ਪੁਲਸ ਵਲੋਂ ਮਦਦ ਨਾ ਕਰਨ ’ਤੇ ਪੀੜਤ ਨੇ ਖੁਦ ਲੱਭੀ ਚੋਰੀ ਕੀਤੀ ਬਾਈਕ

Tuesday, Feb 11, 2020 - 01:52 PM (IST)

ਲੁਧਿਆਣਾ – ਲੁਧਿਆਣਾ ਦੇ ਦਰੇਸੀ ਵਿਖੇ ਸਥਿਤ ਨਾਨਕ ਨਗਰ ਇਲਾਕੇ ’ਚ ਸੋਮਵਾਰ ਦੀ ਸਵੇਰ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਮਿਲੀ ਸੀ, ਜਿਸ ਦੀ ਪੁਲਸ ਨੇ ਕੋਈ ਮਦਦ ਨਹੀਂ ਕੀਤੀ। ਚੋਰ ਖਿਲਾਫ ਕਾਰਵਾਈ ਕਰਨ ਦੀ ਥਾਂ ਪੁਲਸ ਨੇ ਉਲਟਾ ਪੀੜਤ ਨੂੰ ਹੀ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ’ਤੇ ਪੀੜਤ ਵਿਅਕਤੀ ਨੇ ਸੀ.ਸੀ.ਟੀ.ਵੀ. ਫੁਟੇਜ਼ ਦੀ ਮਦਦ ਨਾਲ ਬਾਈਕ ਸਣੇ ਚੋਰ ਨੂੰ ਵੀ ਕਾਬੂ ਕਰਕੇ ਇਕ ਚੰਗੀ ਮਿਸਾਲ ਕਾਇਮ ਕਰ ਦਿੱਤੀ। ਇਸ ਮਾਮਲੇ ਦੇ ਸਬੰਧ ’ਚ ਜਦੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਮਿਲੀ ਤਾਂ ਥਾਣਾ ਦੇਸਾਈਂ ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਚੋਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

ਪੀੜਤ ਜਤਿੰਦਰ ਕੁਮਾਰ ਨੇ ਦੱਸਿਆ ਉਹ ਐਤਵਾਰ ਦੀ ਰਾਤ ਬਾਈਕ ਘਰ ਦੇ ਬਾਹਰ ਖੜ੍ਹੀ ਕਰਕੇ ਸੋ ਗਿਆ ਸੀ। ਸੋਮਵਾਰ ਸਵੇਰ ਉਸ ਨੂੰ ਪਤਾ ਲੱਗਾ ਕਿ ਉਸ ਦੀ ਬਾਈਕ ਚੋਰੀ ਹੋ ਗਈ, ਜਿਸ ਦੀ ਸੂਚਨਾ ਉਸ ਨੇ ਦਰੇਸੀ ਪੁਲਸ ਨੂੰ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਨੇ ਇਸ ਮਾਮਲੇ ਦੀ ਨਾ ਤਾਂ ਕੋਈ ਜਾਂਚ ਕੀਤੀ ਅਤੇ ਨਾ ਹੀ ਸੀ.ਸੀ.ਟੀ.ਵੀ. ਫੁਟੇਜ਼ ਖੰਗਾਲੀ। ਉਸ ਦੀ ਮਦਦ ਕਰਨ ਦੀ ਥਾਂ ਪੁਲਸ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਬਾਈਕ ਗੱਲੀ ’ਚ ਖੜ੍ਹੀ ਕਰਕੇ ਰੱਖਣਗੇ ਤਾਂ ਉਹ ਚੋਰੀ ਹੀ ਹੋਵੇਗੀ, ਇਸੇ ਕਰਕੇ ਉਹ ਆਪਣੀ ਬਾਈਕ ਘਰ ਦੇ ਅੰਦਰ ਖੜ੍ਹੀ ਕਰਕੇ ਰੱਖਣ। ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਘਰ ਦੇ ਬਾਹਰ ਲੱਗੇ ਕੈਮਰੇ ਦੀ ਫੁਟੇਜ਼ ਦੇਖੀ, ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ਚੋਰ ਦੀ ਭਾਲ ਕਰਨ ਦੇ ਨਾਲ-ਨਾਲ ਬਾਈਕ ਵੀ ਲੱਭ ਲਈ। 


rajwinder kaur

Content Editor

Related News