ਪਰਿਵਾਰ ਖ਼ਿਲਾਫ਼ ਜਾ ਕੇ ਕਰਾਈ ਲਵ ਮੈਰਿਜ ਦਾ ਖ਼ੌਫਨਾਕ ਅੰਤ, ਉਹ ਹੋਇਆ ਜੋ ਸੋਚਿਆ ਨਾ ਸੀ

Friday, Jul 15, 2022 - 06:16 PM (IST)

ਪਰਿਵਾਰ ਖ਼ਿਲਾਫ਼ ਜਾ ਕੇ ਕਰਾਈ ਲਵ ਮੈਰਿਜ ਦਾ ਖ਼ੌਫਨਾਕ ਅੰਤ, ਉਹ ਹੋਇਆ ਜੋ ਸੋਚਿਆ ਨਾ ਸੀ

ਲੁਧਿਆਣਾ (ਰਾਜ) : 5 ਸਾਲ ਪਹਿਲਾਂ ਪਰਿਵਾਰਕ ਮੈਂਬਰਾਂ ਖ਼ਿਲਾਫ਼ ਚੱਲ ਕੇ ਪ੍ਰੇਮ ਵਿਆਹ ਕਰਵਾਉਣ ਵਾਲੀ ਔਰਤ ਦੇ ਪ੍ਰੇਮ ਦਾ ਦਰਦਨਾਕ ਅੰਤ ਹੋ ਗਿਆ। ਸਹੁਰਿਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਸੁਮਨ ਰਾਣੀ (24) ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਬਰੋਟਾ ਰੋਡ ਦੀ ਰਹਿਣ ਵਾਲੀ ਹੈ। ਘਟਨਾ ਦਾ ਸਵੇਰੇ ਪਤਾ ਲੱਗਣ ’ਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਸ਼ਿਮਲਾਪੁਰੀ ਦੀ ਪੁਲਸ ਮੌਕੇ ’ਤੇ ਪੁੱਜ ਗਈ। ਇਸ ਮਾਮਲੇ ’ਚ ਮ੍ਰਿਤਕਾ ਦੇ ਪਿਤਾ ਬਾਲ ਕ੍ਰਿਸ਼ਨ ਦੀ ਸ਼ਿਕਾਇਤ ’ਤੇ ਪਤੀ ਨਿਤੀਸ਼ ਕੁਮਾਰ, ਉਸ ਦੀ ਮਾਂ ਸੁਨੀਤਾ ਅਤੇ ਭੈਣ ਰਿਤੂ ਖ਼ਿਲਾਫ ਦਾਜ ਲਈ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੀ ਵੱਡੀ ਖ਼ਬਰ, ਫੋਰੈਂਸਿਕ ਰਿਪੋਰਟ ’ਚ ਹੋਇਆ ਵੱਡਾ ਖੁਲਾਸਾ

ਜਾਣਕਾਰੀ ਮੁਤਾਬਕ ਸੁਮਨ ਨੇ 5 ਸਾਲ ਪਹਿਲਾਂ ਨਿਤੀਸ਼ ਨਾਲ ਲਵ-ਮੈਰਿਜ ਕਰਵਾਈ ਸੀ, ਉਸ ਸਮੇਂ ਸੁਮਨ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਤਿਆਰ ਨਹੀਂ ਸਨ। ਉਸ ਨੇ ਪਰਿਵਾਰ ਖ਼ਿਲਾਫ ਜਾ ਕੇ ਵਿਆਹ ਕਰ ਲਿਆ। ਕਰੀਬ 1 ਸਾਲ ਪਹਿਲਾਂ ਨਿਤੀਸ਼ ਆਪਣੇ ਪਰਿਵਾਰ ਨਾਲ ਰਹਿਣ ਲੱਗ ਪਿਆ ਸੀ। ਉਸ ਦਾ 1 ਸਾਲ ਦਾ ਬੱਚਾ ਵੀ ਹੈ। ਪਿਤਾ ਦਾ ਦੋਸ਼ ਹੈ ਕਿ ਜਦੋਂ ਤੋਂ ਸੁਮਨ ਨਿਤੀਸ਼ ਨਾਲ ਆਪਣੇ ਪਰਿਵਾਰ ਕੋਲ ਗਈ ਹੈ, ਉਦੋਂ ਤੋਂ ਹੀ ਉਸ ਦੀ ਬੇਟੀ ਸੁਮਨ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ, ਉਸ ਦੀ ਸੱਸ ਅਤੇ ਨਨਾਣ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦੀਆਂ ਸਨ, ਜਿਸ ਤੋਂ ਉਹ ਬਹੁਤ ਅੱਕ ਗਈ ਸੀ।

ਇਹ ਵੀ ਪੜ੍ਹੋ : ਕੈਨੇਡਾ ਰਹਿ ਰਹੇ ਪੁੱਤ ਨੂੰ ਮਿਲਣ ਵਿਦੇਸ਼ ਗਏ ਮਾਪੇ, ਅਚਾਨਕ ਵਾਪਰ ਗਿਆ ਭਾਣਾ

ਬੁੱਧਵਾਰ ਸ਼ਾਮ ਨੂੰ ਵੀ ਸੁਮਨ ਅਤੇ ਨਿਤੀਸ਼ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਕਿਹਾ ਸੁਣੀ ਹੋ ਗਈ ਸੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਕਾਫੀ ਨਾਰਾਜ਼ਗੀ ਚੱਲ ਰਹੀ ਸੀ। ਜਦੋਂ ਨਿਤੀਸ਼ ਨਹਾਉਣ ਗਿਆ ਤਾਂ ਸੁਮਨ ਨੇ ਪਿੱਛੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਦੋਂ ਨਿਤੀਸ਼ ਬਾਹਰ ਆਇਆ ਤਾਂ ਉਸ ਨੇ ਸੁਮਨ ਨੂੰ ਫਾਹੇ ਨਾਲ ਲਟਕਦੀ ਦੇਖਿਆ ਤਾਂ ਤੁਰੰਤ ਹੇਠਾਂ ਉਤਾਰਿਆ ਅਤੇ ਹਸਪਤਾਲ ਲੈ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਇੰਸ. ਪ੍ਰਮੋਦ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪਟਿਆਲਾ ਜੇਲ ’ਚ ਸਾਥੀ ਕੈਦੀਆਂ ਦੀ ਨਵਜੋਤ ਸਿੱਧੂ ਨਾਲ ਖੜਕੀ, ਜਾਣੋ ਕੀ ਹੈ ਘਟਨਾ ਦਾ ਅਸਲ ਸੱਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Gurminder Singh

Content Editor

Related News