ਲਾਟਰੀ ਨਿਕਲਣ ਦਾ ਝਾਂਸਾ ਦੇ ਕੇ 5 ਲੱਖ 8 ਹਜ਼ਾਰ ਦੀ ਮਾਰੀ ਠੱਗੀ

01/25/2021 5:36:57 PM

ਤਰਨਤਾਰਨ (ਰਾਜੂ,ਬਲਵਿੰਦਰ ਕੌਰ)- ਥਾਣਾ ਸਰਾਏ ਅਮਾਨਤ ਖਾਂ ਪੁਲਸ ਨੇ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਆਨਲਾਈਨ 5 ਲੱਖ 8 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਨੌਸਰਬਾਜ਼ਾਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਕਸ਼ਮੀਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਕਸੇਲ ਨੇ ਦੱਸਿਆ ਕਿ ਫਰਵਰੀ 2020 ਵਿਚ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਜਿਸ ਨੇ ਮੈਨੂੰ ਆਨਲਾਈਨ ਲਾਟਰੀ ਨਿਕਲਣ ਸਬੰਧੀ ਦਾਅਵਾ ਕੀਤਾ। ਉਕਤ ਵਿਅਕਤੀਆਂ ਨੇ ਉਸ ਨੂੰ ਭਰੋਸਾ ਦਿਵਾਇਆ ਅਤੇ ਲਾਟਰੀ ਦੀ ਬਣਦੀ ਰਕਮ ਦੇਣ ਸਬੰਧੀ ਉਸ ਕੋਲੋਂ ਵੱਖ-ਵੱਖ ਤਾਰੀਖਾਂ ਨੂੰ 5 ਲੱਖ 8 ਹਜ਼ਾਰ ਰੁਪਏ ਆਪਣੇ ਖਾਤਿਆਂ ਵਿਚ ਟਰਾਂਸਫਰ ਕਰਵਾ ਲਏ ਅਤੇ ਬਾਅਦ ਵਿਚ ਆਪਣਾ ਫੋਨ ਬੰਦ ਕਰ ਦਿੱਤਾ।

ਉਸ ਨੂੰ ਜਦੋਂ ਇਸ ਠੱਗੀ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਸਬ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਲਾਟਰੀ ਦਾ ਝਾਂਸਾ ਦੇ ਕੇ ਠੱਗੀ ਮਾਰਨ ਸਬੰਧੀ ਸ਼ਾਈਦ ਬੇਗਮ ਕੇਅਰ ਆਫ ਅਬਦੁਲ ਸਤਾਰ ਵਾਸੀ ਬਸੰਤਪੁਰ ਅਤੇ ਮੁਕੇਸ਼ ਕੁਮਾਰ ਵਾਸੀ 11 ਗ੍ਰੇਟਰ ਨੋਇਡਾ, ਬੁੱਧ ਨਗਰ ਉਤਰ ਪ੍ਰਦੇਸ਼ ਖਿਲਾਫ ਮੁਕੱਦਮਾ ਨੰਬਰ 6 ਧਾਰਾ 420/120ਬੀ-ਆਈ.ਪੀ.ਸੀ . ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News