ਲੁਧਿਆਣਾ : 11 ਸਾਲਾ ਬੱਚੀ ਨੇ ਸ਼ੱਕੀ ਹਾਲਾਤ ''ਚ ਲਿਆ ਫਾਹਾ
Sunday, Jul 01, 2018 - 11:39 AM (IST)
ਲੁਧਿਆਣਾ (ਰਿਸ਼ੀ) : ਥਾਣਾ ਫੋਕਲ ਪੁਆਇੰਟ ਦੇ ਅਧੀਨ ਪੈਂਦੇ ਇਲਾਕੇ ਜਗਦੀਸ਼ ਕਾਲੋਨੀ 'ਚ 11 ਸਾਲਾ ਬੱਚੀ ਨੇ ਸ਼ਨੀਵਾਰ ਦੁਪਹਿਰ ਨੂੰ ਘਰ 'ਚ ਪੱਖੇ ਨਾਲ ਚੁੰਨੀ ਦੇ ਸਹਾਰੇ ਸ਼ੱਕੀ ਹਾਲਾਤ 'ਚ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਇਸ ਮਾਮਲੇ 'ਚ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।
ਚੌਕੀ ਢੰਡਾਰੀ ਦੀ ਇੰਚਾਰਜ ਐੱਸ. ਆਈ. ਰੀਚਾ ਰਾਣੀ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਅੰਜਲੀ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਪਿਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੇ 5 ਬੱਚੇ ਹਨ, ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਸਵੇਰੇ ਦੋਵੇਂ ਪਤੀ ਪਤਨੀ ਕੰਮ 'ਤੇ ਚਲੇ ਗਏ। ਦੁਪਹਿਰ ਦੇ ਸਮੇਂ ਹੋਰ ਬੱਚਿਆਂ ਨੇ ਫੋਨ ਕਰ ਕੇ ਆਤਮ-ਹੱਤਿਆ ਕਰਨ ਦੀ ਗੱਲ ਦੱਸੀ। ਪੁਲਸ ਅਨੁਸਾਰ ਹੁਣ ਤੱਕ ਦੀ ਜਾਂਚ 'ਚ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
