ਸੁਨਿਆਰੇ ਦਾ ਕੁੱਤਾ ਹੋਇਆ ਚੋਰੀ, ਲੱਭਣ ਵਾਲੇ ਨੂੰ ਦੇਵੇਗਾ 50 ਹਜ਼ਾਰ

Friday, Feb 21, 2020 - 10:35 AM (IST)

ਸੁਨਿਆਰੇ ਦਾ ਕੁੱਤਾ ਹੋਇਆ ਚੋਰੀ, ਲੱਭਣ ਵਾਲੇ ਨੂੰ ਦੇਵੇਗਾ 50 ਹਜ਼ਾਰ

ਲੁਧਿਆਣਾ : ਸੇਵਕ ਨਗਰ ਦੀ ਗਲੀ ਨੰਬਰ ਦੋ 'ਚ ਇਕ ਸੁਨਿਆਰੇ ਦਾ ਪਾਲਤੂ ਕੁੱਤਾ ਚੋਰੀ ਹੋ ਗਿਆ। ਸੁਨਿਆਰੇ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਕੁੱਤੇ ਨੂੰ ਲੱਭਣ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦੀ ਘੋਸ਼ਣਾ ਕੀਤੀ। ਇਸ ਸਬੰਧ 'ਚ ਉਹ ਥਾਣਾ ਡਵੀਜ਼ਨ ਨੰਬਰ 6 'ਚ ਸ਼ਿਕਾਇਤ ਦੇਣ ਗਏ ਤਾਂ ਉਨ੍ਹਾਂ ਨੂੰ ਸਾਂਝ ਕੇਂਦਰ 'ਚ ਭੇਜ ਦਿੱਤਾ ਗਿਆ। ਸਾਂਝ ਕੇਂਦਰ ਪੁੱਜੇ ਤਾਂ ਉਨ੍ਹਾਂ ਨੇ ਸ਼ਿਕਾਇਤ ਨੋਟ ਨਹੀਂ ਕੀਤੀ, ਜਿਸ ਤੋਂ ਬਾਅਦ ਉਹ ਵਾਪਸ ਦੇਣ ਪੁੱਜੇ। ਉਥੇ ਮੁਨਸ਼ੀ ਪਰਮਜੀਤ ਸਿੰਘ ਨੇ ਕੁੱਤੇ ਦੇ ਸਰਕਾਰ ਵਲੋਂ ਰਜਿਸਟਰਡ ਕਰਨ ਦੇ ਦਸਤਾਵੇਜ਼ ਲਿਆਉਣ ਲਈ ਕਿਹਾ ਜਦਕਿ ਉਸ ਤੋਂ ਬਾਅਦ ਸ਼ਿਕਾਇਤ ਦਰਜ ਕਰਨ ਦੀ ਗੱਲ ਕਹਿ ਕੇ ਵਾਪਸ ਭੇਜ ਦਿੱਤਾ।

ਜਾਣਕਾਰੀ ਮੁਤਾਬਕ ਮੋਹਿਤ ਵਰਮਾ ਦੀ ਸੁਨਿਆਰੇ ਦੀ ਦੁਕਾਨ ਹੈ। ਮੋਹਿਤ ਨੇ ਦੱਸਿਆ ਕਿ ਉਨ੍ਹਾਂ ਨੇ ਘਰ 'ਚ ਡੇਢ ਸਾਲ ਦਾ ਲੈਬਰਾ ਨਸਲ ਦਾ ਪਾਲਤੂ ਕੁੱਤਾ ਰੱਖਿਆ ਹੋਇਆ ਹੈ। ਉਸ ਨੇ ਦੱਸਿਆ ਕਿ ਘਰ ਦਾ ਮੇਨ ਗੇਟ ਖੁੱਲ੍ਹਾ ਰਹਿ ਗਿਆ, ਜਿਸ ਕਾਰਨ ਉਹ ਘਰ 'ਚੋਂ ਬਾਹਰ ਨਿਕਲ ਗਿਆ। ਉਸ ਦੀ ਕਾਫੀ ਭਾਲ ਕੀਤੀ ਗਈ ਪਰ ਉਸ ਦਾ ਕੁਝ ਨਹੀਂ ਪਤਾ ਲੱਗ ਸਕਿਆ।


author

Baljeet Kaur

Content Editor

Related News