ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਖੂਸ਼ੀ ’ਚ ਸਜਾਈਆਂ ਪ੍ਰਭਾਤ ਫੇਰੀਆਂ
Wednesday, Feb 06, 2019 - 04:41 AM (IST)
ਲੁਧਿਆਣਾ (ਭਟਿਆਰਾ)-ਜਗਤ ਪਿਤਾਮਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਪ੍ਰਕਾਸ਼ ਦਿਹਾੜਾ ਇਲਾਕੇ ਦੀਆਂ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਸਭਾਵਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ 19 ਫਰਵਰੀ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰਪੁਰਬ ਦੀ ਖੂਸ਼ੀ ’ਚ ਸ੍ਰੀ ਗੁਰੂ ਰਵਿਦਾਸ ਭਵਨ ਫਿਲੌਰ ਅਤੇ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਨੂਰਮਹਿਲ ਰੋਡ ਫਿਲੌਰ ਵਲੋਂ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਰੋਜ਼ ਸਵੇਰੇ ਤਡ਼ਕੇ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਤੋਂ ਸੈਂਕਡ਼ਿਆਂ ਦੀ ਗਿਣਤੀ ’ਚ ਸੰਗਤਾਂ ਦਾ ਜਥਾ ਰਵਾਨਾ ਹੁੰਦਾ ਹੈ, ਜੋ ਕਿ ਘਰ-ਘਰ ਜਾ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਦਾ ਹੈ। ਪ੍ਰਭਾਤ ਫੇਰੀ ਮੌਕੇ ਸੁੰਦਰ ਪਾਲਕੀ ਸਾਹਿਬ ਸੁਸ਼ੋਭਿਤ ਕੀਤੀ ਜਾਂਦੀ ਹੈ। ਇਸ ਮੌਕੇ ਸ਼ਰਧਾਲੂਆਂ ਸੰਗਤਾਂ ਵਲੋਂ ਪਾਲਕੀ ਸਾਹਿਬ ਦੇ ਰਾਹ ਵਿਚ ਫੂਲਾਂ ਦੀ ਵਰਖਾ ਕੀਤੀ ਜਾਦੀ ਹੈ। ਸੋਮਵਾਰ ਸਵੇਰ ਨੂੰ ਮੁਹੱਲਾ ਮਥੂਰਾਪੁਰੀ ਵਿਖੇ ਸਜਾਈ ਗਈ ਪ੍ਰਭਾਤ ਫੇਰੀ ਦੌਰਾਨ ਗੱਲਬਾਤ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਸੰਧੂ (ਕੌਂਸਲਰ), ਜਨਰਲ ਸਕੱਤਰ ਤਾਰਾ ਚੰਦ ਜੱਖੂ (ਨੰਬਰਦਾਰ) ਨੇ ਦੱਸਿਆ ਕਿ 19 ਫਰਵਰੀ ਨੂੰ ਇਲਾਕੇ ਦੇ ਗੁਰੂਘਰਾਂ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। 18 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਮੌਕੇ ਕੌਂਸਲਰ ਰਾਜ ਕੁਮਾਰ ਸੰਧੂ ਪ੍ਰਧਾਨ, ਤਾਰਾ ਚੰਦ ਜੱਖੂ ਜਨਰਲ ਸਕੱਤਰ, ਬਾਬਾ ਪਰਮਜੀਤ ਸਿੰਘ ਪਾਠੀ, ਸੋਹਣ ਲਾਲ ਗਾਦਡ਼ਾ, ਦਲਵੀਰ ਚੰਦ, ਪ੍ਰੇਮ ਕੁਮਾਰ ਭੱਟੀ, ਡਾ. ਬਲਜੀਤ ਸਿੰਘ, ਮਨੋਜ ਸੰਧੂ, ਵਿੱਕੀ, ਦੀਪਾ ਬੰਗਡ਼ ਆਦਿ ਹਾਜ਼ਰ ਸਨ।
