ਜਗਰਾਓਂ : ਚੜ੍ਹਦੀ ਸਵੇਰ ਸ਼ਰਾਬ ਦੇ ਠੇਕੇ ''ਚ ਵਾਪਰੀ ਵਾਰਦਾਤ, ਮੁਲਾਜ਼ਮ ਦਾ ਨਾ ਚੱਲਿਆ ਜ਼ੋਰ

Monday, Nov 02, 2020 - 12:21 PM (IST)

ਜਗਰਾਓਂ : ਚੜ੍ਹਦੀ ਸਵੇਰ ਸ਼ਰਾਬ ਦੇ ਠੇਕੇ ''ਚ ਵਾਪਰੀ ਵਾਰਦਾਤ, ਮੁਲਾਜ਼ਮ ਦਾ ਨਾ ਚੱਲਿਆ ਜ਼ੋਰ

ਜਗਰਾਓਂ (ਰਾਜ) : ਜਗਰਾਓਂ 'ਚ ਚੜ੍ਹਦੀ ਸਵੇਰ ਇਕ ਸ਼ਰਾਬ ਦੇ ਠੇਕੇ 'ਤੇ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ 3 ਅਣਪਛਾਤੇ ਲੁਟੇਰਿਆਂ ਨੇ ਅਚਾਨਕ ਠੇਕੇ ਅੰਦਰ ਪਈਆਂ ਸ਼ਰਾਬ ਦੀਆਂ ਬੋਤਲਾਂ ਲੁੱਟ ਲਈਆਂ। ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 6 ਵਜੇ ਤਿੰਨ ਅਣਜਾਣ ਵਿਅਕਤੀ ਸ਼ਰਾਬ ਦੇ ਠੇਕੇ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਠੇਕੇ 'ਚ ਕੰਮ ਕਰਦੇ ਮੁਲਾਜ਼ਮ ਨੂੰ ਤੇਜ਼ਧਾਰ ਹਥਿਆਰ ਦਿਖਾ ਬੰਧਕ ਬਣਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰੋਕਣ ਲਈ ਮੁਲਾਜ਼ਮ ਦਾ ਕੋਈ ਜ਼ੋਰ ਨਾ ਚੱਲ ਸਕਿਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹਥਿਆਰਾਂ ਨਾਲ ਲੈਸ 'ਕਾਂਗਰਸੀ ਨੇਤਾ' ਸਾਥੀਆਂ ਸਣੇ ਗ੍ਰਿਫ਼ਤਾਰ

PunjabKesari

ਇਸ ਤੋਂ ਬਾਅਦ ਲੁਟੇਰੇ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀਆਂ 30 ਪੇਟੀਆਂ ਸਮੇਤ ਗੱਲੇ 'ਚ ਪਈ 5000 ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਪਰ ਅਜੇ ਤੱਕ ਪੁਲਸ ਦੇ ਹੱਥ ਕੁੱਝ ਨਹੀਂ ਲੱਗਾ ਹੈ।

ਇਹ ਵੀ ਪੜ੍ਹੋ : ਦਰਦਨਾਕ : ਕੁੱਤਿਆਂ ਦੇ ਝੁੰਡ ਨੇ ਵੱਢਦੇ ਹੋਏ ਨੋਚਿਆ ਮਾਸੂਮ ਬੱਚੇ ਦਾ ਮਾਸ, ਅੱਜ ਹੋਵੇਗੀ ਸਰਜਰੀ

ਇਸ ਬਾਰੇ ਪੁਲਸ ਅਧਿਕਾਰੀ ਰਮਨ ਕੁਮਾਰ ਦਾ ਕਹਿਣਾ ਹੈ ਕਿ ਠੇਕੇ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਹੋ ਸਕਦਾ ਹੈ ਕਿ ਕੋਈ ਸਬੂਤ ਉਨ੍ਹਾਂ ਦੇ ਹੱਥ ਲੱਗ ਜਾਵੇ।
ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : PGI ਚੰਡੀਗੜ੍ਹ 'ਚ ਅੱਜ ਤੋਂ ਸ਼ੁਰੂ ਹੋਈ OPD, ਪਹਿਲੇ ਦਿਨ ਲੱਗੀਆਂ ਲੰਬੀਆਂ ਲਾਈਨਾਂ (ਤਸਵੀਰਾਂ)
 


author

Babita

Content Editor

Related News