ਨੌਜਵਾਨ ਨੇ ਨਾਬਾਲਗ ਲੜਕੀ ਨਾਲ ਪ੍ਰੇਮ ਸਬੰਧ ਬਣਾ ਕੀਤਾ ਗਰਭਵਤੀ, ਮਾਪਿਆਂ ਨੇ ਕੀਤੀ ਇਹ ਮੰਗ
Friday, Apr 10, 2020 - 05:27 PM (IST)
ਮਾਛੀਵਾੜਾ ਸਾਹਿਬ (ਟੱਕਰ): ਮਾਛੀਵਾੜਾ ਇਲਾਕੇ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਵਿਆਹੁਤਾ ਪਤੀ ਨੇ ਨਬਾਲਗ ਲੜਕੀ ਨਾਲ ਪ੍ਰੇਮ ਸਬੰਧ ਬਣਾਏ ਜਿਸ ਕਾਰਨ ਉਹ ਗਰਭਵਤੀ ਹੋ ਗਈ ਅਤੇ ਜਦੋਂ ਇਸ ਮਾਮਲੇ ਦਾ ਖੁਲਾਸਾ ਹੋਇਆ ਤਾਂ ਇਕ ਭਾਈਚਾਰੇ ਦੇ ਲੋਕਾਂ 'ਚ ਹੜਕੰਪ ਮਚ ਗਿਆ ਅਤੇ ਅਖੀਰ ਨੌਜਵਾਨ 'ਤੇ ਆਪਣੀ ਪਹਿਲੀ ਪਤਨੀ ਤੋਂ ਇਲਾਵਾ ਪ੍ਰੇਮਿਕਾ ਨੂੰ ਦੂਜੀ ਪਤਨੀ ਦਾ ਦਰਜਾ ਦੇਣ ਦਾ ਦਬਾਅ ਪਾ ਰਾਜ਼ੀਨਾਮਾ ਕਰਵਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਸਾਂਸਦਾਂ ਦੀ ਤਨਖਾਹ ਕੱਟਣ 'ਤੇ ਸੁਣੋ ਭਗਵੰਤ ਮਾਨ ਦਾ ਜਵਾਬ (ਵੀਡੀਓ)
ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦਾ ਇਕ ਨੌਜਵਾਨ ਜੋ ਹਲਵਾਈ ਦਾ ਕਾਰੀਗਰ ਹੈ ਅਤੇ ਉਹ ਵਿਆਹੁਤਾ ਹੋਣ ਦੇ ਨਾਲ-ਨਾਲ 2 ਬੱਚਿਆਂ ਦਾ ਪਿਤਾ ਵੀ ਹੈ। ਇਸ ਨੌਜਵਾਨ ਦਾ ਮਾਛੀਵਾੜਾ ਨੇੜੇ ਇਕ ਬਸਤੀ 'ਚ ਰਹਿੰਦੀ ਨਬਾਲਗ ਲੜਕੀ ਨਾਲ ਪ੍ਰੇਮ ਸਬੰਧ ਬਣ ਗਏ ਜੋ ਹੌਲੀ-ਹੌਲੀ ਨਾਜਾਇਜ਼ ਸਬੰਧ ਬਣ ਗਏ ਜਿਸ ਕਾਰਨ ਉਹ ਗਰਭਵਤੀ ਹੋ ਗਈ। ਜਦੋਂ ਇਸ ਲੜਕੀ ਤੇ ਉਸਦੇ ਮਾਪਿਆਂ ਨੂੰ ਗਰਭਵਤੀ ਹੋਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੌਜਵਾਨ ਨੂੰ ਬੁਲਾ ਕੇ ਲੜਕੀ ਨਾਲ ਵਿਆਹ ਕਰਨ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਕੋਈ ਸਿਰੇ ਗੱਲ ਸਿਰੇ ਨਾ ਲੱਗੀ ਤਾਂ ਰੌਲਾ ਪੈ ਗਿਆ ਅਤੇ ਮਾਮਲਾ ਪੁਲਸ ਥਾਣੇ ਪੁੱਜ ਗਿਆ।ਅੱਜ ਇੱਕ ਭਾਈਚਾਰੇ ਦੇ ਲੋਕਾਂ ਵਲੋਂ ਨਬਾਲਗ ਲੜਕੀ ਦੇ ਮਾਪਿਆਂ ਅਤੇ ਵਿਆਹੁਤਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਇਸ ਮਾਮਲੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਭਾਈਚਾਰੇ ਦੇ ਲੋਕਾਂ ਵਲੋਂ ਦੋਵਾਂ ਪਰਿਵਾਰਕ ਮੈਂਬਰਾਂ ਨੂੰ ਇਹ ਸੁਝਾਅ ਦਿੱਤਾ ਜਾ ਰਿਹਾ ਸੀ ਕਿ ਨੌਜਵਾਨ ਪਹਿਲੀ ਪਤਨੀ ਦੇ ਨਾਲ-ਨਾਲ ਗਰਵਭਤੀ ਕੀਤੀ ਆਪਣੀ ਪ੍ਰੇਮਿਕਾ ਨੂੰ ਦੂਜੀ ਪਤਨੀ ਦਾ ਦਰਜਾ ਦੇ ਕੇ ਘਰ 'ਚ ਰੱਖੇ। ਬੇਸ਼ੱਕ ਭਾਈਚਾਰੇ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਲੜਕੀ 18 ਸਾਲਾਂ ਦੀ ਬਾਲਗ ਹੈ ਪਰ ਇਸ ਗਰਭਵਤੀ ਲੜਕੀ ਦੇ ਆਧਾਰ ਕਾਰਡ ਦੀ ਜਾਂਚ ਕੀਤੀ ਤਾਂ ਉਥੇ ਉਸਦੀ ਉਮਰ ਕੇਵਲ 13 ਸਾਲ ਬਣਦੀ ਹੈ।ਦੂਸਰੇ ਪਾਸੇ ਪੁਲਸ ਕੋਲ ਵੀ ਗਰਭਵਤੀ ਹੋਈ ਲੜਕੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ 18 ਸਾਲ ਦੀ ਬਾਲਗ ਹੈ ਅਤੇ ਉਸਦਾ ਵਿਆਹ ਨੌਜਵਾਨ ਨਾਲ ਹੋਇਆ ਸੀ ਪਰ ਉਹ ਉਸ ਨੂੰ ਆਪਣੇ ਸਹੁਰੇ ਘਰ ਨਹੀਂ ਲਿਜਾ ਰਿਹਾ। ਫਿਲਹਾਲ ਭਾਈਚਾਰੇ ਦੇ ਲੋਕਾਂ ਨੇ ਪੁਲਸ ਨੂੰ ਇਹ ਕਿਹਾ ਕਿ ਅਸੀਂ ਇਹ ਮਾਮਲਾ ਆਪਸ 'ਚ ਬੈਠ ਸੁਲਝਾ ਲਵਾਂਗੇ।
ਇਹ ਵੀ ਪੜ੍ਹੋ: ਕਿਤਾਬਾਂ ਦੇ ਰੇਟ ਨੂੰ ਲੈ ਕੇ ਜ਼ੀਰਾ ਨੇ ਲਿਖਿਆ ਸਿੱਖਿਆ ਮੰਤਰੀ ਨੂੰ ਪੱਤਰ
ਕੀ ਕਹਿਣਾ ਹੈ ਪੁਲਸ ਦਾ
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਤੇਜਿੰਦਰ ਸਿੰਘ ਨੇ ਕਿਹਾ ਕਿ ਪੁਲਸ ਕੋਲ ਲੜਕੀ ਨੇ ਸ਼ਿਕਾਇਤ ਦਿੱਤੀ ਕਿ ਉਹ 18 ਸਾਲਾਂ ਦੀ ਬਾਲਗ ਹੈ ਜਿਸਦਾ ਵਿਆਹ ਉਕਤ ਨੌਜਵਾਨ ਨਾਲ ਹੋਇਆ ਪਰ ਉਹ ਉਸਨੂੰ ਸਹੁਰੇ ਘਰ ਨਹੀਂ ਲਿਜਾ ਰਿਹਾ। ਪੁਲਸ ਨੂੰ ਫਿਲਹਾਲ ਭਾਈਚਾਰੇ ਦੇ ਲੋਕਾਂ ਵਲੋਂ ਇਹ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਪੁਲਸ ਥਾਣੇ ਬੁਲਾਇਆ ਜਾਵੇਗਾ ਜਿੱਥੇ ਜਾਂਚ ਦੌਰਾਨ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਪਾਵਰਕਾਮ ਦਾ ਫੈਸਲਾ, ਹੁਣ ਪਿਛਲੇ ਸਾਲ ਦੀ ਰੀਡਿੰਗ ਦੇ ਹਿਸਾਬ ਨਾਲ ਆਵੇਗਾ ਬਿੱਲ