2 ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਪੂਰੀ ਕਹਾਣੀ ਜਾਣ ਪਸੀਜ ਜਾਵੇਗਾ ਤੁਹਾਡਾ ਵੀ ਦਿਲ (ਤਸਵੀਰਾਂ)

Wednesday, Mar 23, 2022 - 01:52 PM (IST)

2 ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਪੂਰੀ ਕਹਾਣੀ ਜਾਣ ਪਸੀਜ ਜਾਵੇਗਾ ਤੁਹਾਡਾ ਵੀ ਦਿਲ (ਤਸਵੀਰਾਂ)

ਕਪੂਰਥਲਾ (ਭੂਸ਼ਣ/ਮਹਾਜਨ) : 2 ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ ਜਿਸ ਤਰ੍ਹਾਂ ਹੋਇਆ, ਉਸ ਨੂੰ ਜਾਣ ਹਰ ਕਿਸੇ ਦਾ ਦਿਲ ਪਸੀਜ ਜਾਵੇਗਾ। ਆਪਣੇ ਪਿਆਰ ਨੂੰ ਪਾਉਣ ਖ਼ਾਤਰ ਕੁੜੀ ਨੇ ਘਰਦਿਆਂ ਖ਼ਿਲਾਫ਼ ਜਾ ਕੇ ਉਸ ਨਾਲ ਵਿਆਹ ਕਰਵਾ ਲਿਆ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੇ ਪ੍ਰੇਮ ਵਿਆਹ ਦਾ ਅਜਿਹਾ ਅੰਤ ਹੋਵੇਗਾ। ਪ੍ਰੇਮੀ ਬਣਿਆ ਪਤੀ ਨਸ਼ੇੜੀ ਨਿਕਲਿਆ, ਜਿਸ ਕਾਰਨ ਕੁੜੀ ਨੇ ਖ਼ੁਦਕੁਸ਼ੀ ਕਰ ਲਈ। ਆਪਣੀ ਪਤਨੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਬੋਰਡ ਦੀ 5ਵੀਂ ਜਮਾਤ ਦੀ ਅੱਜ ਹੋਣ ਵਾਲੀ ਪ੍ਰੀਖਿਆ ਹੁਣ 2 ਅਪ੍ਰੈਲ ਨੂੰ ਹੋਵੇਗੀ

PunjabKesari

ਜਾਣਕਾਰੀ ਅਨੁਸਾਰ ਆਤਮਾ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਉੱਚਾ ਧੋੜਾ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੀ ਧੀ ਅਮਿਤਪ੍ਰੀਤ ਕੌਰ ਦੀ ਉਮਰ 19 ਸਾਲ ਦੀ ਸੀ। ਉਸ ਨੇ ਕਰੀਬ 2 ਸਾਲ ਪਹਿਲਾਂ ਖ਼ੁਦ ਹੀ ਗੁਰਵਿੰਦਰ ਸਿੰਘ ਉਰਫ਼ ਮਿੰਟੂ ਪੁੱਤਰ ਦਲਬੀਰ ਸਿੰਘ ਵਾਸੀ ਬਾਬਾ ਨਾਮਦੇਵ ਕਾਲੋਨੀ ਕਪੂਰਥਲਾ ਨਾਲ ਵਿਆਹ ਕਰ ਲਿਆ ਸੀ। ਵਿਆਹ ਦੇ ਕਰੀਬ 6 ਮਹੀਨੇ ਬਾਅਦ ਹੀ ਉਸ ਨੇ ਆਪਣੀ ਧੀ ਅਮਿਤਪ੍ਰੀਤ ਕੌਰ ਨਾਲ ਮਿਲਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਵੀ ਉਸ ਦੀ ਧੀ ਮਿਲਣ ਲਈ ਆਉਂਦੀ ਸੀ ਤੇ ਉਹ ਦੱਸਦੀ ਸੀ ਕਿ ਉਸ ਦਾ ਪਤੀ ਗੁਰਵਿੰਦਰ ਸਿੰਘ ਉਸ ਨੂੰ ਬਹੁਤ ਤੰਗ-ਪਰੇਸ਼ਾਨ ਕਰਦਾ ਹੈ ਤੇ ਉਸ ਨੂੰ ਖ਼ਰਚਾ ਵੀ ਨਹੀ ਦਿੰਦਾ ਹੈ, ਜਿਸ ’ਤੇ ਉਹ ਆਪਣੀ ਧੀ ਨੂੰ ਸਮਝਾ-ਬੁਝਾ ਕੇ ਭੇਜ ਦਿੰਦਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੀਨ ਤੋਂ ਸਾਈਬਰ ਗਰੁੱਪ ਵੱਲੋਂ ਪੰਜਾਬ ਸਣੇ 8 ਸੂਬਿਆਂ 'ਤੇ ਵੱਡਾ ਹਮਲਾ, ਕੇਂਦਰੀ ਅਥਾਰਟੀ ਨੇ ਕੀਤਾ ਸੂਚਿਤ

PunjabKesari

ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਸੀ। ਪਿਤਾ ਨੇ ਆਪਣੇ ਜਵਾਈ ਗੁਰਵਿੰਦਰ ਸਿੰਘ ਨੂੰ ਵੀ ਕਈ ਵਾਰ ਉਸ ਦੀ ਧੀ ਨੂੰ ਤੰਗ ਨਾ ਕਰਨ ਨੂੰ ਲੈ ਕੇ ਸਮਝਾਇਆ ਸੀ ਪਰ ਇਸ ਦੇ ਬਾਵਜੂਦ ਵੀ ਗੁਰਵਿੰਦਰ ਸਿੰਘ ਲਗਾਤਾਰ ਉਸ ਦੀ ਧੀ ਨੂੰ ਤੰਗ-ਪਰੇਸ਼ਾਨ ਕਰਦਾ ਸੀ, ਜਿਸ ਤੋਂ ਦੁਖੀ ਹੋ ਕੇ ਉਸ ਦੀ ਧੀ ਨੇ ਪੱਖੇ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੌਰਵ ਧੀਰ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਆਤਮਾ ਸਿੰਘ ਦੇ ਬਿਆਨਾਂ ’ਤੇ ਗੁਰਵਿੰਦਰ ਸਿੰਘ ਉਰਫ਼ ਮਿੰਟੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News