ਪ੍ਰੇਮੀ ਨੂੰ ਰਾਸ ਨਾ ਆਇਆ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਵਿਆਹ, ਕਰ ਦਿੱਤਾ ਇਹ ਕਾਂਡ

Saturday, Aug 08, 2020 - 06:17 PM (IST)

ਪ੍ਰੇਮੀ ਨੂੰ ਰਾਸ ਨਾ ਆਇਆ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਵਿਆਹ, ਕਰ ਦਿੱਤਾ ਇਹ ਕਾਂਡ

ਗੁਰਦਾਸਪੁਰ/ਕਰਾਚੀ (ਵਿਨੋਦ): ਇਕ ਪ੍ਰੇਮੀ ਨੇ ਪ੍ਰੇਮਿਕਾ ਨਾਲ ਨਿਕਾਹ ਕਰਵਾਉਣ 'ਚ ਅਸਫ਼ਲ ਰਹਿਣ 'ਤੇ ਆਪਣੀ ਪ੍ਰੇਮਿਕਾ ਵਲੋਂ ਕਿਸੇ ਹੋਰ ਨੌਜਵਾਨ ਨਾਲ ਨਿਕਾਹ ਕਰਵਾਉਣ ਦੇ ਤਿੰਨ ਦਿਨ ਬਾਅਦ ਹੀ ਉਸ ਦੀ ਅਤੇ ਉਸ ਦੇ ਪਤੀ ਦੀ ਹੱਤਿਆ ਕਰ ਦਿੱਤੀ। ਕਰਾਚੀ ਪੁਲਸ ਨੇ ਇਸ ਦੋਹਰੇ ਹੱਤਿਆਕਾਂਡ ਸਬੰਧੀ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ

ਸਰਹੱਦ ਪਾਰ ਸੂਤਰਾਂ ਅਨੁਸਾਰ ਮ੍ਰਿਤਕਾ ਸ਼ਬਾਨਾ ਦੀ ਆਪਣੇ ਪਿੰਡ ਸੁਜਾਵਾਲ ਦੇ ਨਿਵਾਸੀ ਰੁਕਸਤ ਖਾਨ ਨਾਲ ਦੋਸਤੀ ਸੀ ਪਰ ਸ਼ਬਾਨਾ ਉਸ ਨਾਲ ਨਿਕਾਹ ਕਰਵਾਉਣ ਦੇ ਪੱਖ 'ਚ ਨਹੀਂ ਸੀ। ਸ਼ਬਾਨਾ ਨੇ ਆਪਣੇ ਮਾਂ-ਬਾਪ ਦੀ ਪਸੰਦ ਦੇ ਮੁੰਡੇ ਮੀਰ ਹਸਨ ਨਿਵਾਸੀ ਕਰਾਚੀ ਨਾਲ 2 ਅਗਸਤ ਨੂੰ ਨਿਕਾਹ ਕਰਵਾ ਲਿਆ। ਇਸ ਗੱਲ ਤੋਂ ਸ਼ਬਾਨਾ ਦਾ ਸਾਬਕਾ ਪ੍ਰੇਮੀ ਰੁਕਸਤ ਖਾਨ ਖ਼ਫਾ ਸੀ। ਉਸ ਨੇ ਅੱਜ ਸ਼ਬਾਨਾ ਦੇ ਪਿਤਾ ਅਲੀਦੀਨ ਨੂੰ ਮੋਬਾਇਲ 'ਤੇ ਸੂਚਿਤ ਕੀਤਾ ਕਿ ਉਸ ਨੇ ਉਸ ਦੀ ਕੁੜੀ ਅਤੇ ਉਸ ਦੇ ਪਤੀ ਦੀ ਹੱਤਿਆ ਕਰ ਦਿੱਤੀ ਹੈ ਅਤੇ ਉਸ ਦੀ ਲਾਸ਼ ਕਰਾਚੀ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਪਈ ਹੈ।

ਇਹ ਵੀ ਪੜ੍ਹੋ: ਵੱਡੀ ਵਾਰਦਾਤ: 4 ਵਿਅਕਤੀਆਂ ਵਲੋਂ 13 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ

ਸੂਤਰਾਂ ਅਨੁਸਾਰ ਸ਼ਬਾਨਾ ਦੇ ਪਿਤਾ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਅਤੇ ਪੁਲਸ ਸ਼ਬਾਨਾ ਦੇ ਪਿਤਾ ਨੂੰ ਨਾਲ ਲੈ ਕੇ ਮੀਰ ਹਸਨ ਦੇ ਘਰ ਪਹੁੰਚੀ ਤਾਂ ਘਰ ਨੂੰ ਤਾਲਾ ਲੱਗਾ ਸੀ। ਪੁਲਸ ਤਾਲਾ ਤੋੜ ਕੇ ਜਦੋਂ ਘਰ 'ਚ ਦਾਖ਼ਲ ਹੋਈ ਤਾਂ ਉਥੇ ਸ਼ਬਾਨਾ ਅਤੇ ਮੀਰ ਹਸਨ ਦੀਆਂ ਲਾਸ਼ਾਂ ਪਈਆਂ ਸਨ। ਪੁਲਸ ਨੇ ਰੁਕਸਤ ਖਾਨ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਕਰਾਚੀ ਦੇ ਹਸਪਤਾਲ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਪਤਨੀ ਦੇ ਕਿਸੇ ਹੋਰ ਬੰਦੇ ਨਾਲ ਸਨ ਸਬੰਧ ਤਾਂ ਦੁਖੀ ਪਤੀ ਨੇ ਕੀਤਾ ਖੌਫਨਾਕ ਕਾਰਾ


author

Shyna

Content Editor

Related News