ਮਹਾਨਗਰ ’ਚ ਪਾਰਾ 36 ਡਿਗਰੀ ਤੋਂ ਪਾਰ, ਬੇਚੈਨੀ ਹੋਣ ਲੱਗੀ ਮਹਿਸੂਸ

Thursday, Apr 11, 2019 - 04:36 AM (IST)

ਮਹਾਨਗਰ ’ਚ ਪਾਰਾ 36 ਡਿਗਰੀ  ਤੋਂ ਪਾਰ, ਬੇਚੈਨੀ ਹੋਣ ਲੱਗੀ ਮਹਿਸੂਸ
ਲੁਧਿਆਣਾ (ਸਲੂਜਾ)-ਸਥਾਨਕ ਮਹਾਨਗਰ ’ਚ ਤਾਪਮਾਨ 36 ਡਿਗਰੀ ਸੈਲਸੀਅਸ ਤੋਂ ਪਾਰ ਹੁੰਦੇ ਹੀ ਬੇਚੈਨੀ ਮਹਿਸੂਸ ਹੋਣ ਲੱਗੀ ਹੈ। ਦੁਪਹਿਰ ਹੁੰਦੇ ਹੀ ਸਡ਼ਕਾਂ ’ਤੇ ਚੁੱਪ ਛਾ ਜਾਂਦੀ ਹੈ। ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਮੌਮਸ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਧ ਤੋਂ ਵੱਧ ਤਾਪਮਾਨ 36.5 ਤੇ ਘੱਟੋ-ਘੱਟ ਪਾਰਾ 1.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਦੇ ਸਮੇਂ ਹਵਾ ’ਚ ਨਮੀ ਦੀ ਮਾਤਰਾ 62 ਤੇ ਸ਼ਾਮ ਸਮੇਂ 29 ਫੀਸਦੀ ਰਹੀ। ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ 11-12 ਅਪ੍ਰੈਲ ਨੂੰ ਲੁਧਿਆਣਾ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਆਸਮਾਨ ’ਤੇ ਬੱਦਲਾਂ ਦੇ ਛਾਏ ਰਹਿਣ ਦੇ ਨਾਲ ਹੀ ਕਿਤੇ-ਕਿਤੇ ਹਲਕੀ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ।ਫੰਗਲ ਇਨਫੈਕਸ਼ਨ ਤੋਂ ਬਚੋ ਲੁਧਿਆਣਾ ਦੇ ਸਕਿਨ ਸਪੈਸ਼ਲਿਸਟ ਡਾ. ਅਨਿਲ ਤਲਵਾੜ ਨੇ ਦੱਸਿਆ ਕਿ ਜਿਸ ਤੇਜ਼ੀ ਨਾਲ ਮੌਸਮ ਨੇ ਕਰਵਟ ਲਈ ਹੈ, ਉਸ ਤੋਂ ਫੰਗਲ ਇਨਫੈਕਸ਼ਨ ਤੋਂ ਪੀਡ਼ਤ ਮਰੀਜ਼ਾਂ ਦੀ ਗਿਣਤੀ ’ਚ ਵੀ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਇਕ ਵਜ੍ਹਾ ਤਾਂ ਦਿਨ-ਬ-ਦਿਨ ਵਧ ਰਿਹਾ ਪ੍ਰਦੂਸ਼ਣ ਵੀ ਇਕ ਕਾਰਨ ਹੈ। ਦੂਜਾ ਬਦਲਿਆ ਹੋਇਆ ਲਾਈਫ ਸਟਾਈਲ ਹੈ। ਅੱਜ ਹਰ ਇਕ ਨੂੰ ਇੰਨੀ ਤੇਜ਼ੀ ਹੈ ਕਿ ਉਹ ਆਪਣੇ ਸਰੀਰ ਨੂੰ ਫਿੱਟ ਰੱਖਣ ਖਾਤਰ ਵੀ ਸਮਾਂ ਨਹੀਂ ਕੱਢ ਸਕਦਾ। ਸਵੇਰ ਕੰਮ ’ਤੇ ਜਾਣ ਦੀ ਤੇਜ਼ੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਆਪਣੀ ਬਾਡੀ ਨੂੰ ਟਾਵਲ ਨਾਲ ਪੂਰੀ ਤਰ੍ਹਾਂ ਸੁਕਾਉਣ ਦੀ ਜਗ੍ਹਾ ਗਿੱਲੇ ਸਰੀਰ ’ਤੇ ਹੀ ਅੰਡਰ ਗਾਰਮੈਂਟਸ ਪਹਿਨ ਕੇ ਤੇ ਤਿਆਰ ਹੋ ਕੇ ਘਰੋਂ ਨਿਕਲ ਪੈਂਦੇ ਹਨ। ਇਸ ਗਿੱਲੇਪਣ ਤੋਂ ਫੰਗਲ ਇਨਫੈਕਸ਼ਨ ਜਨਮ ਲੈਂਦੀ ਹੈ। ਜਦੋਂ ਵੀ ਤੁਹਾਨੂੰ ਸਰੀਰ ਦੇ ਕਿਸੇ ਵੀ ਹਿੱਸੇ ’ਚ ਖਾਰਸ਼ ਦੀ ਸਮੱਸਿਆ ਹੋਵੇ ਤਾਂ ਉਸ ਸਮੇਂ ਤੁਸੀਂ ਖੁਦ ਡਾਕਟਰ ਬਣ ਕੇ ਕਿਸੇ ਕੈਮਿਸਟ ਤੋਂ ਦਵਾਈ ਲੈ ਕੇ ਨਾ ਖਾਓ। ਇਸ ਨਾਲ ਕੁਝ ਸਮੇਂ ਲਈ ਤਾਂ ਤੁਹਾਨੂੰ ਰਾਹਤ ਮਿਲ ਸਕਦੀ ਹੈ ਪਰ ਉਸ ਤੋਂ ਬਾਅਦ ਇਹ ਸਮੱਸਿਆ ਤੁਹਾਡੇ ਲਈ ਕਈ ਨਵੀਆਂ ਪ੍ਰੇਸ਼ਾਨੀਆਂ ਵੀ ਖਡ਼੍ਹੀ ਕਰ ਸਕਦੀ ਹੈ। ਇਸ ਲਈ ਇਕ ਵਾਰ ਤੁਸੀਂ ਜ਼ਰੂਰ ਸਕਿਨ ਸਪੈਸ਼ਲਿਸਟ ਨੂੰ ਚੈੱਕ ਕਰਵਾ ਲਓ। ਤੁਸੀਂ ਹਾਲ ਦੀ ਘਡ਼ੀ ਇਨ੍ਹਾਂ ਦਿਨਾ ਦੌਰਾਨ ਆਇਲ ਮਿਸਾਜ਼ ਕਰਵਾ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ। ਨਹਾਉਣ ਲਈ ਵਾਰ-ਵਾਰ ਸਾਬਣ ਨਾ ਬਦਲੋ। ਹੁਣ ਤਾਂ ਇਹੀ ਯਤਨ ਕਰੋ ਕਿ ਤੁਸੀਂ ਕਾਟਨ ਕੱਪਡ਼ੇ ਪਹਿਨੋ ਤੇ ਪੀਣ ਵਾਲੇ ਪਾਣੀ ਦੀ ਮਾਤਰਾ ਵਧਾਓ। ਬੱਚੇ ਤੇ ਬਜ਼ੁਰਗਾਂ ਦਾ ਇਸ ਗਰਮੀ ਦੇ ਮੌਸਮ ’ਚ ਖਾਸ ਤੌਰ ’ਤੇ ਖਿਆਲ ਰੱਖੋ ਤਾਂ ਕਿ ਉਹ ਿਸ ਤੋਂ ਸੁਰੱਖਿਅਤ ਰਹਿ ਸਕਣ।ਅਜੇ ਬਿਜਲੀ ਦੀ ਮੰਗ ਸਥਿਰ ਪਾਵਰਕਾਮ ਕੇਂਦਰੀ ਜ਼ੋਨ ਲੁਧਿਆਣਾ ਦੇ ਚੀਫ ਇੰਜੀਨੀਅਰ ਨੇ ਸਪੱਸ਼ਟ ਕੀਤਾ ਕਿ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਇਸ ਸਮੇਂ ਮੌਸਮ ਦਾ ਮਿਜ਼ਾਜ ਕਾਫੀ ਗਰਮ ਹੈ ਪਰ ਹਾਲ ਦੀ ਘਡ਼ੀ ਲੁਧਿਆਣਾ ’ਚ ਬਿਜਲੀ ਦੀ ਮੰਗ ਸਥਿਰ ਹੈ। ਅਜੇ ਕੋਈ ਇੰਨੀ ਮੰਗ ਨਹੀਂ ਵਧੀ। ਵਧਦੀ ਗਰਮੀ ਨੂੰ ਧਿਆਨ ’ਚ ਰੱਖਦੇ ਹੋਏ ਹੀ ਇਸ ਸਮੇਂ ਲੁਧਿਆਣਾ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਬਿਜਲੀ ਲਾਈਨਾਂ ਦੀ ਮੁਰੰਮਤ ਤੇ ਪਾਵਰ ਸਬ-ਸਟੇਸ਼ਨਾਂ ਦੀ ਪਾਵਰ ਸਮਰੱਥਾ ਵਧਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਤਾਂ ਕਿ ਆਉਣ ਵਾਲੇ ਦਿਨਾਂ ’ਚ ਸਥਾਨਕ ਲੋਕਾਂ ਨੂੰ ਰੈਗੂਲਰ ਤੇ ਕੁਆਲਿਟੀ ਭਰਪੂਰ ਬਿਜਲੀ ਸਪਲਾਈ ਮਿਲ ਸਕੇ।ਮਹਿਤਾ ਨੇ ਸੀ. ਐੱਮ. ਪੰਜਾਬ ਨੂੰ ਲਿਖਿਆ ਪੱਤਰ ਜ਼ਿਲਾ ਭਾਜਪਾ ਉਪ ਪ੍ਰਧਾਨ ਪਰਮਿੰਦਰ ਮਹਿਤਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਲੁਧਿਆਣਾ ਦੀ ਲਡ਼ਖਡ਼ਾਉਂਦੀ ਬਿਜਲੀ ਸਪਲਾਈ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਅਜੇ ਤਾਂ ਗਰਮੀ ਸ਼ੁਰੂ ਹੋਈ ਹੈ। ਲੁਧਿਆਣਾ ਨਗਰ ਦਾ ਕੋਈ ਅਜਿਹਾ ਇਲਾਕਾ ਨਹੀਂ ਜਿੱਥੇ ਮੁਰੰਮਤ ਦੀ ਆਡ਼ ’ਚ ਅਣਐਲਾਨੇ ਪਾਵਰ ਕੱਟ ਨਾ ਲੱਗ ਰਹੇ ਹੋਣ। ਲੁਧਿਆਣਵੀ ਅੱਜ ਸੂਰਜ ਦੇ ਚਡ਼੍ਹਦੇ ਹੀ ਬਿਜਲੀ ਤੇ ਪਾਣੀ ਦੀ ਸਪਲਾਈ ਠੱਪ ਹੋਣ ਨਾਲ ਪ੍ਰੇਸ਼ਾਨੀ ਦੇ ਆਲਮ ’ਚ ਰਹਿਣ ਲਈ ਮਜਬੂਰ ਹਨ। ਮਹਿਤਾ ਨੇ ਕਿਹਾ ਕਿ ਜੇਕਰ ਪੰਜਾਬ ਕੋਲ ਸਰਪਲੱਸ ਬਿਜਲੀ ਹੈ ਤਾਂ ਅਣਐਲਾਨੇ ਕੱਟ ਲਾ ਕੇ ਕਿਉਂ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਨਹੀਂ ਹੈ ਤਾਂ ਫਿਰ ਦੂਜੇ ਰਾਜਾਂ ਨੂੰ ਮਹਿੰਗੇ ਮੁੱਲ ਵੇਚੀ ਜਾ ਰਹੀ ਬਿਜਲੀ ਨੂੰ ਬੰਦ ਕਰ ਕੇ ਪਹਿਲਾਂ ਪੰਜਾਬ ’ਚ ਬਿਜਲੀ ਦੀ ਮੰਗ ਪੂਰੀ ਕੀਤੀ ਜਾਵੇ। ਸਬਜ਼ੀਆਂ ’ਤੇ ਪੈਣ ਲੱਗਾ ਅਸਰ ਖੇਤੀ ਮਾਹਰਾਂ ਨੇ ਮੰਨਿਆ ਕਿ ਮੌਸਮ ਦੀ ਗਰਮੀ ਨਾਲ ਸਬਜ਼ੀਆਂ ਦੀ ਪੈਦਾਵਾਰ ’ਤੇ ਅਸਰ ਪੈਣ ਲੱਗਾ ਹੈ। ਜੇਕਰ ਆਉਣ ਵਾਲੇ ਕੁਝ ਦਿਨਾਂ ਤਕ ਮੌਸਮ ਦਾ ਮਿਜ਼ਾਜ ਅਜਿਹਾ ਬਣਿਆ ਰਹਿੰਦਾ ਹੈ ਤਾਂ ਫਿਰ ਸਬਜ਼ੀਆਂ ਦੀ ਪੈਦਾਵਾਰ ’ਚ ਕਮੀ ਦੇ ਨਾਲ ਰੇਟ ’ਚ ਇਜ਼ਾਫਾ ਹੋ ਸਕਦਾ ਹੈ। ਕਿਸਾਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਆਪਣੀ ਮਰਜ਼ੀ ਨਾਲ ਨਾ ਤਾਂ ਸਬਜ਼ੀਆਂ ਨੂੰ ਪਾਣੀ ਲਾਉਣ ਤੇ ਨਾ ਹੀ ਕੋਈ ਸਪ੍ਰੇਅ ਤੇ ਨਾ ਹੀ ਖਾਦ ਦੀ ਵਰਤੋਂ ਕਰਨ, ਸਗੋਂ ਖੇਤੀ ਮਾਹਰਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਹੀ ਆਪਣੀਆਂ ਸਬਜ਼ੀਆਂ ਨੂੰ ਬਚਾ ਸਕਦੇ ਹਨ ਤਾਂ ਕਿ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਨੁਕਸਾਨ ਨਾ ਸਹਿਣਾ ਪਵੇ।

Related News