ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਪੁੱਜੀ 700 ਤੋਂ ਪਾਰ

09/26/2020 1:14:44 AM

ਲੁਧਿਆਣਾ,(ਸਹਿਗਲ)-ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 702 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਦੇ ਹਸਪਤਾਲਾਂ 'ਚ 218 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚੋਂ 9 ਪੁਲਸ ਮੁਲਾਜ਼ਮ, 5 ਹੈਲਥ ਕੇਅਰ ਵਰਕਰ, 1 ਗਰਭਵਤੀ ਔਰਤ ਅਤੇ 1 ਅੰਡਰ ਟ੍ਰਾਇਲ ਸ਼ਾਮਲ ਹੈ। ਅੱਜ ਪਾਜ਼ੇਟਿਵ ਰਹੇ ਮਰੀਜ਼ਾਂ 'ਚੋਂ 12 ਮਰੀਜ਼ਾਂ ਦੀ ਮੌਤ ਹੋ ਗਈ। ਹੁਣ ਤੱਕ ਜ਼ਿਲੇ ਵਿਚ 17,159 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ 2053 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ। ਇਨ੍ਹਾਂ ਮਰੀਜ਼ਾਂ 'ਚੋਂ 219 ਦੀ ਮੌਤ ਹੋ ਚੁੱਕੀ ਹੈ।

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ 218 ਮਰੀਜ਼ਾਂ 'ਚੋਂ 185 ਜ਼ਿਲੇ ਦੇ ਰਹਿਣ ਵਾਲੇ ਸਨ। ਜਦੋਂਕਿ 33 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਸਨ। ਇਸੇ ਤਰ੍ਹਾਂ 12 ਮ੍ਰਿਤਕ ਮਰੀਜ਼ਾਂ 'ਚੋਂ ਨਾਲ ਦੇ ਜ਼ਿਲੇ ਦੇ ਰਹਿਣ ਵਾਲੇ ਸਨ, ਜਦੋਂਕਿ 4 ਦੂਜੇ ਜ਼ਿਲਿਆਂ ਅਤੇ ਇਕ ਜੰਮੂ ਅਤੇ ਕਸ਼ਮੀਰ ਸੂਬੇ ਦਾ ਰਹਿਣ ਵਾਲਾ ਸੀ। ਜ਼ਿਲੇ ਵਿਚ 15,033 ਲੋਕਾਂ ਨੂੰ ਕੋਰੋਨਾ ਦੇ ਠੀਕ ਹੋਣ ਉਪਰੰਤ ਡਿਸਚਾਰਜ ਕੀਤਾ ਜਾ ਚੁੱਕਾ ਹੈ। ਮੌਜੂਦਾ ਸਮੇਂ 'ਚ 1424 ਐਕਟਿਵ ਮਰੀਜ਼ ਦੱਸੇ ਜਾਂਦੇ ਹਨ।

5636 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਨੇ ਅੱਜ 5636 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 1989 ਸੈਂਪਲ ਦੀ ਰਿਪੋਰਟ ਪਹਿਲਾਂ ਤੋਂ ਪੈਂਡਿੰਗ ਚੱਲ ਰਹੀ ਹੈ। ਸਿਵਲ ਹਸਪਤਾਲ ਦੇ ਆਈ. ਸੀ. ਯੂ. ਵਾਰਡ ਵਿਚ ਸਟਾਫ ਦੀ ਸ਼ਾਰਟੇਜ ਸਿਵਲ ਹਸਪਤਾਲ ਵਿਚ 28 ਬਿਸਤਰਿਆਂ ਵਾਲਾ ਆਈ. ਸੀ. ਯੂ. ਅਜੇ ਹਾਲ ਹੀ ਵਿਚ ਸ਼ੁਰੂ ਕੀਤਾ ਗਿਆ ਹੈ। ਸ਼ੁਰੂ ਕਰਨ ਤੋਂ ਕੁਝ ਦਿਨ ਬਾਅਦ ਹੀ ਅਤੇ ਸਟਾਫ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਉਕਤ ਹਸਪਤਾਲ ਵਿਚ 10 ਸਟਾਫ ਦੇ ਮੈਂਬਰ 30 ਸਤੰਬਰ ਨੂੰ ਰਿਟਾਇਰ ਹੋ ਰਹੇ ਹਨ, ਜਿਸ ਨਾਲ ਇਹ ਸ਼ਾਰਟੇਜ ਹੋਰ ਵਧ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਨਵੇਂ ਬਣੇ ਆਈ. ਸੀ. ਯੂ. ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਟਾਫ ਦੀ ਮੰਗ ਕੀਤੀ ਹੈ, ਜਿਸ ਵਿਚ 4 ਮੈਡੀਕਲ ਅਫਸਰ 4 ਆਈ. ਸੀ. ਯੂ. ਟ੍ਰੇਂਡ ਸਟਾਫ ਨਰਸ ਅਤੇ 5 ਵਾਰਡ ਅਟੈਂਡੈਂਟ ਸ਼ਾਮਲ ਹੈ।

284 ਲੋਕਾਂ ਨੂੰ ਹੋਮ ਆਈਸੋਲੇਸ਼ਨ 'ਚ ਭੇਜਿਆ
ਸਿਹਤ ਵਿਭਾਗ ਨੇ ਅੱਜ ਤੱਕ ਰਨਿੰਗ ਤੋਂ ਬਾਅਦ 284 ਲੋਕਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਸਿਹਤ ਅਧਿਕਾਰੀਆਂ ਮੁਤਾਬਕ ਮੌਜੂਦਾ ਵਿਚ 3960 ਲੋਕ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।


Deepak Kumar

Content Editor

Related News