ਐੱਨ. ਸੀ. ਸੀ. ਕੈਡੇਟ ਨਿਸ਼ਾਂਤ ਸਹਿਗਲ ਨੇ ਜਿੱਤੇ ਸੋਨੇ ਦੇ ਤਮਗੇ

Wednesday, Feb 06, 2019 - 04:41 AM (IST)

ਐੱਨ. ਸੀ. ਸੀ. ਕੈਡੇਟ ਨਿਸ਼ਾਂਤ ਸਹਿਗਲ ਨੇ ਜਿੱਤੇ ਸੋਨੇ ਦੇ ਤਮਗੇ
ਲੁਧਿਆਣਾ (ਸਿਕੰਦਰ, ਅਹੂਜਾ)-ਐੱਸ. ਸੀ. ਡੀ. ਸਰਕਾਰੀ ਕਾਲਜ ਲੁਧਿਆਣਾ ਦੇ ਐੱਨ. ਸੀ. ਸੀ. ਕੈਡੇਟ ਨਿਸ਼ਾਂਤ ਸਹਿਗਲ ਨੇ ਆਚਾਰੀਆ ਨਾਗਾਰੁਜਨ ਯੂਨੀਵਰਸਿਟੀ, ਗੁੰਟੂਰ, ਆਂਧਰਾ ਪ੍ਰਦੇਸ਼ ’ਚ ਹੋਏ ਰਾਸ਼ਟਰੀ ਕੈਂਪ ਵਿਚ 2 ਸੋਨੇ ਦੇ ਤਮਗੇ ਜਿੱਤੇ ਤੇ ਆਲ ਇੰਡੀਆ ਨੈਸ਼ਨਲ ਕੁਆਰਟਰ ਗਾਰਡ ਮੁਕਾਬਲਾ ਵੀ ਜਿੱਤਿਆ। ਵਿਧਾਇਕ ਸੁਰਿੰਦਰ ਡਾਬਰ ਨੇ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਨੂੰ ਸਨਮਾਨਤ ਕੀਤਾ। ਇਸ ਮੌਕੇ ਨਿਸ਼ਾਂਤ ਦੇ ਪਿਤਾ ਗੁਲਸ਼ਨ ਸਹਿਗਲ, ਮੁਕੇਸ਼ ਵਰਮਾ ਤੇ ਵਿਜੇ ਗਾਬਾ ਹਾਜ਼ਰ ਰਹੇ।

Related News