ਲਾਕਡਾਊਨ ਨੂੰ ਦੇਖਦੇ ਹੋਏ ਸੀ. ਆਈ. ਐੱਸ. ਸੀ. ਈ. ਨੇ ਲਿਆ ਅਹਿਮ ਫੈਸਲਾ
Sunday, May 03, 2020 - 10:04 AM (IST)
ਲੁਧਿਆਣਾ (ਵਿੱਕੀ): ਕਾਊਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਅਗਜ਼ਾਮੀਨੇਸ਼ਨ (ਸੀ. ਆਈ. ਐੱਸ. ਸੀ. ਈ.) ਦੇ ਅਧੀਨ ਆਉਂਦੇ ਸਕੂਲਾਂ ਵਿਚ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਇਹ ਖਬਰ ਰਾਹਤ ਵਾਲੀ ਹੈ। ਕੌਂਸਲ ਨੇ ਸਾਰੇ ਸਕੂਲਾਂ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ 10ਵੀਂ ਦੇ ਵਿਦਿਆਰਥੀਆਂ ਨੂੰ 11ਵੀਂ ਕਲਾਸ ਵਿਚ ਪ੍ਰੋਵੀਜ਼ਨਲ ਅਡਮੀਸ਼ਨ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਹੈ।ਕੌਂਸਲ ਨੇ ਕਿਹਾ ਕਿ ਜਦ ਤਕ ਪ੍ਰੀਖਿਆਰਥੀਆਂ ਦੇ ਪੈਂਡਿੰਗ ਇਗਜ਼ਾਮ ਨਹੀਂ ਹੋ ਜਾਂਦੇ ਤਦ ਤੱਕ ਉਨ੍ਹਾਂ ਨੂੰ 11ਵੀਂ ਦੀ ਪੜ੍ਹਾਈ ਆਨਲਾਈਨ ਕਰਵਾਈ ਜਾਵੇ। ਇਸ ਦੇ ਨਾਲ ਕਿਹਾ ਗਿਆ ਹੈ ਕਿ ਇਹ ਅਡਮੀਸ਼ਨ 10ਵੀਂ ਦੇ ਰਿਜਲਟ 'ਤੇ ਨਿਰਭਰ ਕਰੇਗੀ। ਇਸ ਨੂੰ ਸਥਾਈ ਤਦ ਕੀਤਾ ਜਾਵੇਗਾ ਜਦ ਵਿਦਿਆਰਥੀ 10ਵੀਂ ਵਿਚ ਪਾਸ ਹੋ ਹੋਣਗੇ।
ਇਹ ਵੀ ਪੜ੍ਹੋ: ਲਾਕਡਾਊਨ ਤੋਂ ਬਾਅਦ ਸਕੂਲਾਂ 'ਚ ਦਿਖੇਗਾ ਨਵਾਂ ਮਾਹੌਲ, ਹੋਣਗੇ ਇਹ ਨਵੇ ਨਿਯਮ ਲਾਗੂ
ਐਤਵਾਰ ਵਾਲੇ ਦਿਨ ਵੀ ਹੋਣਗੀਆਂ ਪ੍ਰੀਖਿਆਵਾਂ
ਆਈ. ਸੀ. ਐੱਸ. ਈ. ਦੇ ਸੈਕਟਰੀ ਗੈਰੀ ਅਰਾਥੂਨ ਨੇ ਨੋਟੀਫਿਕੇਸ਼ਨ ਵਿਚ ਸਾਫ ਕੀਤਾ ਕਿ ਲਾਕਡਾਊਨ ਖਤਮ ਹੋਣ ਤੋਂ ਬਾਅਦ 10ਵੀਂ ਅਤੇ 12ਵੀਂ ਦੇ ਪੈਡਿੰਗ ਇਗਜ਼ਾਮ ਕਰਵਾਏ ਜਾਣਗੇ। ਨੋਟੀਫਿਕੇਸ਼ਨ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਲਾਕਡਾਊਨ ਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਦੇ ਨਿਰਦੇਸ਼ ਮੁਤਾਬਕ ਪ੍ਰੀਖਿਆ ਹੋਵੇਗੀ। ਇਸ ਦੇ ਲਈ ਪਹਿਲਾਂ ਸੰਸ਼ੋਧਿਤ ਡੇਟਸ਼ੀਟ ਵੀ ਜਾਰੀ ਕੀਤੀ ਜਾਵੇਗੀ ਤਾਂ ਕਿ ਵਿਦਿਆਰਥੀ ਉਸ ਦੇ ਆਧਾਰ 'ਤੇ ਆਪਣੀ ਤਿਆਰੀ ਕਰਨ। ਪ੍ਰੀਖਿਆ ਸ਼ੁਰੂ ਕਰਨ ਤੋਂ ਲਗਭਗ 1 ਹਫਤਾ ਪਹਿਲਾ ਵਿਦਿਆਰਥੀਆਂ ਨੂੰ ਸੂਚਿਤ ਵੀ ਕੀਤਾ ਜਾਵੇਗਾ। ਇਹ ਹੀ ਨਹੀਂ ਕੌਂਸਲ ਨੇ ਪੈਂਡਿੰਗ ਪ੍ਰੀਖਿਆਵਾਂ 6 ਤੋਂ 8 ਦਿਨਾਂ ਦੇ ਵਿਚਕਾਰ ਪੂਰੀ ਕਰਨ ਦਾ ਉਦੇਸ਼ ਰੱਖਿਆ ਹੈ। ਲਾਕਡਾਊਨ ਤੋਂ ਬਾਅਦ ਸਰਕਾਰ ਦੀ ਮਨਜ਼ੂਰੀ ਆਉਣ 'ਤੇ ਪ੍ਰੀਖਿਆਵਾਂ ਲਗਾਤਾਰ ਆਯੋਜਿਤ ਹੋਣਗੀਆਂ ਅਤੇ ਸ਼ਨੀਵਾਰ ਅਤੇ ਐਤਵਾਰ ਦਾ ਦਿਨ ਵੀ ਪ੍ਰੀਖਿਆ ਲਈ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੇ ਮੋਗਾ 'ਚ ਫੜ੍ਹੀ ਰਫਤਾਰ, ਇਕੱਠੇ 22 ਮਾਮਲੇ ਆਏ ਸਾਹਮਣੇ
10ਵੀਂ ਦੇ 6 ਅਤੇ 12ਵੀਂ ਦੇ 8 ਇਗਜ਼ਾਮ ਹਨ ਪੈਂਡਿੰਗ
ਇਥੇ ਦੱਸ ਦੇਈਏ ਕਿ 10ਵੀਂ ਦੇ 6 ਅਤੇ 12ਵੀਂ ਦੇ 8 ਵਿਸ਼ਿਆਂ ਦੀ ਪ੍ਰੀਖਿਆ ਹੁਣ ਬਾਕੀ ਹੈ। ਵਰਨਣਯੋਗ ਹੈ ਕਿ ਕੋਰੋਨਾ ਦੇ ਕਾਰਨ ਦੋਵੇਂ ਕਲਾਸਾਂ ਦੀ ਚੱਲ ਰਹੀ ਪ੍ਰੀਖਿਆ ਨੂੰ ਵਿਚਾਲੇ ਰੋਕ ਦਿੱਤਾ ਗਿਆ ਸੀ। 10ਵੀਂ ਦੇ ਭੂਗੋਲ, ਐੱਚ.ਸੀ.ਜੀ, ਬਾਇਓਲੋਜੀ, ਇਕਨੋਮਿਕਸ, ਹਿੰਦੀ ਅਤੇ ਆਰਟ ਦੀ ਪ੍ਰੀਖਿਆ ਬਚੀ ਹੈ। 12ਵੀਂ ਦੀ ਬਾਇਓਲੋਜੀ ਪੇਪਰ 1, ਬਿਜ਼ਨੈੱਸ ਸਟੱਡੀਜ਼, ਜਿਓਗ੍ਰਾਫੀ, ਸੋਸ਼ੀਓਲੋਜੀ, ਸਾਇਕੋਲੋਜੀ, ਹੋਮ ਸਾਇੰਸ, ਇੰਗਲਿਸ਼ ਅਤੇ ਆਰਟ ਪੇਪਰ ਦੀ ਪ੍ਰੀਖਿਆ ਹੋਵੇਗੀ। ਹੁਣ ਦੋਬਾਰਾ ਸ਼ੁਰੂ ਹੋਣ ਵਾਲੀ ਪ੍ਰੀਖਿਆ ਤੋਂ ਬਾਅਦ ਰਿਜਲਟ ਵੀ ਡੇਢ ਤੋਂ 2 ਮਹੀਨੇ ਦੇ ਵਿਚਕਾਰ ਕੱਢ ਦਿੱਤਾ ਜਾਵੇਗਾ।