ਪੇਂਡੂ ਖੇਡ ਮੇਲਾ 10 ਨੂੰ ਭਵਨ ਰਕਬਾ ’ਚ ਹੋਵੇਗਾ
Wednesday, Feb 06, 2019 - 04:42 AM (IST)

ਲੁਧਿਆਣਾ (ਜ.ਬ.)-ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਰਕਬਾ ਸਪੋਰਟਸ ਡੇਅ ਦੇ ਨਾਂ ’ਤੇ ਇਕ ਰੋਜ਼ਾ ਪੇਂਡੂ ਖੇਡ ਮੇਲਾ 10 ਫਰਵਰੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵਲੋਂ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਖੇਡ ਮੇਲੇ ਵਿਚ ਪਿੰਡ ਰਕਬਾ ਦੇ ਹੀ ਬੱਚੇ ਕਬੱਡੀ, ਦੌਡ਼ਾਂ, ਰੱਸਾ ਕੱਸ਼ੀ, ਗੋਲਾ ਸੁੱਟਣਾ ਆਦਿ ਮੁਕਾਬਲਿਆਂ ’ਚ ਹਿੱਸਾ ਲੈਣਗੇ। ਜੇਤੂ ਖਿਡਾਰੀਆਂ ਨੂੰ ਦੇਸੀ ਘਿਓ ਇਨਾਮ ਵਜੋਂ ਦਿੱਤਾ ਜਾਵੇਗਾ। ®®ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਨਿਰਭੈ ਸਿੰਘ ਸਿੱਧੂ ਨੂੰ ਫਾਊਂਡੇਸ਼ਨ ਜਰਮਨ ਦੇ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਸਰਪੰਚ ਬੀਬੀ ਜਸਵਿੰਦਰ ਕੌਰ, ਬਲਵਿੰਦਰ ਸਿੰਘ ਗਾਂਧੀ, ਜਥੇਦਾਰ ਸੁਰਜੀਤ ਸਿੰਘ, ਮੁਖਤਿਆਰ ਕੌਰ ਸਿੱਧੂ, ਮਾਸਟਰ ਨਿਰੰਜਨ, ਮਲਕੀਤ ਕੌਰ, ਤੇਜ ਕੌਰ, ਸਰਪੰਚ ਜਗਦੀਸ਼ ਸਿੰਘ ਜੱਗੀ ਪਮਾਲ, ਜਗਦੀਪ ਸਿੰਘ ਸਰਪੰਚ ਰੱਤੋਵਾਲ, ਸਰਪੰਚ ਬਲਜਿੰਦਰ ਸਿੰਘ ਮਲਕਪੁਰ, ਕਰਨੈਲ ਸਿੰਘ ਗਿੱਲ, ਬਲਵੰਤ ਸਿੰਘ ਧਨੋਆ, ਪ੍ਰਿਤਪਾਲ ਸਿੰਘ ਸਿੱਧੂ, ਗੁਰਦੀਪ ਸਿੰਘ ਸਿੱਧੂ, ਅਮਨਦੀਪ ਬਾਵਾ, ਅਰਜੁਨ ਬਾਵਾ ਤੇ ਗੁਰਚਰਨ ਸਿੰਘ ਬਾਸੀਆਂ ਆਦਿ ਹਾਜ਼ਰ ਸਨ।