ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਦੇ 10 ਵਿਦਿਆਰਥੀਆਂ ਨੂੰ ਮਿਲਿਆ 2.40 ਲੱਖ ਦਾ ਸੈਲਰੀ ਪੈਕੇਜ
Thursday, Apr 11, 2019 - 04:38 AM (IST)

ਲੁਧਿਆਣਾ (ਵਿੱਕੀ)-ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਖੰਨਾ ਵਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ ਰੋਜ਼ਗਾਰ ਦੇ ਲਈ ਕਾਬਲ ਬਣਾਉਂਦੇ ਹੋਏ ਕੈਂਪਸ ’ਚ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਅੰਤਰਰਾਸ਼ਟਰੀ ਪੱਧਰ ਦੀ ਟੈਕਸਲਾ ਪਲਾਸਟਿਕ ਤੇ ਮੈਟਲਸ ਕੰਪਨੀ ਨੇ ਕੈਂਪਸ ’ਚ ਸ਼ਿਰਕਤ ਕਰਦਿਆਂ ਐੱਮ. ਬੀ. ਏ. ਤੇ ਬੀ. ਟੈੱਕ ਦੇ 10 ਵਿਦਿਆਰਥੀਆਂ ਦੀ 2.40 ਲੱਖ ਦੇ ਪੈਕੇਜ ’ਤੇ ਚੋਣ ਕੀਤੀ। ਪਲੇਸਮੈਂਟ ਡਰਾਈਵ ’ਚ ਐੱਮ. ਬੀ. ਏ. ਵਿਭਾਗ ਦੀ ਪ੍ਰਿਆ, ਪ੍ਰਿਤਪਾਲ ਸਿੰਘ, ਹਰਮਨਪ੍ਰੀਤ ਕੌਰ, ਮਨਿੰਦਰਜੀਤ ਸਿੰਘ, ਕੇਸ਼ਵ ਅਗਰਵਾਲ, ਨਾਸਿਰ ਅਲੀ, ਰਾਜ ਈਪੇਕ, ਮਨਦੀਪ ਸਿੰਘ, ਪਰਮਿੰਦਰ ਬਾਵਾ, ਬੀ. ਟੈੱਕ ਤੇ ਬੀ. ਕਾਮ ਦੇ ਜਸ਼ਨ ਭਾਟੀਆ ਦੀ ਚੋਣ ਹੋਈ। ਇਸ ਦੌਰਾਨ 50 ਦੇ ਲਗਭਗ ਸ਼ਾਰਟਲਿਸਟ ਕੀਤੇ ਗਏ ਵਿਦਿਆਰਥੀਆਂ ਨੇ ਹਿੱਸਾ ਲੈਂਦੇ ਹੋਏ ਸਬੰਧਤ ਨੌਕਰੀ ਲਈ ਪ੍ਰੀਖਿਆ ਦਿੱਤੀੇ। ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਵਿਦਿਆਰਥੀ ਜੀਵਨ ਤੋੋਂ ਪ੍ਰੋਫੈਸ਼ਨਲ ਜੀਵਨ ’ਚ ਪਹਿਲਾ ਕਦਮ ਹੈ ਤੇ ਆਪਣੇ ਚੰਗੇ ਭਵਿੱਖ ਲਈ ਵਿਦਿਆਰਥੀ ਆਪਣੀ ਪਹਿਲੀ ਨੌਕਰੀ ਨੂੰ ਪੂਰੀ ਈਮਾਨਦਾਰੀ ਨਾਲ ਕਰਨ। ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਗੁਲਜ਼ਾਰ ਗਰੁੱਪ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਨਾਲ ਪਡ਼੍ਹਾਈ ਦੌਰਾਨ ਚੰਗੀ ਨੌਕਰੀ ਵੀ ਮਿਲੇ।