ਲੁਧਿਆਣਾ ''ਚ ਕਤਲ ਕੀਤੇ ਬੱਚਿਆਂ ਦਾ ਹੋਇਆ ਪੋਸਟਮਾਰਟਮ, ਸਾਹਮਣੇ ਆਈਆਂ ਹੈਰਾਨ ਕਰਨ ਵਾਲੀਆਂ ਗੱਲਾਂ

03/08/2021 5:50:41 PM

ਲੁਧਿਆਣਾ (ਰਾਜ)- ਜਮਾਲਪੁਰ ਦੀ ਰਾਜੀਵ ਗਾਂਧੀ ਕਾਲੋਨੀ ’ਚ ਸਥਿਤ ਵਿਹੜੇ ’ਚ 2 ਮਾਸੂਮਾਂ ਦੇ ਕਤਲ ਤੋਂ ਬਾਅਦ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਦਾ ਐਤਵਾਰ ਨੂੰ ਸਿਵਲ ਹਸਪਤਾਲ ’ਚ ਪੋਸਟਮਾਰਟਮ ਹੋਇਆ। ਤਿੰਨ ਡਾਕਟਰਾਂ ਦੇ ਪੈਨਲ ਨੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ, ਜਿਸ ਵਿਚ ਡਾ. ਵਰੁਣ ਸੱਗੜ, ਡਾ. ਯਸ਼ੀ ਗੁਪਤਾ ਅਤੇ ਡਾ. ਬਿੰਦੂ ਨਲਵਾ ਸਨ। ਪੋਸਟਮਾਰਟਮ ਵਿਚ ਪਤਾ ਲੱਗਾ ਹੈ ਕਿ ਗਲਾ ਵੱਢਣ ਨਾਲ ਦੋਵੇਂ ਬੱਚਿਆਂ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਵਿਆਹ ਸਮਾਗਮ 'ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

PunjabKesari

ਮੁਲਜ਼ਮ ਨੇ ਚਾਕੂ ਤੋਂ ਦੋ-ਦੋ ਵਾਰ ਗਲੇ ’ਤੇ ਕੀਤੇ ਸਨ, ਜਿਸ ਨਾਲ ਬੱਚਿਆਂ ਦੇ ਗਲ਼ੇ ਦੀਆਂ ਨਸਾਂ ਤੱਕ ਕੱਟ ਗਈਆਂ ਸਨ। ਖੂਨ ਇੰਨਾ ਵਹਿ ਗਿਆ ਸੀ ਕਿ ਬੱਚਿਆਂ ਦੇ ਸਰੀਰ ਤੋਂ ਖੂਨ ਤੱਕ ਖ਼ਤਮ ਹੋ ਗਿਆ ਸੀ। ਦੂਜੇ ਪਾਸੇ ਮੁਲਜ਼ਮ ਨੌਜਵਾਨ ਸ਼ੈਲੇਂਦਰ ਦੀ ਲਾਸ਼ ਦਾ ਵੀ ਪੋਸਟਮਾਰਟਮ ਹੋਇਆ। ਪੋਸਟਮਾਰਟਮ ਤੋਂ ਬਾਅਦ ਤਿੰਨੋਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਬੱਚੇ ਛੋਟੇ ਹੋਣ ਕਾਰਨ ਉਨ੍ਹਾਂ ਦੀਆਂ ਲਾਸ਼ਾਂ ਨੂੰ ਦਫਨਾਇਆ ਗਿਆ ਜਦਕਿ ਸ਼ੈਲੇਂਦਰ ਦੀ ਲਾਸ਼ ਉਸ ਦੇ ਪਰਿਵਾਰ ਹਵਾਲੇ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਪੁਲਸ ਟੀਮ ’ਤੇ ਹਮਲਾ ਕਰਕੇ ਸਮੱਗਲਰ ਛੁਡਾਇਆ, ਅਕਾਲੀ ਆਗੂ ਸਣੇ 70 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਜਾਂਚ ਲਈ ਵਾਰਦਾਤ ਵਾਲੀ ਜਗ੍ਹਾ ਦੇ ਕਮਰੇ ’ਤੇ ਪੁਲਸ ਦਾ ਕਬਜ਼ਾ
ਜਿਸ ਕਮਰੇ ’ਚ ਪੂਰਾ ਘਟਨਾਕ੍ਰਮ ਹੋਇਆ। ਉਸ ਕਮਰੇ ’ਤੇ ਪੁਲਸ ਨੇ ਤਾਲੇ ਲਾਏ ਹੋਏ ਹਨ। ਅਜੇ ਪੁਲਸ ਦੀ ਜਾਂਚ ਬਾਕੀ ਹੈ। ਇਸ ਲਈ ਕਮਰਾ ਪੁਲਸ ਨੇ ਆਪਣੇ ਕਬਜ਼ੇ ’ਚ ਰੱਖਿਆ ਹੋਇਆ ਹੈ। ਨਾਲ ਹੀ ਪੀੜਤ ਪਰਿਵਾਰ ਗੁਆਂਢ ਦੇ ਕਮਰੇ ’ਚ ਰਹਿ ਰਹੇ ਹਨ।

PunjabKesari

ਇਹ ਵੀ ਪੜ੍ਹੋ : ਸ਼ਰਮਨਾਕ ! ਨੂੰਹ ਨੇ ਭਾਣਜੇ ਨਾਲ ਮਿਲ ਕੇ ਚਾੜ੍ਹਿਆ ਚੰਨ, ਉਹ ਕੀਤਾ ਜੋ ਸੋਚਿਆ ਨਾ ਸੀ

ਇਹ ਸੀ ਕੇਸ
ਸਿਰਫਿਰੇ ਆਸ਼ਕ ਸ਼ੈਲੇਂਦਰ ਨੇ ਇਕ ਤਰਫਾ ਪਿਆਰ ’ਚ ਔਰਤ ਨੂੰ ਸਬਕ ਸਿਖਾਉਣ ਲਈ ਉਸ ਦੇ 2 ਬੱਚਿਆਂ ਰਜਨੀਸ਼ (8) ਅਤੇ ਮਨੀਸ਼ (5) ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਸੀ। ਕਤਲ ਕਰਨ ਉਪਰੰਤ ਉਸਨੇ ਖੁਦ ਵੀ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ ਸੀ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

PunjabKesari

ਇਹ ਵੀ ਪੜ੍ਹੋ : ਰੌਂਗਟੇ ਖੜ੍ਹੇ ਕਰਨ ਵਾਲੀ ਸੀ ਲੁਧਿਆਣਾ ਦੀ ਘਟਨਾ, ਬੱਚੇ ਚੀਕਦੇ ਰਹੇ, ਅੰਕਲ ਮਾਰ ਰਹੇ ਹਨ, ਵੱਢ ਦਿੱਤੇ ਦੋਵਾਂ ਦੇ ਗਲ਼ੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News