ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਪਿਤਾ ਦਾ ਬੇਰਹਿਮੀ ਨਾਲ ਕੀਤਾ ਕਤਲ

Sunday, Apr 19, 2026 - 06:10 PM (IST)

ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਪਿਤਾ ਦਾ ਬੇਰਹਿਮੀ ਨਾਲ ਕੀਤਾ ਕਤਲ

ਬਠਿੰਡਾ (ਸੁਖਵਿੰਦਰ)-ਪਿੰਡ ਮਹਿਤਾ ਵਿਖੇ ਚਾਰ ਵਿਅਤੀਆਂ ਵੱਲੋਂ ਸੱਬਲ ਮਾਰ ਕੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ। ਸੰਗਤ ਪੁਲਸ ਵੱਲੋਂ ਉਕਤ ਮਾਮਲੇ ਵਿਚ ਇਕ ਔਰਤ ਸਮੇਤ ਚਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ।  ਜਾਣਕਾਰੀ ਅਨੁਸਾਰ ਮੁਲਜ਼ਮ ਕੌਰ ਸਿੰਘ ਪੁੱਤਰ ਹਰਨੇਕ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਨੂੰਹ ਦੇ ਮ੍ਰਿਤਕ ਮਲਕੀਤ ਸਿੰਘ ਉਰਫ਼ (ਕੀਤਾ) ਪੁੱਤਰ ਗੋਲੂ ਸਿੰਘ ਦੇ ਬੇਟੇ ਹਰਮਨ ਸਿੰਘ ਦੇ ਨਜਾਇਜ਼ ਸੰਬੰਧ ਹਨ, ਜਿਸ ਨੂੰ ਲੈ ਕੇ ਇਸ ਤੋਂ ਪਹਿਲਾਂ ਕਾਫ਼ੀ ਰੌਲਾ ਪਿਆ। ਪੰਚਾਇਤ ਅਤੇ ਪੁਲਸ ਵੱਲੋਂ ਉਕਤ ਮਾਮਲੇ ਵਿਚ ਸਮਝੌਤਾ ਕਰਵਾ ਦਿੱਤਾ ਗਿਆ ਸੀ। ਮਲਕੀਤ ਸਿੰਘ ਕੌਰ ਸਿੰਘ ਦਾ ਗੁਆਂਢ ਛੱਡ ਕੇ ਪਿੰਡ ਵਿਚ ਰਹਿਣ ਲੱਗ ਪਿਆ ਸੀ। 

ਇਹ ਵੀ ਪੜ੍ਹੋ: ਬੱਚਿਆਂ ਨੂੰ ਜ਼ਰੂਰ ਵਿਖਾਓ Pinkoo Tv ਦੀ ਇਹ ਮਜ਼ੇਦਾਰ ਵੀਡੀਓ, ਬਣੇਗੀ ‘ਸਿਹਤ' ਤੇ ਜੰਕ ਫੂਡ ਤੋਂ ਰਹਿਣਗੇ ਦੂਰ
ਬੀਤੀ ਰਾਤ ਮਲਕੀਤ ਸਿੰਘ ਆਪਣੇ ਬੇਟੇ ਨਾਲ ਆਪਣੇ ਪੁਰਾਣੇ ਘਰ (ਜੋ ਕੌਰ ਸਿੰਘ ਦੇ ਘਰ ਨਾਲ ਸੀ) ਵਿਚੋਂ ਤੂੜੀ ਚੁੱਕਣ ਗਏ ਸਨ। ਇਸ ਦੌਰਾਨ ਪਹਿਲਾਂ ਤੋਂ ਵਾਰਦਾਤ ਦੀ ਤਾਕ ਵਿਚ ਬੈਠੇ ਕੌਰ ਸਿੰਘ ਉਸ ਦੇ ਲੜਕੇ ਅਤੇ ਨੂੰਹ ਨੇ ਮਲਕੀਤ ਸਿੰਘ ਅਤੇ ਉਸ ਦੇ ਲੜਕੇ ਹਰਮਨ ਸਿੰਘ 'ਤੇ ਸੱਬਲ ਅਤੇ ਹੋਰ ਸੰਦਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਮਲਕੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਹਰਮਨ ਸਿੰਘ ਵੱਲੋਂ ਰੌਲਾ ਪਾਇਆ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਵੱਲੋਂ ਮਲਕੀਤ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕੌਰ ਸਿੰਘ ਦਾ ਲੜਕਾ ਕੁਝ ਸਮੇਂ ਤੋਂ ਜੇਲ੍ਹ ਵਿਚ ਬੰਦ ਸੀ ਅਤੇ ਹੁਣ ਜ਼ਮਾਨਤ 'ਤੇ ਘਰ ਆਇਆ ਸੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਗੋਦਾਮ 'ਚ ਲੱਗੀ ਅੱਗ ਕਾਰਨ ਮਚੀ ਤਬਾਹੀ! ਕਰੀਬ 80 ਝੁੱਗੀਆਂ ਤੇ 2 ਫੈਕਟਰੀਆਂ ਸੜ ਕੇ ਸੁਆਹ

ਜਾਣਕਾਰੀ ਦਿੰਦੇ ਡੀ. ਐੱਸ. ਪੀ. ਦਿਹਾਤੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਹਰਮਨ ਸਿੰਘ ਦੇ ਬਿਆਨਾਂ 'ਤੇ ਪੁਲਸ ਵੱਲੋਂ ਮੁਲਜ਼ਮ ਕੌਰ ਸਿੰਘ, ਲਖਵੀਰ ਸਿੰਘ, ਬਲਵੀਰ ਸਿੰਘ ਅਤੇ ਕਰਮਜੀਤ ਕੌਰ ਖ਼ਿਲਾਫ਼ ਥਾਣਾ ਸੰਗਤ ਵਿਖੇ ਮਾਮਲਾ ਦਰਜ਼ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ: 25 ਲੱਖ ਲਾ ਕੇ ਅਮਰੀਕਾ ਗਿਆ ਸੀ ਪੰਜਾਬੀ, ਪਿੰਡ ਪਹੁੰਚੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News