ਲੱਕੀ ਡਰਾਅ 'ਚ ਕਾਰ ਨਿਕਲਣ ਦਾ ਝਾਂਸਾ ਦੇ ਕੇ ਠੱਗੇ 3 ਲੱਖ 38 ਹਜ਼ਾਰ

Monday, Sep 16, 2019 - 04:42 PM (IST)

ਲੱਕੀ ਡਰਾਅ 'ਚ ਕਾਰ ਨਿਕਲਣ ਦਾ ਝਾਂਸਾ ਦੇ ਕੇ ਠੱਗੇ 3 ਲੱਖ 38 ਹਜ਼ਾਰ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ ) - ਸ੍ਰੀ ਮੁਕਤਸਰ ਸਾਹਿਬ 'ਚ ਲੱਕੀ ਡਰਾਅ ਦੇ ਨਾਂ 'ਤੇ ਕਾਰ ਨਿਕਲਣ ਦਾ ਝਾਂਸਾ ਦੇ ਕੇ 3 ਲੱਖ 38 ਹਜ਼ਾਰ ਦੀ ਠੱਗੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਠੱਗੀ ਮਾਰਨ ਦੇ ਦੋਸ਼ੀ 'ਚ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜ਼ਿਲਾ ਪੁਲਸ ਮੁੱਖੀ ਨੂੰ ਦਿੱਤੇ ਬਿਆਨਾਂ 'ਚ ਸ੍ਰੀ ਮੁਕਤਸਰ ਸਾਹਿਬ ਵਾਸੀ ਭਾਰਤੀ ਨੇ ਦੱਸਿਆ ਕਿ ਉਸ ਦੇ ਦਾਦਾ ਜੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੇ ਬੈਂਕ ਖਾਤੇ 'ਚ ਦਾਦਾ ਜੀ ਵਲੋਂ ਦਿੱਤੀ ਗਈ ਰਕਮ ਸੀ। ਇਸ ਦੌਰਾਨ ਉਸ ਨੂੰ ਇਕ ਫੋਨ ਆਇਆ ਕਿ ਸਨੈਪਡੀਲ ਕੰਪਨੀ ਵਲੋਂ ਆਨ ਲਾਈਨ ਸ਼ਾਪਿੰਗ ਕਰਨ 'ਤੇ ਟਾਟਾ ਸਫਾਰੀ ਕਾਰ, ਜਿਸ ਦੀ ਬਾਜ਼ਾਰੀ ਕੀਮਤ 12 ਲੱਖ 80 ਹਜ਼ਾਰ ਹੈ, ਇਨਾਮ 'ਚ ਨਿਕਲੀ ਹੈ। ਜੇਕਰ ਉਨ੍ਹਾਂ ਨੇ ਕਾਰ ਲੈਣੀ ਹੈ ਤਾਂ ਕੁਝ ਪੈਸੇ ਖਾਤਿਆਂ 'ਚ ਜਮਾ ਕਰਵਾਉਣੇ ਪੈਣਗੇ, ਜੋ ਟੈਕਸ ਅਤੇ ਜੀ.ਐੱਸ.ਟੀ ਆਦਿ ਹੈ।

ਭਾਰਤੀ ਨੇ ਵੱਖ-ਵੱਖ ਖਾਤਿਆਂ 'ਚ 3 ਲੱਖ 38 ਹਜ਼ਾਰ 150 ਰੁਪਏ ਜਮ੍ਹਾ ਕਰਵਾ ਦਿੱਤੇ, ਜਿਸ ਤੋਂ ਬਾਅਦ ਸਬੰਧਿਤ ਮੋਬਾਇਲ ਜਿੰਨਾਂ ਤੋਂ ਫੋਨ ਆਇਆ ਸੀ, ਬੰਦ ਆਉਣ ਲਗੇ। ਉਕਤ ਵਿਅਕਤੀਆਂ ਨਾਲ ਕੋਈ ਸੰਪਰਕ ਨਾ ਹੋਣ ਕਾਰਨ ਉਸ ਨਾਲ ਠੱਗੀ ਹੋ ਗਈ। ਪੁਲਸ ਨੇ ਪੀੜਤਾਂ ਦੇ ਬਿਆਨਾਂ 'ਤੇ ਬਿਹਾਰ ਵਾਸੀ ਮਹੁੰਮਦ ਅਜਮਲ ਹੁਸੈਨ, ਨਾਜੀਆ ਪਰਵੀਨ, ਨਿਖਿਲ ਕੁਮਾਰ ਅਤੇ ਕਿਸ਼ਨ ਕੁਮਾਰ ਖਿਲਾਫ ਮਾਮਲਾ ਦਰਜ ਕਰਜ ਕਰ ਦਿੱਤਾ।


author

rajwinder kaur

Content Editor

Related News