ਪੰਜਾਬ ਦੀ ਇਸ ਧੀ ਦੀ ਭਗਵਾਨ ਰਾਮ ਪ੍ਰਤੀ ਅਨੋਖੀ ਸ਼ਰਧਾ, ਭਗਤੀ ਨੂੰ ਜਾਣ ਹੋਵੋਗੇ ਤੁਸੀਂ ਵੀ ਹੈਰਾਨ

Wednesday, Aug 05, 2020 - 02:34 PM (IST)

ਪੰਜਾਬ ਦੀ ਇਸ ਧੀ ਦੀ ਭਗਵਾਨ ਰਾਮ ਪ੍ਰਤੀ ਅਨੋਖੀ ਸ਼ਰਧਾ, ਭਗਤੀ ਨੂੰ ਜਾਣ ਹੋਵੋਗੇ ਤੁਸੀਂ ਵੀ ਹੈਰਾਨ

ਲੁਧਿਆਣਾ (ਨਰਿੰਦਰ)— ਤੁਸੀਂ ਭਗਵਾਨ ਸ਼੍ਰੀ ਰਾਮ ਦੇ ਭਗਤ ਬਾਰੇ ਤਾਂ ਬੜਾ ਸੁਣਿਆ ਹੋਵੇਗਾ ਪਰ ਅੱਜ ਅਸੀਂ ਜਿਸ ਭਗਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਤੁਸੀਂ ਉਸ ਦੀ ਆਸਥਾ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਸ਼੍ਰੀ ਰਾਮ ਭਗਵਾਨ ਦੀ ਭਗਤ ਇਕ ਪੰਜਾਬੀ ਲੜਕੀ ਨੇ ਕੁਝ ਅਜਿਹਾ ਕਰ ਵਿਖਾਇਆ ਹੈ, ਜਿਸ ਨੂੰ ਜਾਣ ਤੁਸੀਂ ਵੀ ਉਸ ਦੇ ਮੁਰੀਦ ਹੋ ਜਾਓਗੇ।

PunjabKesari

ਦੱਸਣਯੋਗ ਹੈ ਕਿ ਲੁਧਿਆਣਾ ਦੀ ਰਹਿਣ ਵਾਲੀ ਭਗਵਾਨ ਸ਼੍ਰੀ ਰਾਮ ਭਗਤ ਦੀ ਦਿਕਸ਼ਾ ਸੂਦ ਬੀਤੇ ਇਕ ਦਹਾਕੇ ਤੋਂ ਕਾਪੀਆਂ 'ਤੇ ਰਾਮ-ਰਾਮ ਲਿਖ ਰਹੀ ਹੈ। 2017 'ਚ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਵੱਲੋਂ 250 ਕਾਪੀਆਂ ਲਿਖਣ 'ਤੇ ਇਸ ਲੜਕੀ ਨੂੰ ਸਨਮਾਨਤ ਕੀਤਾ ਗਿਆ ਸੀ ਪਰ ਅੱਜ ਇਹ ਲੜਕੀ 550 ਕਾਪੀਆਂ ਲਿਖ ਚੁੱਕੀ ਹੈ ਅਤੇ ਆਪਣੀ ਸਾਰੀ ਮਿਹਨਤ ਅਯੋਧਿਆ ਬਣਨ ਵਾਲੇ ਸ਼੍ਰੀ ਰਾਮ ਮੰਦਿਰ ਨੂੰ ਸਮਰਪਿਤ ਕਰਨਾ ਚਾਹੁੰਦੀ ਹੈ। ਇਸ ਲਈ ਕਾਫ਼ੀ ਉਪਰਾਲੇ ਕਰਨ ਤੋਂ ਬਾਅਦ ਉਸ ਨੇ ਇਕ ਸਮਾਜ ਸੇਵੀ ਸੰਸਥਾ ਨਾਲ ਰਾਬਤਾ ਕਾਇਮ ਕੀਤਾ, ਜਿਨ੍ਹਾਂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਇਹ ਸਾਰੀਆਂ ਕਾਪੀਆਂ ਅਯੋਧਿਆ ਤੱਕ ਜ਼ਰੂਰ ਪਹੁੰਚਾਉਣਗੇ।

PunjabKesari

ਦਿਕਸ਼ਾ ਸੂਦ ਨੇ ਦੱਸਿਆ ਕਿ ਸਾਲ 2010 ਤੋਂ ਉਹ ਇਹ ਕਾਪੀਆਂ ਲਿਖ ਰਹੀ ਹੈ ਅਤੇ 2017 ਤਾਂ ਉਸ ਨੇ 250 ਕਾਪੀਆਂ ਲਿਖ ਦਿੱਤੀਆਂ ਸਨ, ਜਿਸ ਲਈ ਉਸ ਨੂੰ ਇੰਡੀਆ ਬੁੱਕ ਆਫ ਵਲਡ ਰਿਕਾਰਡ ਵੱਲੋਂ ਸਵਰਨ ਤਗਮਾ ਵੀ ਦਿੱਤਾ ਗਿਆ।

PunjabKesari

ਉਸ ਨੇ ਕਿਹਾ ਕਿ ਉਸ ਤੋਂ ਬਾਅਦ ਵੀ ਉਸ ਨੇ ਇਹ ਕੰਮ ਜਾਰੀ ਰੱਖਿਆ ਅਤੇ ਅੱਜ ਉਹ 550 ਕਾਪੀਆਂ ਲਿਖ ਚੁੱਕੀ ਹੈ ਜੋ ਅਯੁੱਧਿਆ ਬਣਨ ਵਾਲੇ ਸ਼੍ਰੀ ਰਾਮ ਮੰਦਿਰ ਨੂੰ ਸਮਰਪਿਤ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਸਮਾਜ ਸੇਵੀ ਸੰਸਥਾ ਉਸ ਦੀ ਇਸ 'ਚ ਮਦਦ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਭਗਵਾਨ ਰਾਮ ਨਾਲ ਬਚਪਨ ਤੋਂ ਹੀ ਪਿਆਰ ਹੈ, ਉਨ੍ਹਾਂ ਪ੍ਰਤੀ ਆਸਥਾ ਹੈ, ਜਿਸ ਕਰਕੇ ਉਹ ਸਾਰੀ ਉਮਰ ਇਸ ਤਰਾਂ ਲਿਖਦੀ ਰਹੇਗੀ।

PunjabKesari

ਉਧਰ ਦੂਜੇ ਪਾਸੇ ਸਮਾਜ ਸੇਵੀ ਸੰਸਥਾ ਦੇ ਮੁਖੀ ਨਵਨੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਇਹ ਬੱਚੀ ਪਹਿਲੀ ਵਾਰ ਮਿਲੀ ਤਾਂ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੀ ਇੰਨੀ ਆਸਥਾ ਰੱਖਦੀ ਹੈ।

PunjabKesari

ਉਨ੍ਹਾਂ ਕਿਹਾ ਕਿ ਅਯੁੱਧਿਆ 'ਚ ਇਕ ਰਾਮ ਬੈਂਕ ਹੈ, ਜਿੱਥੇ ਇਹ ਕਾਪੀਆਂ ਉਹ ਜਮ੍ਹਾ ਕਰਵਾਉਣਗੇ, ਉਨ੍ਹਾਂ ਨੇ ਇਸ ਦਾ ਬੀੜਾ ਚੁੱਕਿਆ ਹੈ ਅਤੇ ਹਰ ਹੀਲਾ-ਵਸੀਲਾ ਕਰਕੇ ਉਹ ਇਹ ਕਾਪੀਆਂ ਉੱਥੇ ਪਹੁੰਚਾਉਣਗੇ। ਹਾਲਾਂਕਿ ਭਗਵਾਨ ਸ਼੍ਰੀ ਰਾਮ ਦੇ ਅਨੇਕਾਂ ਭਗਤ ਹੋਏ ਹਨ, ਜੋ ਉਨ੍ਹਾਂ 'ਚ ਆਸਥਾ ਰੱਖਦੇ ਹਨ ਪਰ ਦਿਕਸ਼ਾ ਸੂਦ ਇਕ ਵੱਖਰੀ ਭਗਤ ਹੈ, ਜਿਸ ਨੇ ਨਾ ਸਿਰਫ ਭਗਵਾਨ ਰਾਮ ਦਾ ਨਾਮ ਜਪਿਆ ਸਗੋਂ ਹੱਥ ਨਾਲ 'ਰਾਮ-ਰਾਮ' ਲਿਖ ਕੇ ਉਨ੍ਹਾਂ ਨੂੰ ਹੀ ਸਮਰਪਿਤ ਕਰਨ ਜਾ ਰਹੀ ਹੈ।


author

shivani attri

Content Editor

Related News