'ਜਗ ਬਾਣੀ 'ਤੇ ਸੰਨੀ ਦਿਓਲ ਨਾਲ ਖਾਸ ਗੱਲਬਾਤ, ਦੇਖੋ ਲਾਈਵ

Friday, May 10, 2019 - 06:26 PM (IST)

ਜਲੰਧਰ : ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਅਤੇ ਸੁਪਰਸਟਾਰ ਸੰਨੀ ਦਿਓਲ ਨੇ ਸਿਆਸਤ 'ਚ ਆਉਣ ਦਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਅਤੇ ਉਨ੍ਹਾਂ ਵਲੋਂ ਪੰਜ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਤੋਂ ਪ੍ਰੇਰਤ ਹੋਣਾ ਦੱਸਿਆ ਹੈ। 'ਜਗ ਬਾਣੀ' ਦੇ ਦਫਤਰ ਪਹੁੰਚੇ ਸੰਨੀ ਦਿਓਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਨੂੰ ਬਹੁਚ ਕੁਝ ਮਿਲਿਆ ਹੈ। ਮੋਦੀ ਦੇਸ਼ ਨੂੰ ਬਹੁਤ ਅੱਗੇ ਲੈ ਗਏ ਹਨ ਅਤੇ ਪੂਰੀ ਦੁਨੀਆ ਵਿਚ ਅੱਜ ਦੇਸ਼ ਦਾ ਨਾਂ ਹੈ। ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਸਿਆਸਤ ਵਿਚ ਕਦਮ ਰੱਖਿਆ ਹੈ। ਸੰਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸੇ ਤਰ੍ਹਾਂ ਦੇਸ਼ ਦਾ ਵਿਕਾਸ ਹੁੰਦਾ ਰਹੇ ਅਤੇ ਅਗਲੇ ਪੰਜ ਸਾਲ ਮੁੜ ਨਰਿੰਦਰ ਮੋਦੀ ਪ੍ਰਧਾਨ ਬਣਨ। 
ਸੰਨੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਵਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਵੀ ਉਨ੍ਹਾਂ ਨੂੰ ਫੋਨ ਕੀਤਾ ਗਿਆ ਸੀ ਪਰ ਹੁਣ ਜਦੋਂ ਉਹ ਪ੍ਰਧਾਨ ਮੰਤਰੀ ਨੂੰ ਮਿਲੇ ਤਾਂ ਉਨ੍ਹਾਂ ਸਿਆਸਤ ਵਿਚ ਆਉਣ ਦਾ ਫੈਸਲਾ ਲਿਆ। ਸੰਨੀ ਨੇ ਸਾਫ ਕੀਤਾ ਕਿ ਉਹ ਗੁਰਦਾਸਪੁਰ ਵਿਚ ਕਿਸੇ ਨਾਲ ਨਿੱਜੀ ਲੜਾਈ ਲੜਨ ਨਹੀਂ ਆਏ ਹਨ, ਉਨ੍ਹਾਂ ਦੀ ਮਨਸ਼ਾ ਗੁਰਦਾਸਪੁਰ ਦੇ ਲੋਕਾਂ ਦੀ ਸੇਵਾ ਕਰਨਾ ਹੈ।


author

Gurminder Singh

Content Editor

Related News