ਮਨੀਸ਼ਾ ਲਡ਼ਕੀਆਂ ’ਚ ਤੇ ਗੁਰਜੋਤ ਲਡ਼ਕਿਆਂ ’ਚ ਬਣੇ ਬੈਸਟ ਅੈਥਲੀਟ

Sunday, Mar 03, 2019 - 03:59 AM (IST)

ਮਨੀਸ਼ਾ ਲਡ਼ਕੀਆਂ ’ਚ ਤੇ ਗੁਰਜੋਤ ਲਡ਼ਕਿਆਂ ’ਚ ਬਣੇ ਬੈਸਟ ਅੈਥਲੀਟ
ਲੁਧਿਆਣਾ (ਧਮੀਜਾ)-ਫਿਰੋਜ਼ਪੁਰ ਰੋਡ, ਚੌਕੀਮਾਨ ਸਥਿਤ ਬਜਾਜ ਕਾਲਜ ’ਚ ਕਰਵਾਈ ਸਾਲਾਨਾ ਸਪੋਰਟਸ ਮੀਟ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵੱਖ-ਵੱਖ ਖੇਡਾਂ ’ਚ ਆਪਣੇ-ਆਪਣੇ ਜੌਹਰ ਦਿਖਾਏ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਮਾਰਚ ਪਾਸਟ ਨਾਲ ਕੀਤੀ। ਕਾਲਜ ਪ੍ਰਿੰਸੀਪਲ ਡਾ. ਸ਼ਿਖਾ ਢੱਲ ਨੇ ਸਮਾਗਮ ਸ਼ਾਨਦਾਰ ਬਣਾਉਣ ਲਈ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਲਡ਼ਕੀਆਂ ਵਿਚ ਮਨੀਸ਼ਾ ਪੁਰੋਹਿਤ ਅਤੇ ਲਡ਼ਕਿਆਂ ਵਿਚ ਗੁਰਜੋਤ ਸਿੰਘ ਗਰੇਵਾਲ ਨੂੰ ਬੈਸਟ ਅੈਥਲੀਟ ਚੁਣਿਆ ਗਿਆ। ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ 100 ਮੀਟਰ ਰੇਸ ਲਡ਼ਕੀਆਂ ’ਚ ਪਹਿਲਾ ਮਨੀਸ਼ਾ, ਦੂਜਾ ਸੁਮਨ ਅਤੇ ਤੀਜੇ ਸਥਾਨ ’ਤੇ ਯੁਕਤਾ ਅਤੇ ਨੇਹਾ ਰਹੀਆਂ। ਲਡ਼ਕਿਆਂ ’ਚ ਪਹਿਲਾ ਅਭਿਨਵ ਚੋਪਡ਼ਾ, ਦੂਜਾ ਸਾਗਰ ਤੇ ਤੀਜੇ ਸਥਾਨ ’ਤੇ ਗੁਰਜੋਤ ਰਿਹਾ। 200 ਮੀਟਰ ਰੇਸ ਲਡ਼ਕੀਆਂ ’ਚ ਪਹਿਲਾ ਸਥਾਨ ਮਨੀਸ਼ਾ, ਦੂਜਾ ਅਵਨੀਤ, ਤੀਜਾ ਨੇਹਾ, ਲਡ਼ਕਿਆਂ ’ਚ ਪਹਿਲਾ ਰਿਸ਼ਭ, ਦੂਜਾ ਗੁਰਜੋਤ ਤੇ ਤੀਜਾ ਸਥਾਨ ਸਿਧਾਰਥ ਨੇ ਹਾਸਲ ਕੀਤਾ। ਸੈਕ ਰੇਸ ਲਡ਼ਕੀਆਂ ’ਚ ਪਹਿਲਾ ਸਥਾਨ ਮਨੀਸ਼, ਦੂਜਾ ਪ੍ਰਿਯਾ, ਤੀਜਾ ਅਵਨੀਤ, ਲਡ਼ਕਿਆਂ ’ਚ ਪਹਿਲਾ ਮੋਹਿਤ, ਦੂਜਾ ਸਾਗਰ, ਤੀਜਾ ਦੈਵਿਕ। ਸਕੀਪਿੰਗ ਲਡ਼ਕੀਆਂ ’ਚ ਪਹਿਲਾ ਸੁਖਪ੍ਰੀਤ ਤੇ ਦੂਜੇ ’ਤੇ ਮਨੀਸ਼ਾ ਰਹੀ। 400 ਮੀਟਰ ਰੇਸ ਲਡ਼ਕਿਆਂ ’ਚ ਪਹਿਲਾ ਗੁਰਜੋਤ, ਦੂਜਾ ਦੈਵਿਕ, ਤੀਜਾ ਰੋਨਿਤ। ਲੈਮਨ ਰੇਸ ਪਹਿਲਾ ਮੋਹਿਤ, ਦੂਜਾ ਹਰਸ਼ਿਤਾ, ਤੀਜਾ ਤਰਨਪ੍ਰੀਤ। ਪੁਸ਼ਅੱਪ ਲਡ਼ਕਿਆਂ ’ਚ ਪਹਿਲਾ ਤਰਨਜੋਤ, ਦੂਜਾ ਇਸ਼ਾਨ, ਤੀਜਾ ਮਨਪ੍ਰਤਾਪ। ਸ਼ਾਟਪੁੱਟ ਲਡ਼ਕਿਆਂ ’ਚ ਪਹਿਲਾ ਗੁਰਜੋਤ, ਦੂਜਾ ਨਿਤੇਸ਼, ਤੀਜਾ ਦੇਵਿਕ। ਥ੍ਰੀ ਲੈੱਗ ਰੇਸ ’ਚ ਪਹਿਲਾ ਅਰਪਿਤ, ਦੂਜਾ ਸਾਗਰ , ਅਭਿਨਵ ਤੇ ਤੀਜੇ ਸਥਾਨ ’ਤੇ ਸ਼ੁਭਮ ਤੇ ਸ਼ਿਵਮ ਰਹੇ।

Related News