ਨਕੋਦਰ: ਲੁਟੇਰਿਆਂ ਨੇ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਤੋਂ ਲੁੱਟੀ 5 ਲੱਖ ਦੀ ਨਕਦੀ
Sunday, Oct 11, 2020 - 06:24 PM (IST)
ਨਕੋਦਰ (ਪਾਲੀ)— ਨਕੋਦਰ (ਪਾਲੀ)— ਨਕੋਦਰ-ਕਪੂਰਥਲਾ ਮਾਰਗ 'ਤੇ ਪਿੰਡ ਟੁੱਟ ਕਲਾਂ ਨੇੜੇ ਬੀਤੀ ਰਾਤ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰੇ ਘਰ ਜਾ ਰਹੇ ਏਅਰਟੈਲ ਕੰਪਨੀ ਦੇ ਡਿਸਟਰੀ ਬਿਊਟਰ ਤੋਂ ਹਥਿਆਰਾਂ ਨਾਲ ਹਮਲਾ ਕਰਕੇ 5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸਦਰ ਥਾਣਾ ਮੁਖੀ ਵਿਨੋਦ ਕੁਮਾਰ, ਐੱਸ. ਆਈ. ਇਕਬਾਲ ਸਿੰਘ, ਐੱਸ. ਆਈ. ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਸੰਦੀਪ ਕੁਮਾਰ ਪੁੱਤਰ ਰਣਜੀਤ ਕੁਮਾਰ ਵਾਸੀ ਪਿੰਡ ਮੱਲੀਆ ਖੁਰਦ (ਨਕੋਦਰ) ਦੱਸਿਆ ਕਿ ਮੈਂ ਨਕੋਦਰ 'ਚ ਏਅਰਟੈਲ ਕੰਪਨੀ ਦਾ ਡਿਸਟਰੀ ਬਿਊਟਰ ਹਾਂ। ਬੀਤੀ ਸ਼ਾਮ ਮੈਂ ਆਪਣਾ ਦਫ਼ਤਰ ਬੰਦ ਕਰਕੇ ਪੂਰੇ ਦਿਨ ਦੀ ਸੇਲ ਦੇ ਪੈਸੇ ਕਰੀਬ 5 ਲੱਖ ਰੁਪਏ ਕਿੱਟ ਬੈਗ 'ਚ ਪਾ ਕੇ ਆਪਣੇ ਮੋਟਰਸਾਈਕਲ 'ਤੇ ਪਿੰਡ ਮੱਲੀਆ ਖੁਰਦ ਨੂੰ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਨਕੋਦਰ ਕਪੂਰਥਲਾ ਰੋਡ 'ਤੇ ਪਿੰਡ ਟੁੱਟ ਕਲਾਂ ਨੇੜੇ ਪੈਟਰੋਲਪੰਪ ਤੋਂ ਥੋੜਾ ਅੱਗੇ ਗਿਆ ਤਾਂ ਉਸ ਦੇ ਪਿੱਛੇ ਇਕ ਮੋਟਰਸਾਈਕਲ ਪਲਾਟੀਨਾ 'ਤੇ ਤਿੰਨ ਨਕਾਬਪੋਸ਼ ਨੌਜਵਾਨ ਆਏ।
ਇਹ ਵੀ ਪੜ੍ਹੋ: ਜਲੰਧਰ: ਪੁਲਸ ਲਾਈਨ 'ਚ ਵੱਡੀ ਵਾਰਦਾਤ, ਗੋਲੀ ਲੱਗਣ ਨਾਲ ASI ਦੀ ਮੌਤ
ਇਸ ਦੌਰਾਨ ਉਨ੍ਹਾਂ ਨੇ ਉਸ 'ਤੇ ਹਮਲਾ ਕਰਕੇ ਉਸ ਨੂੰ ਰੋਕ ਲਿਆ ਅਤੇ ਮੋਟਰਸਾਈਕਲ ਦੀ ਚਾਬੀ ਵੀ ਕੱਢ ਲਈ। ਇਸ ਦੌਰਾਨ ਉਸ ਦੇ ਹੱਥੋਂ ਬੈਗ ਖੋਹ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸੱਟਾ ਮਾਰੀਆ। ਇਸ ਦੌਰਾਨ ਉਨ੍ਹਾਂ ਨੇ ਉਸ ਦੇ ਕੋਲੋਂ 5 ਲੱਖ ਰੁਪਏ ਕੱਢ ਕੇ ਮੋਟਰਸਾਈਕਲ ਅਤੇ ਹਥਿਆਰਾਂ ਸਮੇਤ ਵਾਪਸ ਨਕੋਦਰ ਵੱਲ ਨੂੰ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਉਨ੍ਹਾਂ ਆਪਣੇ ਭਰਾ ਨੂੰ ਫੋਨ ਕੀਤਾ, ਜਿਸ ਨੇ ਮੌਕੇ 'ਤੇ ਪਹੁੰਚ ਕੇ ਹਸਪਤਾਲ ਨਕੋਦਰ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ।
ਪੁਲਸ ਖੰਗਾਲ ਰਹੀ ਸੀ.ਸੀ.ਟੀ.ਵੀ.ਫੁਟੇਜ: ਥਾਣਾ ਮੁਖੀ ਵਿਨੋਦ ਕੁਮਾਰ
ਉਥੇ ਹੀ ਦੂਜੇ ਪਾਸੇ ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਸੰਦੀਪ ਕੁਮਾਰ ਪੁੱਤਰ ਰਣਜੀਤ ਕੁਮਾਰ ਵਾਸੀ ਪਿੰਡ ਮੱਲੀਆ ਖੁਰਦ ਦੇ ਬਿਆਨਾਂ 'ਤੇ ਥਾਣਾ ਸਦਰ ਨਕੋਦਰ ਵਿਖੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੂਰੂ ਕਰ ਦਿੱਤੀ। ਘਟਨਾ ਦੀ ਜਾਂਚ ਕਰਦਿਆਂ ਸੀ. ਸੀ. ਟੀ. ਵੀ. ਫੁਟੇਜ ਖੰਗਾਲਣੀ ਸ਼ੂਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮੰਗਲੀਕ ਹੋਣ 'ਤੇ ਸਹੁਰਿਆਂ ਤੋਂ ਮਿਲੇ ਅਜਿਹੇ ਤਾਅਨੇ ਕਿ ਮਜਬੂਰ ਹੋ ਕੁੜੀ ਨੇ ਚੁੱਕਿਆ ਹੈਰਾਨ ਕਰਦਾ ਕਦਮ