ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 300 ਨਵੇਂ ਮਰੀਜ਼ਾਂ ਦੀ ਪੁਸ਼ਟੀ, 17 ਦੀ ਮੌਤ

Monday, Aug 31, 2020 - 12:38 AM (IST)

ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 300 ਨਵੇਂ ਮਰੀਜ਼ਾਂ ਦੀ ਪੁਸ਼ਟੀ, 17 ਦੀ ਮੌਤ

ਲੁਧਿਆਣਾ, (ਸਹਿਗਲ)- ਮਹਾਨਗਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਗਿਆ ਹੈ ਜਦਕਿ 395 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਹਾਨਗਰ ਵਿਚ ਅੱਜ 300 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਕਿ 17 ਦੀ ਮੌਤ ਹੋ ਗਈ ਹੈ। 300 ਮਰੀਜ਼ਾਂ ’ਚ 273 ਜ਼ਿਲੇ ਦੇ ਰਹਿਣ ਵਲੇ ਹਨ ਜਦਕਿ 27 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਲੁਧਿਆਣਾ ਦੇ ਅੱਜ 15 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2 ਹੋਰ ਮਰੀਜ਼ਾਂ ’ਚੋਂ ਇਕ ਨਵਾਂਸ਼ਹਿਰ ਤੇ ਦੂਜਾ ਜੰਮੂ-ਕਸ਼ਮੀਰ ਸੂਬੇ ਦਾ ਰਹਿਣ ਵਾਲਾ ਸੀ। ਚੰਡੀਗੜ੍ਹ ਤੋਂ ਜਾਰੀ ਬੁਲੇਟਿਨ ਅਨੁਸਾਰ ਮਹਾਨਗਰ ਵਿਚ ਆਏ 273 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਹੁਣ ਤੱਕ ਮਹਾਨਗਰ ਵਿਚ ਸਥਾਨਕ ਸਿਹਤ ਵਿਭਾਗ ਅਨੁਸਾਰ 10039 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 7927 ਮਰੀਜ਼ ਠੀਕ ਹੋਣ ਦੇ ਉਪਰੰਤ ਡਿਸਚਾਰਜ ਹੋ ਚੁੱਕੇ ਹਨ ਜਦਕਿ 2455 ਐਕਟਿਵ ਮਰੀਜ਼ ਹਨ।

ਕਾਰੋਬਾਰੀਆਂ ਅਤੇ ਕਰਮਚਾਰੀਆਂ ਦੇ ਮੁਫਤ ਟੈਸਟ ਸ਼ੁਰੂ

ਕੋਰੋਨਾ ਵਾਇਰਸ ਦੇ ਮਾਮਲੇ ਵਿਚ ਵਿਆਪਕ ਛਾਣਬੀਨ ਅਤੇ ਟੈਸਟ ਕਰਨ ਲਈ ਕਾਰੋਬਾਰੀਅਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੇ ਟੈਸਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਵਿਆਪਕ ਛਾਣਬੀਨ ਕੀਤੀ ਜਾ ਸਕੇ ਅਤੇ ਸਮਾਂ ਰਹਿੰਦੇ ਮਰੀਜ਼ਾਂ ਦਾ ਪਤਾ ਲਾਇਆ ਜਾ ਸਕੇ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਇਕ ਐੱਮ. ਐੱਮ. ਯੂ. ਨੂੰ ਲੁਧਿਆਣਾ ਸ਼ਿਫਟ ਕੀਤਾ ਜਾ ਰਿਹਾ ਹੈ ਤਾਂ ਕਿ ਜਾਂਚ ਵਿਚ ਤੇਜ਼ੀ ਲਿਆਂਦੀ ਜਾ ਸਕੇ। ਵਰਨਣਯੋਗ ਹੈ ਕਿ ਮਿਸ਼ਨ ਡਾਇਰੈਕਟਰ ਨੇ ਐੱਸ. ਬੀ. ਐੱਸ. ਨਗਰ ਦੇ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਐੱਮ. ਐੱਮ. ਯੂ. ਨੂੰ ਲੁਧਿਆਣਾ ਸਿਵਲ ਸਰਜਨ ਆਫਿਸ ਵਿਚ ਸ਼ਿਫਟ ਕਰਨ ਲਈ ਕਿਹਾ ਹੈ। ਉਨ੍ਹਾਂ ਅਨੁਸਾਰ ਮਹਾਨਗਰ ਵਿਚ 2 ਐੱਮ. ਐੱਮ. ਯੂ. ਦੀ ਜ਼ਰੂਰਤ ਹੈ।

4181 ਸ਼ੱਕੀ ਮਰੀਜ਼ਾਂ ਦੇ ਲਏ ਸੈਂਪਲ

ਜ਼ਿਲਾ ਸਿਹਤ ਵਿਭਾਗ ਨੇ ਅੱਜ 4181 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ। ਸਿਵਲ ਸਰਜਨ ਅਨੁਸਾਰ ਇਨ੍ਹਾਂ ਵਿਚ ਆਰ. ਟੀ. ਪੀ..ਸੀ. ਆਰ. ਲਈ 1782 ਸੈਂਪਲ ਰੈਪਿਡ ਐਂਟੀਜਨ ਟੈਸਟ ਲਈ 2383 ਸੈਂਪਲ ਅਤੇ 16 ਸੈਂਪਲ ਟਰੂਨੇਟ ਵਿਧੀ ਨਾਲ ਜਾਂਚ ਕਰਨ ਲਈ ਲਏ ਗਏ ਹਨ। ਉਨ੍ਹਾਂ ਦੱਸਿਆ ਕਿ 2707 ਸੈਂਪਲਾਂ ਦੀ ਰਿਪੋਰਟ ਹੁਣ ਤੱਕ ਪੈਂਡਿੰਗ ਹੈ।

309 ਮਰੀਜ਼ਾਂ ਨੂੰ ਕੀਤਾ ਘਰ ਵਿਚ ਇਕਾਂਤਵਾਸ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 309 ਲੋਕਾਂ ਨੂੰ ਘਰ ਵਿਚ ਇਕਾਂਤਵਾਸ ਕੀਤਾ ਹੈ। ਵਰਤਮਾਨ ਸਮੇਂ ਤੱਕ ਘਰ ਵਿਚ ਇਕਾਂਤਵਾਸ ਲੋਕਾਂ ਦੀ ਸੰਖਿਆ 6019 ਹੋ ਗਈ ਹੈ। ਹੁਣ ਤੱਕ 34159 ਲੋਕ ਘਰ ਵਿਚ ਇਕਾਂਤਵਾਸ ਹਨ।

161 ਨਵੇਂ ਮਾਮਲੇ ਜਦਕਿ 23 ਕਾਂਟੈਕਟ

ਸਿਹਤ ਅਧਿਕਾਰੀ ਅਨੁਸਾਰ ਅੱਜ ਸਾਹਮਣੇ ਆਏ ਮਰੀਜ਼ਾਂ ਵਿਚੋਂ 161 ਨਵੇਂ ਮਾਮਲੇ ਹਨ ਜਦਕਿ ਇਸਦੇ ਇਲਾਵਾ 23 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ ਹਨ। ਇਸ ਤੋਂ ਇਲਾਵਾ 10 ਹੈਲਥ ਕੇਅਰ ਵਰਕਰ ਅਤੇ 2 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ ਹਨ। ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ 51 ਲੋਕਾਂ ਦੀ ਹੁਣ ਜਾਂਚ ਚੱਲ ਰਹੀ ਹੈ।

ਮ੍ਰਿਤਕ ਮਰੀਜ਼ਾਂ ਦਾ ਬਿਓਰਾ

ਨਾਮ        ਪਤਾ        ਹੋਰ ਰੋਗ       ਹਸਪਤਾਲ

1. ਸੁਰੇਸ਼ (68) ਸਿਵਲ ਲਾਈਨ ਬਲੱਡ ਪ੍ਰੈਸ਼ਰ        ਸੀ. ਐੱਸ. ਸੀ.

2. ਮੀਤਾ ਸੂਦ (59) ਟੈਗੋਰ ਨਗਰ ਸ਼ੂਗਰ, ਬਲੱਡ ਪ੍ਰੈਸ਼ਰ ਡੀ. ਐੱਮ. ਸੀ.

3. ਮਨਜੀਤ ਸਿੰਘ (60) ਨੰਦਪੁਰੀ ਸਾਹਨੇਵਾਲ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਰੋਗ ਡੀ. ਐੱਮ. ਸੀ.

4 ਹਰੀਸ਼ ਚੰਦਰ (60) ਗਿਆਸਪੁਰਾ ਸ਼ੂਗਰ              ਸਿਵਲ ਹਸਪਤਾਲ

5. ਲਕਸ਼ਵੀਰ ਜੈਨ (50) ਮੇਜਰ ਸੁਖਦੇਵ ਸਿੰਘ ਰੋਡ ਬਲੱਡ ਪ੍ਰੈਸ਼ਰ ਡੀ. ਐੱਮ. ਸੀ.

6. ਰਾਜ ਕੁਮਾਰੀ (63) ਹਰਕਿਸ਼ਨ ਨਗਰ ਡੀ. ਐੱਮ. ਸੀ.

7. ਮਹਿੰਦਰ ਸਿੰਘ (73) ਸੁਨੇਤ ਬਲੱਡ ਪ੍ਰੈਸ਼ਰ ਡੀ. ਐੱਮ. ਸੀ.

8. ਅਸ਼ੋਕ ਕੁਮਾਰ (67) ਰਮਨ ਇਨਕਲੇਵ ਸ਼ੂਗਰ ਬਲੱਡ ਪ੍ਰੈਸ਼ਰ, ਦਿਲ ਰੋਗ ਦੀਪ ਹਸਪਤਾਲ

9. ਜਸਵਿੰਦਰ ਸਿੰਘ (47) ਮੁੰਡੀਆਂ ਕਲਾਂ ਸ਼ੂਗਰ, ਦਿਲ ਰੋਗ ਰਾਜਿੰਦਰ ਹਸਪਤਾਲ ਪਟਿਆਲਾ

10. ਰਿਤੂ ਸ਼ਰਮਾ (53) ਜੀ. ਟੀ. ਬੀ.               ਫੋਰਟਿਸ

11. ਕਮਲ ਕਿਸ਼ੋਰ ਗੋਇਲ (59) ਆਤਮ ਨਗਰ ਐੱਸ. ਪੀ. ਐੱਸ.

12. ਸੁਨੀਤਾ ਬਜਾਜ (70) ਚੰਦਰ ਨਗਰ, ਬਲੱਡ ਪ੍ਰੈਸ਼ਰ ਸ਼ੂਗਰ, ਮੋਟਾਪਾ ਦੀਪ ਹਸਪਤਾਲ

13. ਸਤੀਸ਼ ਕੁਮਾਰ (64) ਲਾਜਪਤ ਨਗਰ ਗੁਰਦਾ ਰੋਗ ਓਸਵਾਲ ਹਸਪਤਾਲ

14. ਅਮਰਜੀਤ ਸਿੰਘ (57) ਸ਼ੇਰਪੁਰ ਕਲਾਂ ਸ਼ੂਗਰ ਓਸਵਾਲ ਹਸਪਤਾਲ

15 ਰਾਜੇਸ਼ ਖੁਲਰ (55) ਲਾਡੋਵਾਲ ਸ਼ੂਗਰ ਜੀ. ਟੀ. ਬੀ.

ਬਾਹਰੀ ਜ਼ਿਲਿਆਂ ਦੇ ਮ੍ਰਿਤਕ ਮਰੀਜ਼

16 ਸੰਤ ਸਿੰਘ (79)        ਨਵਾਂਸ਼ਹਿਰ               ਐੱਸ. ਪੀ. ਐੱਸ.

17 ਲਾਲ ਬਹਾਦਰ (54)        ਜੰਮੂ ਐਂਡ ਕਸ਼ਮੀਰ        ਐੱਸ. ਪੀ. ਐੱਸ.


author

Bharat Thapa

Content Editor

Related News