ਵਿਆਹ ਸਮਾਗਮ ਤੋਂ ਵਾਪਸ ਆ ਰਹੇ ਹਾਕੀ ਖਿਡਾਰੀ ਸਮੇਤ ਮਾਂ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ

10/15/2020 9:18:15 AM

ਲੁਧਿਆਣਾ (ਵਿੱਕੀ) : ਅੱਜ ਉਸ ਸਮੇਂ ਖੇਡ ਜਗਤ 'ਚ ਸ਼ੋਕ ਦੀ ਲਹਿਰ ਦੌੜ ਗਈ, ਜਦੋਂ ਲੋਕਾਂ ਨੂੰ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੇ ਮੁੱਖ ਗੋਲ ਕੀਪਰ ਗੁਰਿੰਦਰਪਾਲ ਸਿੰਘ ਵੜੈਚ ਤੇ ਉਸ ਦੀ ਮਾਤਾ ਸਰਬਜੀਤ ਕੌਰ ਦੀ ਅੱਜ ਸਵੇਰੇ ਜਗਰਾਓਂ ਦੇ ਨੇੜੇ ਵਾਪਰੀ ਇਕ ਸੜਕ ਦੁਰਘਟਨਾ 'ਚ ਮੌਤ ਹੋ ਜਾਣ ਦੀ ਖ਼ਬਰ ਮਿਲੀ।

ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ : ਧੱਕਾ ਵੱਜਣ ਨਾਲ ਵਿਅਕਤੀ ਦੀ ਮੌਤ

ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 12 ਵਜੇ ਜਦ ਗੁਰਿੰਦਰਪਾਲ ਸਿੰਘ ਵੜੈਚ (22) ਆਪਣੀ ਮਾਂ ਸਰਬਜੀਤ ਕੌਰ ਨਾਲ ਮੋਗਾ ਤੋਂ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਉਪਰੰਤ ਆਪਣੀ ਕਾਰ ਵਿਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਵੜੈਚ ਆ ਰਿਹਾ ਸੀ ਤਾਂ ਜਿਉਂ ਹੀ ਉਹ ਜਗਰਾਓਂ ਪੁੱਜਾ ਤਾਂ ਇਸ ਦੌਰਾਨ ਇਕ ਢਾਬੇ ਦੇ ਸੜਕ 'ਤੇ ਖੜ੍ਹੇ ਇਕ ਟਰਾਲੇ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਦੁਰਘਟਨਾ 'ਚ ਗੁਰਿੰਦਰਪਾਲ ਸਿੰਘ ਅਤੇ ਉਸ ਦੀ ਮਾਂ ਸਰਬਜੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ। ਗੁਰਿਦਰਪਾਲ ਸਿੰਘ ਜਰਖੜ ਹਾਕੀ ਅਕੈਡਮੀ 'ਚ ਪਿਛਲੇ 7 ਸਾਲ ਤੋਂ ਟਰੇਨਿੰਗ ਲੈ ਰਿਹਾ ਸੀ। ਉਹ ਹਾਕੀ ਦਾ ਰਾਸ਼ਟਰੀ ਪੱਧਰ ਦਾ ਖਿਡਾਰੀ ਸੀ। ਉਸ ਨੇ ਜਰਖੜ ਹਾਕੀ ਅਕੈਡਮੀ ੱਲੋਂ ਖੇਡਦੇ ਹੋਏ ਸਕੂਲੀ ਮੁਕਾਬਲਿਆਂ 'ਚ ਸਟੇਟ ਅਤੇ ਅੰਤਰਾਸ਼ਟਰੀ ਪੱਧਰ 'ਤੇ ਖੇਡਿਆ ਅਤੇ ਉਸ ਦੇ ਉਪਰੰਤ ਗੁਰੂਸਰ ਕਾਲਜ ਸੁਧਾਰ ਵੱਲੋਂ ਖੇਡਦੇ ਹੋਏ ਆਲ ਇੰਡੀਆ ਅੰਤਰ ਯੂਨੀਵਰਸਿਟੀ ਪੱਧਰ 'ਤੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਇਸ 4 ਸਾਲ ਦੇ ਬੱਚੇ ਦਾ ਕਾਰਨਾਮਾ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ (ਤਸਵੀਰਾਂ)

ਬੀਤੇ ਸਾਲ 2019 ਵਿਚ ਆਲ ਇੰਡੀਆ ਦਸਮੇਸ਼ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ ਰੋਪੜ ਵਿਚ ਜਰਖੜ ਹਾਕੀ ਅਕੈਡਮੀ ਨੂੰ ਚੈਂਪੀਅਨ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਕਈ ਸਰਕਾਰੀ ਵਿਭਾਗੀ ਟੀਮਾਂ ਨੂੰ ਹਰਾਉਣ ਦੇ ਉਪਰੰਤ ਉਹ ਟੂਰਨਾਮੈਂਟ ਦਾ ਸਰਵਉਤਮ ਖਿਡਾਰੀ ਬਣਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 16 ਅਕਤੂਬਰ ਨੂੰ ਪਿੰਡ ਵੜੈਚ 'ਚ ਕੀਤਾ ਜਾਵੇਗਾ।


Baljeet Kaur

Content Editor

Related News