ਲੋਅਰ ਗਰੇਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਨੇ ਦਿੱਤਾ ਰੋਸ ਧਰਨਾ

Wednesday, Jul 18, 2018 - 06:37 AM (IST)

ਲੋਅਰ ਗਰੇਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਨੇ ਦਿੱਤਾ ਰੋਸ ਧਰਨਾ

ਤਰਨਤਾਰਨ,   (ਆਹਲੂਵਾਲੀਆ)-  ਪੰਜਾਬ ਮਿਊਂਸੀਪਲ ਮੁਲਾਜ਼ਮ ਐਕਸ਼ਨ ਯੂਨੀਅਨ ਕਮੇਟੀ ਦੇ ਸੱਦੇ ’ਤੇ ਮਿਊਂਸੀਪਲ ਮੁਲਾਜ਼ਮ ਲੋਅਰ ਗਰੇਡ ਤਰਨਤਾਰਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦਫਤਰ ਤਰਨਤਾਰਨ ਦੇ ਮੂਹਰੇ  ਰੋਸ ਪ੍ਰਦਰਸ਼ਨ   ਕਰ  ਕੇ ਧਰਨਾ ਪ੍ਰਧਾਨ ਰਮੇਸ਼ ਕੁਮਾਰ ਸ਼ੇਰਗਿੱਲ ਦੀ ਅਗਵਾਈ ਹੇਠ ਦਿੱਤਾ ਗਿਆ। 
ਇਸ ਦੌਰਾਨ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸੀ. ਮੀਤ ਪ੍ਰਧਾਨ ਰਜਿੰਦਰਜੀਤ ਸਿੰਘ ਜੀਊਬਾਲਾ, ਬਲਾਕ ਸੀ. ਮੀਤ ਪ੍ਰਧਾਨ ਪ੍ਰੇਮ ਸਿੰਘ ਭੁਪਾਲ, ਮਿਊਂਸੀਪਲ ਕਮੇਟੀ ਮੁਲਾਜ਼ਮ ਯੂਨੀਅਨ ਸੀ. ਮੀਤ ਪ੍ਰਧਾਨ ਰਾਮ ਪ੍ਰਕਾਸ਼ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਆਊਟ ਸੋਰਸਿੰਗ ’ਤੇ ਰੱਖੇ ਕਾਮੇ ਮਹਿਕਮੇ ’ਚ ਲਿਆ ਕੇ ਰੈਗੂਲਰ ਕੀਤੇ ਜਾਣ, ਮੁਲਾਜ਼ਮਾਂ ਦੀਆਂ ਡੀ. ਏ. ਦੀਆਂ ਬਕਾਇਆ ਕਿਸ਼ਤਾਂ ਨਕਦ ਦਿੱਤੀਆਂ ਜਾਣ, ਜੋ ਲਿਸਟਾਂ 10 ਸਾਲਾਂ ਦੀ ਸਰਵਿਸ ਵਾਲੇ ਮੁਲਾਜ਼ਮਾਂ ਦੀਆਂ ਸਰਕਾਰ ਨੇ ਮੰਗੀਆਂ ਹਨ, ਨੂੰ ਤੁਰੰਤ ਭੇਜਿਆ ਜਾਵੇ ਤਾਂ ਜੋ ਉਹ ਮੁਲਾਜ਼ਮ ਰੈਗੂਲਰ ਹੋ ਸਕਣ। ਇਸ ਮੌਕੇ ਦਵਿੰਦਰ ਸਿੰਘ ਬਿੱਟੂ, ਬੀਬੀ ਭੋਲੀ, ਸੰਤੋਸ਼, ਕਮਲੇਸ਼, ਜਸਪਾਲ ਭੱਟੀ, ਪ੍ਰਦੀਪ ਕੁਮਾਰ, ਦੀਪਕ ਕੁਮਾਰ, ਕਰਮਜੀਤ ਸਿੰਘ, ਬਖਸ਼ੀਸ਼ ਸਿੰਘ,  ਪਵਨ ਕੁਮਾਰ ਆਦਿ ਹਾਜ਼ਰ ਸਨ।
ਪੱਟੀ, (ਸੌਰਭ/ਸੋਢੀ)- ਪੰਜਾਬ ਸੂਬਾ ਕਮੇਟੀ ਦੇ ਸੱਦੇ ’ਤੇ ਲੋਅਰ ਗਰੇਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਪੱਟੀ ਵੱਲੋਂ ਨਗਰ ਕੌਂਸਲ ਪੱਟੀ ਦਫਤਰ ਵਿਖੇ ਸਮੂਹ ਕਰਮਚਾਰੀਆਂ ਨੇ ਰੋਸ ਧਰਨਾ ਪ੍ਰਧਾਨ ਬਲਵੰਤ ਰਾਏ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਦੀ ਅਗਵਾਈ ਹੇਠ ਦਿੱਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਗੁਰਨਾਮ ਸਿੰਘ ਨੇ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਕਰਨ, ਵੈਟ ਦੀ ਰਾਸ਼ੀ ਦੁਗਣੀ ਕਰਨ, ਡੀ. ਏ. ਦੀਅਾਂ ਕਿਸ਼ਤਾਂ ਦਾ ਭੁਗਤਾਨ ਕਰਨ, ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕਰਨ, ਖਾਲੀ ਅਾਸਾਮੀਆਂ ਭਰਨ ਸਬੰਧੀ, ਮੁਲਾਜ਼ਮਾਂ ਦਾ ਪੀ. ਐੱਫ. ਫੰਡ ਮੁਲਾਜ਼ਮਾਂ ਦੇ ਖਾਤਿਅਾਂ ’ਚ ਜਮ੍ਹਾ ਕੀਤਾ  ਜਾਵੇ ਅਤੇ ਨਵਾਂ ਲੱਗਾ ਟੈਕਸ 200 ਰੁਪਏ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਦੇਵੀ ਦਾਸ ਵਾਈਸ ਪ੍ਰਧਾਨ, ਧਰਮ ਸਿੰਘ, ਹਰਭਜਨ ਸਿੰਘ, ਜੋਗਾ ਸਿੰਘ, ਸਰਬਜੀਤ ਸਿੰਘ, ਸੰਦੀਪ ਸਿੰਘ, ਜੋਰਾਵਰ ਸਿੰਘ, ਅਸ਼ਵਨੀ ਕੁਮਾਰ, ਲੇਖਰਾਜ, ਕਪਿਲ ਮੁਨੀ, ਜਸਬੀਰ ਕੌਰ, ਰਣਜੀਤ ਕੌਰ ਆਦਿ  ਹਾਜ਼ਰ ਸਨ।


Related News