ਪਹਿਲਾਂ ਪਿਆਰ ਦੇ ਜਾਲ ''ਚ ਫਸਾਇਆ, ਫਿਰ ਅਸ਼ਲੀਲ ਤਸਵੀਰਾਂ ਖਿੱਚ ਪਾਈਆਂ ਫੇਸਬੁੱਕ ''ਤੇ

Sunday, Feb 23, 2020 - 11:45 AM (IST)

ਪਹਿਲਾਂ ਪਿਆਰ ਦੇ ਜਾਲ ''ਚ ਫਸਾਇਆ, ਫਿਰ ਅਸ਼ਲੀਲ ਤਸਵੀਰਾਂ ਖਿੱਚ ਪਾਈਆਂ ਫੇਸਬੁੱਕ ''ਤੇ

ਲੁਧਿਆਣਾ (ਜ.ਬ.) : ਆਪਣੇ ਪਿਆਰ ਦੇ ਜਾਲ 'ਚ ਫਸਾਉਣ ਤੋਂ ਬਾਅਦ ਵਿਆਹ ਦਾ ਲਾਰਾ ਲਾ ਕੇ ਲੜਕੀ ਨਾਲ ਅਸ਼ਲੀਲ ਤਸਵੀਰਾਂ ਖਿੱਚਣ ਅਤੇ ਫੇਸਬੁੱਕ 'ਤੇ ਪਾ ਕੇ ਲੜਕੀ ਨੂੰ ਬਦਨਾਮ ਕਰਨ ਵਾਲੇ ਪ੍ਰੇਮੀ ਖਿਲਾਫ ਥਾਣਾ ਸਾਹਨੇਵਾਲ ਦੀ ਪੁਲਸ ਨੇ ਆਈ. ਟੀ. ਐਕਟ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਥਾਣਾ ਸਾਹਨੇਵਾਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਇਕ ਲੜਕੀ ਨੇ ਦੱਸਿਆ ਕਿ ਅਗਸਤ 2019 ਤੋਂ ਪਹਿਲਾਂ ਸਤਵੀਰ ਡੋਗਰਾ ਨਾਲ ਉਸਦੇ ਪ੍ਰੇਮ ਸਬੰਧ ਕਾਇਮ ਹੋ ਗਏ। ਜਿਸਦੇ ਬਾਅਦ ਸਤਵੀਰ ਡੋਗਰਾ ਲਗਾਤਾਰ ਉਸਨੂੰ ਵਿਆਹ ਕਰਵਾਉਣ ਦਾ ਝਾਂਸਾ ਦਿੰਦਾ ਰਿਹਾ। 

ਇਸ ਦੌਰਾਨ ਉਸਨੇ ਅਸ਼ਲੀਲ ਤਸਵੀਰਾਂ ਖਿੱਚ ਲਈਆਂ। ਜਦੋਂ ਉਸਨੇ ਵਿਆਹ ਲਈ ਦਬਾਅ ਬਣਾਇਆ ਤਾਂ ਉਕਤ ਨੇ ਉਸਦੀਆਂ ਤਸਵੀਰਾਂ 'ਤੇ ਭੱਦੀ ਸ਼ਬਦਾਵਲੀ ਲਿਖ ਕੇ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਉਸ ਉਪਰ ਅਪਲੋਡ ਕਰ ਕੇ ਉਸਨੂੰ ਬਦਨਾਮ ਕੀਤਾ ਅਤੇ ਵਿਰੋਧ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਤਵੀਰ ਡੋਗਰਾ ਖਿਲਾਫ ਮੁਕੱਦਮਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News