ਨੋਬਲ ਫਾਊਂਡੇਸ਼ਨ ਟਰਸਟ ਦੇ ਸਲੱਮ ਬੱਚੇ ਵੀ ਪ੍ਰੀਖਿਆ ਨਤੀਜਿਆਂ ’ਚ ਕਿਸੇ ਤੋਂ ਘੱਟ ਨਹੀਂ

03/12/2019 4:20:29 AM

ਲੁਧਿਆਣਾ (ਜ.ਬ.)-‘ਜਗ ਬਾਣੀ’ ਦੇ ਮੁੱਖ ਸੰਪਦਾਕ ਪਦਮਸ਼੍ਰੀ ਵਿਜੇ ਚੋਪਡ਼ਾ ਦੀ ਸਰਪ੍ਰਸਤੀ ਹੇਠ ਚੱਲ ਰਹੇ ਨੋਬਲ ਫਾਊਂਡੇਸ਼ਨ ਟਰੱਸਟ ਦੇ ਮਾਂ ਸ਼ਾਰਦਾ ਵਿੱਦਿਆਪੀਠ ਸਕੂਲ ਦੀਆਂ 31 ਸ਼ਾਖਾਵਾਂ ’ਚ ਪਡ਼੍ਹ ਰਹੇ ਬੱਚਿਆਂ ਦੇ ਸਾਲਾਨਾ ਪ੍ਰੀਖਿਆ ਨਤੀਜੇ ਐਲਾਨਣ ਦੀ ਪ੍ਰਕਿਰਿਆ ਸੋਮਵਾਰ 11 ਮਾਰਚ ਤੋਂ ਸ਼ੁਰੂ ਕੀਤੀ ਗਈ। ਸੋਮਵਾਰ ਨੂੰ ਮਾਂ ਸ਼ਾਰਦਾ ਵਿੱਦਿਆ ਪੀਠ ਦੀ ਤਲਵੰਡੀ ਕਲਾਂ ਸ਼ਾਖਾ ਦਾ ਨਤੀਜੇ ਐਲਾਨਿਆ ਗਿਆ, ਜਿਸ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਗੋਲਡ, ਸਿਲਵਰ ਅਤੇ ਬ੍ਰਾਂਜ਼ ਮੈਡਲ ਦਿੱਤੇ ਗਏ। ਸਮਾਗਮ ਦੇ ਮੁੱਖ ਮਹਿਮਾਨ ਫ੍ਰੈਂਡਜ਼ ਇੰਡਸਟ੍ਰੀਜ਼ ਫਿਲੌਰ ਦੇ ਐੱਸ.ਕੇ. ਮਲਹੋਤਰਾ ਨੇ ਕਿਹਾ ਕਿ ਪਦਮਸ਼੍ਰੀ ਵਿਜੇ ਚੋਪਡ਼ਾ ਦੇ ਪ੍ਰੇਰਣਾ ਸਰੋਤ ਚੱਲ ਰਹੇ ਨੋਬਲ ਫਾਊਂਡੇਸ਼ਨ ਟਰੱਸਟ ਨੇ ਸਲੱਮ ਸੈਕਟਰ ਦੇ ਬੱਚਿਆਂ ਨੂੰ ਸਿੱਖਿਆ ਦਾ ਦਾਨ ਦੇ ਕੇਸ ਸਮਾਜ ’ਚ ਇਕ ਨਵੀਂ ਮਿਸਾਲ ਪੈਦਾ ਕੀਤੀ ਹੈ। ਇਨ੍ਹਾਂ ਵਿਚੋਂ ਕਈ ਬੱਚੇ ਅੱਗੇ ਚੱਲ ਕੇ ਦੇਸ਼ ਦਾ ਭਵਿੱਖ ਵੀ ਬਣ ਸਕਦੇ ਹਨ। ਲਾਡੋਵਾਲ ਪੰਜਾਬ ਪੁਲਸ ਇੰਸ. ਮਨਮੋਹਨ ਸਿੰਘ ਨੇ ਕਿਹਾ ਕਿ ਸਲੱਮ ਸੈਕਟਰ ਦੇ ਬੱਚਿਆਂ ਨੂੰ ਪਡ਼੍ਹਾਉਣਾ ਆਪਣੇ ਆਪ ਵਿਚ ਇਕ ਪੁੰਨ ਦਾ ਕੰਮ ਹੈ, ਕਿਉਂਕਿ ਇਨ੍ਹਾਂ ਬੱਚਿਆਂ ਨੂੰ ਸਹੀ ਰਸਤਾ ਮਿਲਿਆ ਹੈ। ਨੋਬਲ ਫਾਊਂਡੇਸ਼ਨ ਦੇ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਤਲਵੰਡੀ ਸ਼ਾਖਾ ਦਾ ਨੀਂਹ ਪੱਥਰ ਪਦਮਸ਼੍ਰੀ ਵਿਜੇ ਚੋਪਡ਼ਾ ਨੇ ਆਪਣੇ ਹੱਥਾਂ ਨਾਲ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਸਿੱਖਿਆ ਤੋਂ ਇਲਾਵਾ ਸਾਫ ਵਾਤਾਵਰਣ ਦੇ ਮੱਦੇਨਜ਼ਰ ਸਕੂਲ ਵਿਚ ਕਲੀਨਲੀਨੈੱਸ ਪ੍ਰਾਜੈਕਟ ਵੀ ਚਲਾਇਆ ਜਾ ਰਿਹਾ ਹੈ, ਜਿਸ ਦਾ ਮਕਸਦ ਬੱਚਿਆਂ ਅਤੇ ਉਨ੍ਹਾਂ ਦੇ ਮਾਂ-ਬਾਪ ਨੂੰ ਸਾਫ-ਸਫਾਈ ਦੀ ਆਦਤ ਪਾਉਣਾ ਹੈ। ਅਜਿਹੇ 5 ਮਾਤਾ ਪਿਤਾ ਨੂੰ ਵੀ ਜਿਨ੍ਹਾਂ ਦੇ ਘਰ ਸਭ ਤੋਂ ਸਾਫ ਸਨ, ਨੂੰ ਕੰਬਲ ਵੰਡੇ ਗਏ। 52 ਵਿਦਿਆਰਥੀਆਂ ਦੇ ਨਤੀਜਿਆਂ ’ਚ ਨਰਸਰੀ ਕਲਾਸ ਵਿਚ 90 ਫੀਸਦੀ ਦੇ ਨਾਲ ਸੁਧਾਨਾ ਪਹਿਲੇ, 88 ਫੀਸਦੀ ਵਾਲੀ ਪੂਨਮ ਦੂਜੇ ਅਤੇ 86 ਫੀਸਦੀ ਨੰਬਰਾਂ ਨਾਲ ਸ਼ਾਰਦਾ ਤੀਜੇ ਸਥਾਨ ’ਤੇ ਰਹੀਆਂ। ਐੱਲ. ਕੇ. ਜੀ. ਵਿਚ 95 ਫੀਸਦੀ ਲੈ ਕੇ ਮਮਤਾ ਪਹਿਲੇ, 90 ਫੀਸਦੀ ਸੁਮਨ ਦੂਜੇ ਅਤੇ 88 ਫੀਸਦੀ ਨੰਬਰ ਲੈ ਕੇ ਨਰਗਿਸ ਤੀਜੇ ਸਥਾਨ ’ਤੇ ਰਹੀਆਂ। ਯੂ. ਕੇ. ਜੀ. ਦੇ ਕ੍ਰਿਸ਼ਨਾ 89 ਫੀਸਦੀ ਲੈ ਕੇ ਪਹਿਲਾ, 87 ਫੀਸਦੀ ਰਜਨੀ ਦੂਜੇ ਸਥਾਨ ਅਤੇ ਮਮਤਾ ਨੇ 85 ਫੀਸਦੀ ਨੰਬਰਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। ਫਸਟ ਕਲਾਸ ਵਿਚ 81 ਫੀਸਦੀ ਦੇ ਨਾਲ ਸੁਧਾਕਰ ਨੇ ਪਹਿਲਾ, 74 ਫੀਸਦੀ ਚੰਪਾ ਦੂਜਾ ਅਤੇ 67 ਫੀਸਦੀ ਦੇ ਨਾਲ ਮਾਨਵ ਤੀਜੇ ਸਥਾਨ ’ਤੇ ਰਿਹਾ। ਸੈਕਿੰਡ ਕਲਾਸ ਵਿਚ 77 ਫੀਸਦੀ ਨੰਬਰਾਂ ਦੇ ਨਾਲ ਸਕੀਨਾ ਨੇ ਪਹਿਲਾ, ਰੇਸ਼ਮਾ ਅਤੇ ਕਨੀਜਾ ਨੇ 73 ਫੀਸਦੀ ਦੇ ਨਾਲ ਦੂਜਾ ਅਤੇ ਸ਼ਿਵ ਦਿਆਲ ਨੇ 70 ਫੀਸਦੀ ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੌਰਾਨ ਐੱਲ. ਕੇ. ਜੀ. ਦੀ ਸੁਮਨ ਦੇ ਪਿਤਾ ਕ੍ਰਿਸ਼ਨਾ ਨੂੰ ਬੈਸਟ ਫਾਦਰ ਆਫ ਦਾ ਯੀਅਰ, ਫਸਟ ਕਲਾਸ ਦੇ ਪ੍ਰਦੀਪ ਦੀ ਮਾਤਾ ਰਾਜ ਰਾਣੀ ਨੂੰ ਬੈਸਟ ਮਦਰ ਆਫ ਦ ਯੀਅਰ ਅਤੇ ਯੂ. ਕੇ. ਜੀ. ਦੇ ਸੋਨੂ ਨੂੰ ਬੈਸਟ ਸਟੂਡੈਂਟ ਆਫ ਦੀ ਯੀਅਰ ਇਨਾਮ ਦਿੱਤਾ ਗਿਆ।

Related News