਸਰਜਨ ਮੁਤਾਬਕ 1307 ਸੈਂਪਲਾਂ ਦੀ ਰਿਪੋਰਟ ਵੀ ਪੈਂਡਿੰਗ ਹੈ।
344 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ
ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਜਾਂਚ ਤੋਂ ਬਾਅਦ 344 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਮੌਜੂਦਾ ਵਿਚ 5606 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।
ਲੋਕਾਂ ਦੀ ਸਹੂਲਤ ਲਈ ਟੈਲੀਫੋਨ ਨੰਬਰ ਜਾਰੀ
ਸਿਹਤ ਵਿਭਾਗ ਨੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਸਹੂਲਤ ਲਈ ਟੈਲੀਫੋਨ ਨੰਬਰ ਜਾਰੀ ਕੀਤੇ ਹਨ, ਜਿਸ ਵਿਚ
ਹੋਮ ਆਈਸੋਲੇਸ਼ਨ ਲਈ- 78147-64759
ਐਂਬੂਲੈਂਸ ਲਈ- 78143-63850
ਹਸਪਤਾਲ ਸਬੰਧੀ ਸਮੱਸਿਆਵਾਂ ਲਈ- 62849-12553
ਆਮ ਸਮੱਸਿਆਵਾਂ ਲਈ- 62845-31852
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਦੇ ਮੁਤਾਬਕ ਲੋਕ ਆਪਣੀਆਂ ਸਮੱਸਿਆਵਾਂ ਲਈ ਉਕਤ ਫੋਨ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ। ਹਸਪਤਾਲ ਵਿਚ ਬਿਸਤਰਿਆਂ ਦੀ ਉਪਲਬੱਧਤਾ ਸਬੰਧੀ ਕੋਵਾ ਐਪ ਤੋਂ ਇਲਾਵਾ ਐੱਚ. ਬੀ. ਐੱਮ. ਐੱਸ. ਪੰਜਾਬ ਐਪ ਡਾਊਨਲੋਡ ਕੀਤਾ ਜਾ ਸਕਦਾ ਹੈ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਨਾਮ ਪਤਾ ਹੋਰ ਰੋਗ ਹਸਪਤਾਲ
ਰਾਮ ਚਰਣ ਯਾਦਵ (58) ਗਿਆਸਪੁਰਾ ਸ਼ੂਗਰ ਸਿੱਧੂ ਦੋਰਾਹਾ
ਨਿਰਮਲ ਸਿੰਘ (73) ਪਿੰਡ ਬਾਜੜਾ ਸ਼ੂਗਰ, ਬਲੱਡ ਪ੍ਰੈਸ਼ਰ ਫੋਰਟਿਸ
ਧੀਰਜ ਲਾਂਬਾ (57) ਖੰਨਾ ਸ਼ੂਗਰ, ਬਲੱਡ ਪ੍ਰੈਸ਼ਰ, ਗੁਰਦਾ ਰੋਗ ਰਜਿੰਦਰਾ ਹਸਪਤਾਲ ਪਟਿਆਲਾ
ਸੁਬੋਧ ਕੁਮਾਰ (28) ਮਾਛੀਵਾੜਾ ਰਜਿੰਦਰਾ ਪਟਿਆਲਾ
ਸ਼ਾਂਤੀ ਦੇਵੀ (72) ਹਰਗੋਬਿੰਦ ਨਗਰ ਸ਼ੂਗਰ, ਬਲੱਡ ਪ੍ਰੈਸ਼ਰ ਦੀਪ
ਗੁਲਸ਼ਨ ਕੁਮਾਰ (44) ਵਿਵੇਕ ਧਾਮ ਕਾਲੋਨੀ, ਸ਼ੂਗਰ, ਬਲੱਡ ਪ੍ਰੈਸ਼ਰ, ਗੁਰਦਾ ਰੋਗ ਡੀ. ਐੱਮ. ਸੀ. ਅਮਰਜੀਤ ਸਿੰਘ (63) ਗੁਰੂ ਅਰਜਨ ਦੇਵ ਨਗਰ ਹਾਈਪੋਥਾਈਰਾਈਡਿਜ਼ਮ ਸਿਵਲ
ਸੁਭਾਸ਼ ਚੰਦਰ (55) ਹੈਬੋਵਾਲ ਕਲਾਂ ਦੀਪ
ਰਾਜ ਕੁਮਾਰੀ (65) ਚੀਮਾ ਚੌਕ ਸ਼ੂਗਰ ਸਿਵਲ
ਹੇਮੰਤ ਕੁਮਾਰ (53) ਸਮਰਾਲਾ ਸ਼ੂਗਰ, ਅਲਸੇਰਿਵ ਕੋਲਾਈਟਿਸ ਡੀ.ਐੱਮ.ਸੀ.
ਸੰਤੋਸ਼ ਸਿੰਘ (89) ਨਿਊ ਸ਼ਿਵਪੁਰੀ ਪੰਚਮ
ਪੂਰਣਿਮਾ ਸੋਨੀ (56) ਸਿਵਲ ਲਾਈਨ ਦੀਪ
ਰਮਿੰਦਰ ਕੌਰ (76) ਬੀ. ਆਰ. ਐੱਸ. ਨਗਰ ਜੀ. ਐੱਨ. ਸੀ.
ਛੇਦੀ ਲਾਲ (62) ਢੰਡਾਰੀ ਕਲਾਂ ਬਲੱਡ ਪ੍ਰੈਸ਼ਰ ਸਿਵਲ
ਸੁਮੇਸ਼ ਕੁਮਾਰ (48) ਜੈਪੁਰਾ ਐੱਚ. ਸੀ. ਵੀ. ਪਾਜ਼ੇਟਿਵ ਡੀ. ਐੱਮ. ਸੀ.
ਦਰਸ਼ਨਾ ਦੇਵੀ (50) ਗੁਰੂ ਰਾਮਦਾਸ ਨਗਰ ਡੀ. ਐੱਮ. ਸੀ.
ਚਰਨਜੀਤ ਕੌਰ (58) ਐੱਸ. ਬੀ. ਐੱਸ. ਨਗਰ, ਧਾਂਦਰਾ ਰੋਡ ਸ਼ੂਗਰ ਸਿਵਲ
ਅਮਰਜੀਤ ਸਿੰਘ (57) ਕੋਹਾੜਾ ਏ. ਐੱਮ. ਕੇਅਰ, ਜ਼ੀਰਕਪੁਰ
ਬਾਹਰੀ ਜ਼ਿਲਿਆਂ ਦੇ ਮ੍ਰਿਤਕ ਮਰੀਜ਼
ਮਹਿੰਦਰ ਸਿੰਘ (75) ਨਵਾਂਸ਼ਹਿਰ ਐੱਸ. ਪੀ. ਐੱਸ.
ਰਾਮ ਤੀਰਥ (52) ਜਲੰਧਰ ਡੀ. ਐੱਮ. ਸੀ.
ਗੁਰਬਚਨ ਕੌਰ (78) ਮੋਗਾ ਡੀ. ਐੱਮ. ਸੀ.
ਰਾਧੇ ਸ਼ਾਮ (70) ਸਿਰਸਾ, ਹਰਿਆਣਾ ਐੱਸ. ਪੀ. ਐੱਸ.