PSEB 10ਵੀਂ ਦਾ ਨਤੀਜਾ : ਲੁਧਿਆਣਾ ਜ਼ਿਲ੍ਹੇ ਦੇ ਪਹਿਲੇ 3 ਸਥਾਨਾਂ 'ਤੇ ਧੀਆਂ ਨੇ ਗੱਡੇ ਝੰਡੇ
Wednesday, Jul 06, 2022 - 11:43 AM (IST)
ਲੁਧਿਆਣਾ (ਸਲੂਜਾ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਪ੍ਰੀਖਿਆ ਨਤੀਜਿਆਂ ’ਚ ਲੁਧਿਆਣਾ ਦੇ ਬੀ. ਸੀ. ਐੱਮ. ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਦੀ ਵਿਦਿਆਰਥਣ ਆਂਚਲ ਜਿੰਦਲ 650 ’ਚੋਂ 642 ਅੰਕ (98.77 ਫ਼ੀਸਦੀ) ਪ੍ਰਾਪਤ ਕਰ ਕੇ ਜ਼ਿਲ੍ਹੇ ’ਚ ਟਾਪਰ ਰਹੀ। ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਵਿਦਿਆਰਥਣ ਗੁਰਲੀਨ ਕੌਰ ਅਤੇ ਸਵਰੀਨ 650 ’ਚੋਂ 641 ਅੰਕ (98.62 ਫ਼ੀਸਦੀ) ਲੈ ਕੇ ਦੂਜੇ ਸਥਾਨ ’ਤੇ, ਜਦੋਂਕਿ ਆਰ. ਐੱਸ. ਮਾਡਲ ਸਕੂਲ ਦੀ ਸਨੇਹਾ ਯਾਦਵ ਅਤੇ ਸਨੇਹਾ ਵਰਮਾ 650 ’ਚੋਂ 640 ਅੰਕ (98.46 ਫ਼ੀਸਦੀ) ਲੈ ਕੇ ਤੀਜੇ ਸਥਾਨ ’ਤੇ ਰਹੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਨਿੱਜੀ ਤੇ ਸਰਕਾਰੀ ਅਦਾਰੇ ਹੁਣ ਨਹੀਂ ਕਰ ਸਕਣਗੇ ਮਨਮਰਜ਼ੀ, ਜਾਰੀ ਹੋਈ ਸਖ਼ਤ ਹੁਕਮਾਂ ਵਾਲੀ ਇਹ ਚਿੱਠੀ
ਜ਼ਿਲ੍ਹੇ ਦੇ 48 ਵਿਦਿਆਰਥੀਆਂ ਨੇ ਹਾਸਲ ਕੀਤਾ ਮੈਰਿਟ ’ਚ ਸਥਾਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦੇ ਐਲਾਨੇ ਨਤੀਜੇ ’ਚ 321 ਵਿਦਿਆਰਥੀਆਂ ਨੇ ਮੈਰਿਟ ’ਚ ਆਪਣਾ ਸਥਾਨ ਬਣਾਇਆ ਹੈ। ਇਨ੍ਹਾਂ ’ਚੋਂ 48 ਵਿਦਿਆਰਥੀ ਲੁਧਿਆਣਾ ਨਾਲ ਸਬੰਧਿਤ ਹਨ, ਜਦੋਂਕਿ ਲੁਧਿਆਣਾ ਦੇ ਸਰਕਾਰੀ ਸਕੂਲਾਂ ਦੇ 3 ਵਿਦਿਆਰਥੀ ਵੀ ਮੈਰਿਟ ’ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : PSEB ਵੱਲੋਂ 10ਵੀਂ ਦੇ ਨਤੀਜੇ ਦਾ ਐਲਾਨ, ਵੈੱਬਸਾਈਟ 'ਤੇ ਇੰਝ ਚੈੱਕ ਕਰੋ Result
10ਵੀਂ ਦੀ ਪ੍ਰੀਖਿਆ ਲਈ ਜ਼ਿਲ੍ਹਾ ਲੁਧਿਆਣਾ ਦੇ 41,497 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ’ਚੋਂ 40984 ਵਿਦਿਆਰਥੀ ਪਾਸ ਹੋਏ, ਜਿਸ ਦੀ ਫ਼ੀਸਦੀ ਦਰ 98.97% ਬਣਦੀ ਹੈ। ਪੰਜਾਬ ’ਚ ਲੁਧਿਆਣਾ 21ਵੇਂ ਸਥਾਨ ’ਤੇ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ