ਮਦਦ ਦੇ ਬਹਾਨੇ ਬੁਲਾ ਕੇ 2 ਨੌਜਵਾਨਾਂ ਨੂੰ ਲੁੱਟਿਆ, 5 ਖ਼ਿਲਾਫ਼ ਮਾਮਲਾ ਦਰਜ

Wednesday, Oct 04, 2023 - 04:38 PM (IST)

ਮਦਦ ਦੇ ਬਹਾਨੇ ਬੁਲਾ ਕੇ 2 ਨੌਜਵਾਨਾਂ ਨੂੰ ਲੁੱਟਿਆ, 5 ਖ਼ਿਲਾਫ਼ ਮਾਮਲਾ ਦਰਜ

ਲੁਧਿਆਣਾ (ਰਾਜ) : ਥਾਣਾ ਟਿੱਬਾ ਪੁਲਸ ਨੇ ਆਪਣੇ ਦੋਸਤਾਂ ਨੂੰ ਮਦਦ ਦੇ ਬਹਾਨੇ ਬੁਲਾ ਕੇ ਲੁੱਟਣ ਵਾਲੇ 5 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਮੋਨੂੰ ਗਰੋਵਰ, ਕਾਕਾ ਸੈਮ, ਬੰਟੀ, ਕਾਲੂ ਅਤੇ ਪ੍ਰਵੇਸ਼ ਸ਼ਾਮਲ ਹਨ। ਪੁਲਸ ਨੇ ਦੋਸ਼ੀ ਮੋਨੂੰ ਗਰੋਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕਰ ਕੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਸ਼ਿਕਾਇਤ ’ਚ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਵਸੀਮ ਨਾਲ ਟਿੱਬਾ ਰੋਡ ’ਤੇ ਸਥਿਤ ਗੁਲਾਬੀ ਬਾਗ ਕਲੋਨੀ ਜਾ ਰਿਹਾ ਸੀ।

ਜਦੋਂ ਉਹ ਗਰੇਵਾਲ ਆਟਾ ਚੱਕੀ ਨੇੜੇ ਪਹੁੰਚਿਆ ਤਾਂ ਉਕਤ ਦੋਸ਼ੀ ਉੱਥੇ ਪਹਿਲਾਂ ਹੀ ਖੜ੍ਹੇ ਸਨ। ਇਕ ਮੁਲਜ਼ਮ ਨੇ ਦੱਸਿਆ ਕਿ ਉਸ ਦੀ ਰੇਤ ਦੀ ਟਰਾਲੀ ਫਸ ਗਈ। ਉਸ ਨੂੰ ਧੱਕਾ ਮਾਰਨ ਲਈ ਮਦਦ ਚਾਹੀਦੀ ਹੈ। ਇਸ ’ਤੇ ਦੋਵੇਂ ਮਦਦ ਕਰਨ ਗਏ। ਕੁਝ ਦੂਰੀ ’ਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਲੈ ਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਦਾ ਮੋਬਾਇਲ ਫੋਨ ਅਤੇ 2500 ਰੁਪਏ ਦੀ ਨਕਦੀ ਖੋਹ ਲਈ। ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਦੋਸ਼ੀ ਫਰਾਰ ਹੋ ਗਏ। ਪੁਲਸ ਨੇ ਜਾਂਚ ਦੌਰਾਨ 1 ਨੂੰ ਕਾਬੂ ਕਰ ਲਿਆ ਹੈ।


author

Babita

Content Editor

Related News