2 ਬਾਈਕ ਸਵਾਰ ਕਾਰ ਰੁਕਵਾ ਕੇ ਬੋਲੇ-ਟਾਇਰ ਪੈਂਚਰ ਹੋ ਗਿਆ, ਫਿਰ ਦੇਖਦੇ ਹੀ ਦੇਖਦੇ ਜੋ ਹੋਇਆ...

Tuesday, Jun 06, 2023 - 03:13 PM (IST)

2 ਬਾਈਕ ਸਵਾਰ ਕਾਰ ਰੁਕਵਾ ਕੇ ਬੋਲੇ-ਟਾਇਰ ਪੈਂਚਰ ਹੋ ਗਿਆ, ਫਿਰ ਦੇਖਦੇ ਹੀ ਦੇਖਦੇ ਜੋ ਹੋਇਆ...

ਲੁਧਿਆਣਾ (ਰਿਸ਼ੀ) : ਇੱਥੇ ਇਕ ਕਾਰ ਸਵਾਰ ਵਪਾਰੀ ਕੋਲੋਂ 2 ਮੋਟਰਸਾਈਕਲ ਸਵਾਰ ਨੌਜਵਾਨ 11 ਲੱਖ ਦੀ ਨਕਦੀ ਵਾਲਾ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਏ। ਨੌਜਵਾਨਾਂ ਨੇ ਵਪਾਰੀ ਨੂੰ ਬਹਾਨਾ ਮਾਰਿਆ ਕਿ ਕਾਰ ਦਾ ਟਾਇਰ ਪੈਂਚਰ ਹੋ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਗੱਲਾਂ 'ਚ ਉਲਝਾ ਕੇ ਉਹ 11 ਲੱਖ ਦੀ ਨਕਦੀ ਨਾਲ ਭਰਿਆ ਬੈਗ ਲੈ ਉੱਡੇ। ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਥਾਣਾ ਹੈਬੋਵਾਲ ਦੀ ਪੁਲਸ ਜਾਂਚ ਵਿਚ ਜੁੱਟ ਗਈ।

ਇਹ ਵੀ ਪੜ੍ਹੋ : ਘੱਲੂਘਾਰਾ ਦਿਵਸ ਦੇ ਮੌਕੇ 'ਤੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂ ਸੰਦੇਸ਼ (ਵੀਡੀਓ)

ਪੁਲਸ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਖੰਗਾਲ ਰਹੀ ਹੈ। ਜਾਣਕਾਰੀ ਦਿੰਦੇ ਹੋਏ ਤੁਲਸੀ ਰਾਮ ਰੱਖਿਆ ਰਾਮ, ਗੁੜਮੰਡੀ ਵਾਲੇ ਦੇ ਸ਼ਿਵ ਗਰਗ (49) ਨੇ ਦੱਸਿਆ ਕਿ ਉਨ੍ਹਾਂ ਕੋਲ ਖਾਣ-ਪੀਣ ਦੇ ਸਾਮਾਨ ਦੀ ਏਜੰਸੀ ਹੈ। ਸੋਮਵਾਰ ਰਾਤ ਨੂੰ ਜਲੰਧਰ ਬਾਈਪਾਸ ਕੋਲ ਸਥਿਤ ਆਪਣੇ ਦਫ਼ਤਰ ਤੋਂ ਉਹ ਪੇਮੈਂਟ ਲੈ ਕੇ ਡਰਾਈਵਰ ਓਂਕਾਰ ਨਾਲ ਘਰ ਵਾਪਸ ਆ ਰਹੇ ਸੀ। ਉਹ ਨਾਲੇ ਦੇ ਨਾਲ-ਨਾਲ ਵਾਪਸ ਆ ਰਹੇ ਸੀ।

ਇਹ ਵੀ ਪੜ੍ਹੋ : ਜਲਦ ਹੋ ਸਕਦੀ ਹੈ ਬਾਬਾ ਫ਼ਰੀਦ ਯੂਨੀਵਰਸਿਟੀ ਦੇ VC ਦੀ ਨਿਯੁਕਤੀ, ਮਾਨ ਸਰਕਾਰ ਨੇ ਭੇਜਿਆ ਪੈਨਲ

ਜਦ ਵੱਡੀ ਹੈਬੋਵਾਲ ਪੁਲੀ ਨੂੰ ਕ੍ਰਾਸ ਕਰਨ ਲੱਗੇ ਤਾਂ ਪਿੱਛੋਂ ਮੋਟਰਸਾਈਕਲ ’ਤੇ ਆਏ 2 ਨੌਸਰਬਾਜ਼ਾਂ ਨੇ ਉਨ੍ਹਾਂ ਨੂੰ ਇਸ਼ਾਰਾ ਦੇ ਕੇ ਕਾਰ ਰੁਕਵਾ ਲਈ ਅਤੇ ਟਾਇਰ ਪੈਂਚਰ ਹੋਣ ਦੀ ਗੱਲ ਕਹੀ। ਜਦ ਟਾਇਰ ਦੇਖਣ ਲਈ ਵਪਾਰੀ ਅਤੇ ਡਰਾਈਵਰ ਕਾਰ ’ਚੋਂ ਉੱਤਰੇ ਤਾਂ ਇਸ ਦੌਰਾਨ ਨੌਸਰਬਾਜ਼ ਨਕਦੀ ਨਾਲ ਭਰਿਆ ਬੈਗ ਲੈ ਕੇ ਰਫੂ ਚੱਕਰ ਹੋ ਗਏ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News