ਲੋਅਰ ਗ੍ਰੇਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਨੇ ਮੰਗਾਂ ਸਬੰਧੀ ਕੀਤੀ ਹਡ਼ਤਾਲ
Thursday, Jul 19, 2018 - 04:00 AM (IST)

ਪੱਟੀ, (ਸੌਰਭ/ ਸੋਢੀ)- ਪੰਜਾਬ ਸੂਬਾ ਕਮੇਟੀ ਦੇ ਸੱਦੇ ’ਤੇ ਲੋਅਰ ਗ੍ਰੇਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਪੱਟੀ ਵੱਲੋਂ ਨਗਰ ਕੌਂਸਲ ਪੱਟੀ ਦਫਤਰ ਵਿਖੇ ਸਮੂਹ ਕਰਮਚਾਰੀਆਂ ਨੇ ਪ੍ਰਧਾਨ ਬਲਵੰਤ ਰਾਏ ਅਤੇ ਜਰਨਲ ਸੱਕਤਰ ਗੁਰਨਾਮ ਸਿੰਘ ਦੀ ਅਗਵਾਈ ’ਚ ਹੜਤਾਲ ਕੀਤੀ ਅਤੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦੇ ਗੁਰਨਾਮ ਸਿੰਘ ਨੇ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਕਰਨ, ਵੈਟ ਦੀ ਰਾਸ਼ੀ ਦੁਗਣੀ ਕਰਨ, ਡੀ. ਏ. ਦੀ ਕਿਸ਼ਤਾਂ ਦਾ ਭੁਗਤਾਨ, ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ, ਖਾਲੀ ਅਸਾਮੀਆਂ ਭਰਨ ਸਬੰਧੀ, ਮੁਲਾਜ਼ਮਾਂ ਦਾ ਪੀ.ਐੱਫ. ਫੰਡ ਮੁਲਾਜ਼ਮਾਂ ਦੇ ਖਾਤੇ ਵਿਚ ਜਮ੍ਹਾ ਕੀਤਾ ਅਤੇ ਨਵਾਂ ਲੱਗਾ ਟੈਕਸ 200 ਰੁਪਏ ਤੁਰੰਤ ਵਾਪਸ ਲਿਆ ਜਾਵੇ।
ਇਸ ਮੌਕੇ ਦੇਵੀ ਦਾਸ ਵਾਈਸ ਪ੍ਰਧਾਨ, ਧਰਮ ਸਿੰਘ, ਹਰਭਜਨ ਸਿੰਘ, ਜੋਗਾ ਸਿੰਘ, ਸਰਬਜੀਤ ਸਿੰਘ, ਸੰਦੀਪ ਸਿੰਘ, ਜੋਰਾਵਰ ਸਿੰਘ, ਅਸ਼ਵਨੀ ਕੁਮਾਰ, ਲੇਖਰਾਜ਼, ਕਪਿਲ ਮੁਨੀ, ਜਸਬੀਰ ਕੌਰ, ਰਣਜੀਤ ਕੌਰ ਆਦਿ ਹੋਰ ਹਾਜ਼ਰ ਸਨ।