ਬੀ. ਐੱਡ ਕਾਲਜ ਭੁੱਟਾ ਦੇ ਵਿਦਿਆਰਥੀਆਂ ਨੇ ਪੀ. ਯੂ. ਦੇ ਨਤੀਜਿਆਂ ’ਚ ਮਾਰੀਆਂ ਮੱਲਾਂ

Thursday, Apr 11, 2019 - 04:37 AM (IST)

ਬੀ. ਐੱਡ ਕਾਲਜ ਭੁੱਟਾ ਦੇ ਵਿਦਿਆਰਥੀਆਂ ਨੇ ਪੀ. ਯੂ. ਦੇ ਨਤੀਜਿਆਂ ’ਚ ਮਾਰੀਆਂ ਮੱਲਾਂ
ਲੁਧਿਆਣਾ (ਡਾ. ਪ੍ਰਦੀਪ)-ਪੰਜਾਬ ਯੂਨੀਵਰਸਿਟੀ ਪ੍ਰੀਖਿਆ ’ਚ ਭੁੱਟਾ ਕਾਲਜ ਆਫ ਐਜੂਕੇਸ਼ਨ ਦੇ ਦੂਸਰੇ ਸਮੈਸਟਰ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਪ੍ਰਬੰਧਕਾਂ ਅਨੁਸਾਰ ਸਾਰੇ ਵਿਦਿਆਰਥੀਆਂ ਨੇ ਪ੍ਰੀਖਿਆ ਪਹਿਲੇ ਦਰਜੇ ’ਚ ਪਾਸ ਕੀਤੀ। 37 ਵਿਦਿਆਰਥੀਆਂ ਨੇ ਵਿਸ਼ੇਸ਼ ਦਰਜੇ ਪ੍ਰਾਪਤ ਕੀਤੇ ਤੇ 35 ਵਿਦਿਆਰਥੀਆਂ ਨੇ 70 ਫੀਸਦੀ ਤੋਂ ਜ਼ਿਆਦਾ ਨੰਬਰ ਲੈ ਕੇ ਪ੍ਰੀਖਿਆ ਪਾਸ ਕੀਤੀ, ਜਿਸ ਵਿਚ ਅਮਨਪ੍ਰੀਤ ਕੌਰ ਨੇ 81.5 ਫੀਸਦੀ, ਲਖਵੀਰ ਕੌਰ ਨੇ 80.4 ਫੀਸਦੀ, ਸ਼ਬਨਮ ਭੱਟੀ ਨੇ 80. 2 ਫੀਸਦੀ ਤੇ ਆਰਜ਼ੂ ਨੇ 80 ਫੀਸਦੀ ਨੰਬਰ ਪ੍ਰਾਪਤ ਕੀਤੇ। ਪ੍ਰਿੰ. ਡਾ. ਸੋਨੂ ਗਰੇਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਟਾਫ ਦੀ ਅਗਵਾਈ ਹੇਠ ਬਹੁਤ ਸਖ਼ਤ ਮਿਹਨਤ ਕਰ ਕੇ ਵਧੀਆ ਨੰਬਰ ਪ੍ਰਾਪਤ ਕੀਤੇ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਕਾਲਜ ਦਾ ਨਤੀਜਾ 100 ਫੀਸਦੀ ਰਿਹਾ। ਇਸ ਮੌਕੇ ਜਗਦੀਸ਼ ਸਿੰਘ ਗਰਚਾ, ਸਾਬਕਾ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਅਤੇ ਸੈਕਟਰੀ ਗਵਰਨਿੰਗ ਕੌਂਸਲ ਭੁੱਟਾ ਗਰੁੱਪ ਆਫ ਕਾਲਜਿਜ਼ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਪਹਿਲੇ ਦਰਜੇ ’ਚ 100 ਫੀਸਦੀ ਸ਼ਾਨਦਾਰ ਨਤੀਜਾ ਲਿਆਉਣ ’ਤੇ ਮੁਬਾਰਕਾਂ ਦਿੰਦਿਆਂ ਕਿਹਾ ਕਿ ਨੈਕ ਦੁਆਰਾ ਏ ਗਰੇਡ ਸੀ. ਜੀ. ਪੀ. ਏ. 3.50 ਲੈਣ ਤੋਂ ਬਾਅਦ ਇਹ ਸ਼ਾਨਦਾਰ ਅਕਾਦਮਿਕ ਨਤੀਜਾ ਭੁੱਟਾ ਗਰੁੱਪ ਆਫ ਕਾਲਜਿਜ਼ ਦੀਆਂ ਸ਼ਾਨਦਾਰ ਪ੍ਰਾਪਤੀਆਂ ’ਚ ਇਕ ਹੋਰ ਵੱਡਮੁੱਲੀ ਪ੍ਰਾਪਤੀ ਜੁਡ਼ੀ ਹੈ, ਜਿਸ ਨਾਲ ਕਾਲਜ ਮੈਨੇਜਮੈਂਟ ਨੂੰ ਮਾਣ ਮਹਿਸੂਸ ਹੋ ਰਿਹਾ ਹੈ।

Related News