ਚੰਡੀਗੜ੍ਹ ''ਚ ਦਿਨ-ਦਿਹਾੜੇ ਵੱਡੀ ਵਾਰਦਾਤ, ਘਰ ''ਚ ਲੁੱਟੀ ਬਜ਼ੁਰਗ ਔਰਤ
Wednesday, Mar 21, 2018 - 02:56 PM (IST)

ਚੰਡੀਗੜ੍ਹ (ਕੁਲਦੀਪ) : ਸ਼ਹਿਰ ਦੇ ਸੈਕਟਰ-37 'ਚ ਦਿਨ-ਦਿਹਾੜੇ ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਦੇ ਸਮੇਂ ਬਜ਼ੁਰਗ ਔਰਤ ਘਰ 'ਚ ਇਕੱਲੀ ਸੀ। ਜਾਣਕਾਰੀ ਮੁਤਾਬਕ ਬਜ਼ੁਰਗ ਔਰਤ ਨੇ ਦੱਸਿਆ ਕਿ ਮਕਾਨ ਕਿਰਾਏ 'ਤੇ ਲੈਣ ਦੇ ਬਹਾਨੇ ਉਸ ਦੇ ਘਰ ਇਕ ਸਰਦਾਰ ਅਤੇ ਉਸ ਨਾਲ ਇਕ ਔਰਤ ਸਕੂਟਰ 'ਤੇ ਆਈ ਸੀ। ਦੋਹਾਂ ਨੇ ਉਸ ਨੂੰ ਬੰਧਕ ਬਣਾ ਕੇ ਸੋਨੇ ਦੀ ਚੇਨ ਅਤੇ ਕੰਨ ਦੀਆਂ ਬਾਲੀਆਂ ਖੋਹ ਲਈਆਂ। ਜਦੋਂ ਬਜ਼ੁਰਗ ਔਰਤ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਔਰਤ ਨੇ ਇਸ ਦੀ ਜਾਣਕਾਰੀ ਆਸ-ਪਾਸ ਦੇ ਲੋਕਾਂ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਬਜ਼ੁਰਗ ਔਰਤ ਦਾ ਮੈਡੀਕਲ ਵੀ ਕਰਾਇਆ। ਫਿਲਹਾਲ ਪੁਲਸ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ 'ਚ ਲੱਗੀ ਹੋਈ ਹੈ ਤਾਂ ਜੋ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ।