ਲੁਧਿਆਣਾ ਦੀ ਸਕਿਓਰਿਟੀ ਏਜੰਸੀ 'ਚ ਵੱਡੀ ਲੁੱਟ, ਗੰਨ ਪੁਆਇੰਟ 'ਤੇ ਲੁੱਟਿਆ ਕਰੋੜਾਂ ਦਾ ਕੈਸ਼

Saturday, Jun 10, 2023 - 10:45 AM (IST)

ਲੁਧਿਆਣਾ ਦੀ ਸਕਿਓਰਿਟੀ ਏਜੰਸੀ 'ਚ ਵੱਡੀ ਲੁੱਟ, ਗੰਨ ਪੁਆਇੰਟ 'ਤੇ ਲੁੱਟਿਆ ਕਰੋੜਾਂ ਦਾ ਕੈਸ਼

ਲੁਧਿਆਣਾ (ਰਾਜ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬੈਂਕਾਂ ਤੋਂ ਕੈਸ਼ ਇਕੱਠਾ ਕਰਨ ਵਾਲੀ ਸਕਿਓਰਿਟੀ ਏਜੰਸੀ 'ਚ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 2.30 ਵਜੇ ਦੇ ਕਰੀਬ ਹਥਿਆਰਬੰਦ ਲੁਟੇਰੇ ਏਜੰਸੀ 'ਚ ਆਏ ਅਤੇ ਗੰਨ ਪੁਆਇੰਟ 'ਤੇ ਨਕਦੀ ਲੁੱਟ ਕੇ ਲੈ ਗਏ, ਜੋ ਕਿ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗੱਜ-ਵੱਜ ਕੇ ਕਰਨਾ ਸੀ ਧੀ ਦਾ ਵਿਆਹ, ਤਾਰੀਖ਼ ਨੇੜੇ ਆਉਂਦੇ ਹੀ ਮੁੰਡੇ ਵਾਲਿਆਂ ਦੀ ਕਰਤੂਤ ਨੇ ਉਡਾਏ ਹੋਸ਼

ਇਹ ਏਜੰਸੀ ਵੱਖ-ਵੱਖ ਬੈਂਕਾਂ ਤੋਂ ਕੈਸ਼ ਇਕੱਠਾ ਕਰਕੇ ਏ. ਟੀ. ਐੱਮ. 'ਚ ਜਮ੍ਹਾਂ ਕਰਵਾਉਂਦੀ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਾਬਕਾ CM ਚਰਨਜੀਤ ਸਿੰਘ ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਭੇਜਿਆ ਸੰਮਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News