ਲੁਧਿਆਣਾ : ਐੱਨ.ਐੱਮ.ਸੀ. ਬਿੱਲ ਖਿਲਾਫ ਡਾਕਟਰਾਂ ਨੇ ਕੀਤੀ ਹੜਤਾਲ

Wednesday, Jul 31, 2019 - 11:33 AM (IST)

ਲੁਧਿਆਣਾ : ਐੱਨ.ਐੱਮ.ਸੀ. ਬਿੱਲ ਖਿਲਾਫ ਡਾਕਟਰਾਂ ਨੇ ਕੀਤੀ ਹੜਤਾਲ

ਲੁਧਿਆਣਾ (ਸੰਜੇ ਗਰਗ) : ਕੇਂਦਰ ਸਰਕਾਰ ਵਲੋਂ ਲੋਕਸਭਾ 'ਚ ਪਾਸ ਕੀਤੇ ਨਵੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦੇ ਵਿਰੋਧ 'ਚ ਬੁੱਧਵਾਰ ਨੂੰ ਲੁਧਿਆਣਾ 'ਚ ਡਾਕਟਰਾਂ ਨੇ ਇਸ ਬਿੱਲ ਦਾ ਵਿਰੋਧ ਕਰਦੇ ਹੋਏ  ਹੜਤਾਲ ਕੀਤੀ ਤੇ ਓ.ਪੀ.ਡੀ. ਸਮੇਤ ਸਾਰੀਆਂ ਮੈਡੀਕਲ ਸੇਵਾਵਾਂ ਨੂੰ ਠੱਪ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਡਾਕਟਰਾਂ ਨੇ ਇਸ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸਿਵਲ ਹਸਪਤਾਲ ਲੁਧਿਆਣਾ ਦੇ ਬਾਹਰ ਪ੍ਰਦਸ਼ਣ ਕਰਦੇ ਹੋਏ ਡਾਕਟਰਾਂ ਨੇ ਕਿਹਾ ਕਿ ਇਹ ਬਿੱਲ ਲੋਕ ਵਿਰੋਧੀ ਅਤੇ ਇਲਾਜ਼ ਲਈ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੇ ਖਿਲਾਫ਼ ਹੈ ਅਤੇ ਜਦੋਂ ਤੱਕ ਇਸ ਨੂੰ ਵਾਪਸ ਨਹੀਂ ਲਿਆ ਜਾਂਦਾ ਡਾਕਟਰਾਂ ਦਾ ਸੰਘਰਸ਼ ਜਾਰੀ ਰਹੇਗਾ।


author

Baljeet Kaur

Content Editor

Related News