ਲੁਟੇਰਿਆਂ ਟਰੱਕ ਡਰਾਈਵਰ ਨੂੰ ਨਸ਼ੀਲੀ ਚੀਜ਼ ਪਿਲਾ ਕੇ ਲੁੱਟਿਆ

02/12/2018 3:56:05 PM

ਬਟਾਲਾ (ਸੈਂਡੀ) - ਐਤਵਾਰ ਦੋ ਲੁਟਰਿਆਂ ਵੱਲੋਂ ਇਕ ਟਰੱਕ ਡਰਾਈਵਰ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਹਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੱਲ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਟਿੱਪਰ ਟਰੱਕ 'ਤੇ ਰੇਤ ਲੱਦ ਕੇ ਨਡਾਲਾ ਜਾ ਰਿਹਾ ਸੀ ਕਿ ਜਦੋਂ ਗੁਰਦੁਆਰਾ ਮੰਜਾ ਸਾਹਿਬ ਦੇ ਨਜ਼ਦੀਕ ਪਹੁੰਚਿਆ ਤਾਂ ਪਿਛੋਂ ਆ ਰਹੇ ਇਕ 12 ਟਾਇਰੀ ਟਰੱਕ ਨੇ ਮੇਰੇ ਅੱਗੇ ਆ ਕੇ ਆਪਣਾ ਟਰੱਕ ਰੋਕ ਦਿੱਤਾ ਜਿਸ 'ਚੋਂ 3 ਮੋਨੇ ਨੌਜਵਾਨ ਨਿਕਲੇ। ਉਨ੍ਹਾਂ ਨੇ ਮੇਰੇ ਟਰੱਕ ਅੰਦਰ ਆ ਕੇ ਮੇਰੀਆਂ ਬਾਹਾਂ ਬੰਨ੍ਹ ਦਿੱਤੀਆਂ ਅਤੇ ਮੈਨੂੰ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ ਅਤੇ ਪਿੰਡ ਨੰਗਲੀ ਜਿਲ੍ਹਾ ਹੁਸ਼ਿਆਰਪੁਰ ਦੇ ਨਜ਼ਦੀਕ ਉਕਤ ਵਿਅਕਤੀਆਂ ਨੇ ਬੜੀ ਹੁਸ਼ਿਆਰੀ ਨਾਲ ਮੇਰੇ ਟਿੱਪਰ ਟਰੱਕ 'ਚੋਂ ਰੇਤ ਉਤਾਰ ਲਈ ਅਤੇ ਮੈਨੂੰ ਬੇਹੋਸ਼ੀ ਹਾਲਤ ਵਿਚ ਮਹਿਤਾ ਚੌਂਕ ਵਿਚ ਉਤਾਰ ਦਿੱਤਾ। ਉਨ੍ਹਾਂ ਨੇ ਮੇਰਾ ਫੋਨ ਵੀ ਤੋੜ ਦਿੱਤਾ ਤੇ ਮੇਰੀ ਜੇਬ 'ਚੋਂ ਪੈਸੇ ਕੱਢ ਲਏ ਅਤੇ ਟਿੱਪਰ ਟਰੱਕ ਵੀ ਭਜਾ ਕੇ ਲੈ ਗਏ। ਇਸ ਸੰਬੰਧੀ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਦੇ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਹਰਪਾਲ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰਿਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।


Related News