ਫਰੀਦਕੋਟ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
Sunday, Apr 07, 2019 - 06:24 PM (IST)
ਫਰੀਦਕੋਟ : ਲੋਕ ਸਭਾ ਹਲਕਾ ਫਰੀਦਕੋਟ (ਰਿਜ਼ਰਵ) ਤੋਂ ਅਕਾਲੀ ਦਲ ਨੇ ਸੰਭਾਵੀ ਉਮੀਦਵਾਰ ਅਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਇਸ ਦਾ ਐਲਾਨ ਐਤਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਦਰਅਸਲ ਕਾਂਗਰਸ ਵਲੋਂ ਮੁਹੰਮਦ ਸਦੀਕ ਦੇ ਨਾਂ ਦਾ ਐਲਾਨ ਕਰਨ ਤੋਂ ਬਾਅਦ ਹੀ ਅਕਾਲੀ ਦਲ ਵਲੋਂ ਰਣੀਕੇ ਦਾ ਨਾਂ ਤੈਅ ਕਰ ਦਿੱਤਾ ਗਿਆ ਸੀ, ਜਿਸ ਦਾ ਰਸਮੀ ਐਲਾਨ ਪਾਰਟੀ ਪ੍ਰਧਾਨ ਵਲੋਂ ਅੱਜ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਅਕਾਲੀ ਦਲ ਵਲੋਂ 6 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਜਦਕਿ ਕੋਟੇ 'ਚ ਆਉਂਦੀਆਂ ਤਿੰਨ ਸੀਟਾਂ ਫਿਰੋਜ਼ਪੁਰ, ਬਠਿੰਡਾ ਅਤੇ ਲੁਧਿਆਣਾ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਅਜੇ ਬਾਕੀ ਹੈ।