ਧੀ ਦੇ ਪ੍ਰੇਮ ਵਿਆਹ ਤੋਂ ਖਫ਼ਾ ਹੋ ਆਪੇ ਤੋਂ ਬਾਹਰ ਹੋਇਆ ਪਰਿਵਾਰ, ਨਵ-ਵਿਆਹੇ ਜੋੜੇ ਨਾਲ ਕਰ ਦਿੱਤੀ ਵੱਡੀ ਵਾਰਦਾਤ

Wednesday, Sep 09, 2020 - 06:16 PM (IST)

ਧੀ ਦੇ ਪ੍ਰੇਮ ਵਿਆਹ ਤੋਂ ਖਫ਼ਾ ਹੋ ਆਪੇ ਤੋਂ ਬਾਹਰ ਹੋਇਆ ਪਰਿਵਾਰ, ਨਵ-ਵਿਆਹੇ ਜੋੜੇ ਨਾਲ ਕਰ ਦਿੱਤੀ ਵੱਡੀ ਵਾਰਦਾਤ

ਅਬੋਹਰ (ਰਹੇਜਾ) : ਥਾਣਾ ਬਹਾਵਵਾਲਾ ਪੁਲਸ ਨੇ ਧਰਮਪੁਰਾ ਵਾਸੀ ਮਹਿਲਾ ਦੇ ਬਿਆਨਾਂ 'ਤੇ ਉਸਦੇ ਨਵੇਂ ਵਿਆਹੇ ਪੁੱਤਰ ਅਤੇ ਉਸਦੀ ਵਹੁਟੀ ਨੂੰ ਅਗਵਾ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ 'ਚ 13 ਲੋਕਾਂ 'ਤੇ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਚਾਰ ਲੋਕਾਂ ਨੂੰ ਕਾਬੂ ਕਰ ਲਿਆ ਹੈ ਜਦਕਿ ਬਾਕੀ ਫਰਾਰ ਹੈ। ਜਾਣਕਾਰੀ ਮੁਤਾਬਕ ਕਾਂਤਾ ਦੇਵੀ ਪਤਨੀ ਸਵ. ਮੋਹਨ ਲਾਲ ਵਾਸੀ ਪਿੰਡ ਧਰਮਪੁਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕਰੀਬ 1 ਮਹੀਨੇ ਪਹਿਲਾਂ ਉਸਦੇ ਛੋਟੇ ਮੁੰਡੇ ਰਵੀ ਕੁਮਾਰ ਨੇ ਪਿੰਡ ਦੀ ਕੁੜੀ ਮੋਨਿਕਾ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਕ ਹੀ ਗੌਤਰ ਹੋਣ ਕਾਰਣ ਲੜਕੀ ਦੇ ਪੇਕੇ ਵਾਲੇ ਇਸ ਵਿਆਹ ਤੋਂ ਖੁਸ਼ ਨਹੀਂ ਸਨ। 

ਇਹ ਵੀ ਪੜ੍ਹੋ :  14 ਸਾਲਾ ਕੁੜੀ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ, ਵਿਦੇਸ਼ੋਂ ਪਰਤੇ ਪਿਓ ਨੇ ਦੱਸੀ ਸੱਚਾਈ

6 ਸਤੰਬਰ ਨੂੰ ਰਾਤ ਕਰੀਬ ਸਾਢੇ 9 ਵਜੇ ਮੋਨਿਕਾ ਦੇ ਪਰਿਵਾਰ ਪੱਖ ਦੇ ਲੋਕ ਉਨ੍ਹਾਂ ਦੇ ਘਰ ਆਏ ਅਤੇ ਉਸਦੇ ਪੁੱਤਰ ਰਵੀ ਅਤੇ ਮੋਨਿਕਾ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ ਜਿਨ੍ਹਾਂ ਦਾ ਅੱਜ ਤਕ ਪਤਾ ਨਹੀਂ ਚੱਲਿਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਬਿਆਨਾਂ ਦੇ ਆਧਾਰ 'ਤੇ ਰਵੀ ਕੁਮਾਰ ਪੁੱਤਰ ਰਾਮਜੀ ਲਾਲ, ਮੁਕੇਸ਼ ਕੁਮਾਰ ਪੁੱਤਰ ਰਾਮਜੀ ਲਾਲ, ਸੰਜੀਵ ਕੁਮਾਰ ਪੁੱਤਰ ਜਗਦੀਸ਼ ਕੁਮਾਰ, ਮਹਿੰਦਰ ਕੁਮਾਰ ਪੁੱਤਰ ਧਰਮਪਾਲ, ਰਾਜੀਵ ਕੁਮਾਰ ਪੁੱਤਰ ਉਮ ਪ੍ਰਕਾਸ਼, ਧਰਮਪਾਲ ਪੁੱਤਰ ਮਨਫੂਲ ਰਾਮ, ਪ੍ਰਿਥਵੀ ਰਾਜ ਪੁੱਤਰ ਮਨਫੂਲ ਰਾਮ, ਰਾਮਜੀ ਲਾਲ ਪੁੱਤਰ ਮਨਫੂਲ ਰਾਮ, ਉਮ ਪ੍ਰਕਾਸ਼ ਪੁੱਤਰ ਮਨਫੂਲ ਰਾਮ, ਰਾਜੇਂਦਰ ਕੁਮਾਰ ਪੁੱਤਰ ਰਾਮੇਸ਼ਵਰ, ਰਾਜੇਂਦਰ ਕੁਮਾਰ ਪੁੱਤਰ ਕੁੰਦਨ ਲਾਲ ਵਾਸੀ ਧਰਮਪੁਰਾ ਆਸ਼ੂ ਪੁੱਤਰ ਬਨਵਾਰੀ ਲਾਲ ਪਿੰਡ ਸੈਦਾਂਵਾਲਾ ਦੇ ਖ਼ਿਲਾਫ਼ ਅਗਵਾ ਅਤੇ ਕੁੱਟਮਾਰ ਕਰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਅਤੇ ਨਵ-ਵਿਆਹੇ ਜੋੜੇ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਅਕਾਲੀ ਨੇਤਾ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ


author

Gurminder Singh

Content Editor

Related News